Menu

ਪਲਾਸਟਿਕ ਸਰਜਰੀ ਦੌਰਾਨ ਇੱਕ ਮਹਿਲਾ ਦੀ ਮੌਤ ਦੇ ਮਾਮਲੇ ਚ 4 ਡਾਕਟਰਾਂ ਨੂੰ ਸੁਣਾਈ ਸਜ਼ਾ

9 ਫਰਵਰੀ 2023-ਪਲਾਸਟਿਕ ਸਰਜਰੀ ਦੌਰਾਨ ਇਕ ਮਹਿਲਾ ਦੀ ਮੌਤ ਦੇ ਮਾਮਲੇ ਚ 4 ਡਾਕਟਰਾਂ ਨੂੰ ਸਜ਼ਾ ਸੁਣਾਈ ਗਈ ਹੈ। ਡਾਕਟਰਾਂ ਨੇ ਮਹਿਲਾ ਦੀ Liposuction ਸਰਜਰੀ ਕੀਤੀ ਸੀ। ਇਸ ਕਾਸਮੈਟਿਕ ਸਰਜਰੀ ਵਿਚ ਸਰੀਰ ਦੇ ਅੰਦਰੋਂ ਵਾਧੂ ਮੋਟਾਪਾ ਹਟਾਇਆ ਜਾਂਦਾ ਹੈ। ਇਸ ਸਰਜਰੀ ਵਿਚ ਚਾਰ ਡਾਕਟਰਾਂ ਨੂੰ ਸਜ਼ਾ ਸੁਣਾਈ ਗਈ ਹੈ। ਕੋਰਟ ਦੀ ਸੁਣਵਾਈ ਵਿਚ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਵਿਚੋਂ ਇਕ ਡਾਕਟਰ ਸਰਜਰੀ ਸਮੇਂ ਇਕ ਹੋਰ ਮਰੀਜ਼ ਦਾ ਆਪ੍ਰੇਸ਼ਨ ਕਰ ਰਿਹਾ ਸੀ। ਇਹ ਮਾਮਲਾ ਜਾਰਡਨ ਦਾ ਹੈ। ਜਾਰਡਨ ਦੇ ਇਕ ਕੋਰਟ ਨੇ ਸਰਜਰੀ ਵਿਚ ਸ਼ਾਮਲ ਡਾਕਟਰਾਂ ਨੂੰ 6 ਮਹੀਨੇ ਤੋਂ ਲੈ ਕੇ 3 ਸਾਲ ਤੱਕ ਕੈਦ ਦੀ ਸਜ਼ਾ ਸੁਣਾਈ ਹੈ। ਮ੍ਰਿਤਕ ਮਹਿਲਾ ਅਮਾਨ ਦੀ ਰਹਿਣ ਵਾਲੀ ਸੀ ਜਿਸ ਚੀਫ ਸਰਜਨ ਡਾਕਟਰ ਨੇ ਆਪ੍ਰੇਸ਼ਨ ਨੂੰ ਲੀਡ ਕੀਤਾ ਉਸ ਨੂੰ 3 ਸਾਲ, ਦੂਜੇ ਸਰਜਨ ਤੇ ਐਨੇਸਥਿਲਿਓਜੋਸਿਟ ਨੂੰ 1-1 ਸਾਲ ਦੀ ਸਜ਼ਾ ਦਿੱਤੀ ਗਈ। ਇਕ ਹੋਰ ਐਨੇਸਥਿਲਿਓਜੋਸਿਟ ਨੂੰ 6 ਮਹੀਨੇ ਦੀ ਸਜ਼ਾ ਦਿੱਤੀ ਗਈ।

ਰਿਪੋਰਟ ਵਿਚ ਦੱਸਿਆ ਗਿਆ ਕਿ ਇਸ ਮਾਮਲੇ ਚ ਇਨ੍ਹਾਂ ਸਾਰੇ ਡਾਕਟਰਾਂ ਨੂੰ ਕੋਰਟ ਦੇ ਸਾਹਮਣੇ ਅਪੀਲ ਕਰਨ ਦਾ ਅਧਿਕਾਰ ਹੈ। ਕੋਰਟ ਚ ਪੀੜਤ ਪੱਖ ਵੱਲੋਂ ਕਈ ਗਵਾਹ ਤੇ ਸਬੂਤ ਪੇਸ਼ ਕੀਤੇ ਗਏ। ਸੁਣਵਾਈ ਵਿਚ ਸਾਹਮਣੇ ਆਇਆ ਕਿ ਜਿਸ ਸਰਜਨ ਨੇ ਆਪ੍ਰੇਸ਼ਨ ਕੀਤਾ ਉਹ ਪਲਾਸਟਿਕ ਸਰਜਨ ਨਹੀਂ ਸੀ ਪਰ ਉਸ ਨੇ ਤਿੰਨ ਘੰਟੇ ਤੋਂ ਜ਼ਿਆਦਾ ਦਾ ਸਮਾਂ ਆਪ੍ਰੇਸ਼ਨ ਰੂਮ ਵਿਚ ਬਿਤਾਇਆ।ਕੋਰਟ ਵਿਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਇਸ ਤਰ੍ਹਾਂ ਦੀ ਸਰਜਰੀ ਕਰਨ ਲਈ ਇੰਟੈਸਿਵ ਕੇਅਰ ਵਾਲੇ ਆਪ੍ਰੇਸ਼ਨ ਥੀਏਟਰ ਦੀ ਲੋੜ ਹੁੰਦੀ ਹੈ। ਜਿਥੇ ਇਹ ਸਰਜਰੀ ਹੋਈ, ਇਹ ਜਗ੍ਹਾ ਲਿਪੋਸਕਸ਼ਨ ਸਰਜਰੀ ਦੇ ਲਾਇਕ ਨਹੀਂ ਸੀ। ਸਰਜਰੀ ਦੌਰਾਨ ਮਹਿਲਾ ਦੀ ਹਾਲਤ ਵਿਗੜ ਗਈ ਸੀ। ਕੋਰਟ ਵਿਚ ਦਾਖਲ ਸਿਹਤ ਮੰਤਰਾਲੇ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਕਿ ਇਨ੍ਹਾਂ ਲੋਕਾਂ ਨੇ ਮਹਿਲਾ ਦੀ ਜਾਨ ਬਚਾਉਣ ਵਿਚ ਤੇਜ਼ੀ ਨਹੀਂ ਦਿਖਾਈ।ਜੋ ਸ਼ਖਸ ਮਹਿਲਾ ਦੀ ਸਰਜਰੀ ਕਰ ਰਿਹਾ ਸੀ, ਉਹ ਇਕ ਹੋਰ ਮਰੀਜ਼ ਦਾ ਆਪ੍ਰੇਸ਼ਨ ਕਰ ਰਿਹਾ ਸੀ। ਚਫ ਸਰਜਨ ਨੇ ਆਪ੍ਰੇਸ਼ਨ ਦੌਰਾਨ 7 ਲੀਟਰ ਮੋਟਾਪਾ ਹਟਾ ਦਿੱਤਾ ਸੀ ਜਦੋਂ ਕਿ 3-4 ਲੀਟਰ ਹਟਾਉਣ ਦੀ ਸਲਾਹ ਦਿੱਤੀ ਗਈ ਸੀ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans