Menu

ਫੋਟੋਗ੍ਰਾਫਰ ਦੀ ਪੈਲੇਸ ਚ ਕਰੰਟ ਲੱਗਣ ਨਾਲ ਮੌਤ

1 ਫਰਵਰੀ 2023-ਇੱਕ ਫੋਟੋਗ੍ਰਾਫਰ ਦੀ ਕਰੰਟ ਲੱਗਣ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਘਟਨਾ ਲੁਧਿਆਣਾ ਦੀ ਹੈ, ਜਿੱਥੇ ਕਿ ਇੱਕ ਨੌਜਵਾਨ   ਪੱਖੋਵਾਲ ਰੋਡ ’ਤੇ ਕਿਸੇ ਪੈਲੇਸ ’ਚ ਕੰਮ ਕਰ ਰਿਹਾ ਸੀ ਉਸੇ ਵੇਲੇ ਬਿਜਲੀ ਦੀ ਤਾਰ ਦੀ ਲਪੇਟ ‘ਚ ਆਉਣ ਕਾਰਨ ਉਸ ਨੂੰ ਕਰੰਟ ਲੱਗ ਗਿਆ। ਲੋਕਾਂ ਦੀ ਮਦਦ ਨਾਲ ਨੌਜਵਾਨ ਨੂੰ ਗੁਰਦੇਵ ਹਸਪਤਾਲ ਪਹੁੰਚਾਇਆ ਗਿਆ, ਪਰ ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਡਾਕਟਰਾਂ ਨੇ ਉਸ ਨੂੰ ਡੀ.ਐਮ.ਸੀ. ਰੈਫਰ ਕਰ ਦਿੱਤਾ, ਜਿਥੇ ਪਹੁੰਚਦਿਆਂ ਹੀ ਨੌਜਵਾਨ ਦੀ ਮੌਤ ਹੋ ਗਈ।ਮ੍ਰਿਤਕ ਦੀ ਪਛਾਣ ਪਰਵਿੰਦਰ ਉਰਫ਼ ਕ੍ਰਿਸ਼ਨ ਵਾਸੀ ਜਮਾਲਪੁਰ ਕੁਲੀਏਵਾਲ ਵਜੋਂ ਹੋਈ ਹੈ। ਉਹ ਇੱਥੇ ਆਪਣੇ ਚਾਚੇ ਪਰਮਜੀਤ ਸਿੰਘ ਉਰਫ ਵਿੱਕੀ ਕੋਲ ਰਹਿ ਰਿਹਾ ਸੀ। ਉਸ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।ਪਰਵਿੰਦਰ ਦੇ ਚਾਚਾ ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਅਰਜੁਨ ਸ਼ਰਮਾ ਨਾਲ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ। ਪਰਵਿੰਦਰ ਦੀ ਮੌਤ ਪੈਲੇਸ ਵਿੱਚ ਸੰਚਾਲਕਾਂ ਦੀ ਅਣਗਹਿਲੀ ਕਾਰਨ ਹੋਈ ਜਿੱਥੇ ਉਹ ਕੰਮ ’ਤੇ ਗਿਆ ਹੋਇਆ ਸੀ। ਪੈਲੇਸ ਵਿੱਚ ਬਿਜਲੀ ਦੀਆਂ ਤਾਰਾਂ ਠੀਕ ਨਹੀਂ ਸਨ, ਜਿਸ ਕਾਰਨ ਪਰਵਿੰਦਰ ਨੂੰ ਕਰੰਟ ਲੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਚਾਚਾ ਪਰਮਜੀਤ ਸਿੰਘ ਨੇ ਪੈਲੇਸ ਸੰਚਾਲਕਾਂ ਖ਼ਿਲਾਫ਼ ਥਾਣਾ ਲਲਤੋਂ ਵਿਖੇ ਸ਼ਿਕਾਇਤ ਦਿੱਤੀ ਹੈ।

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਅਤੇ ਪਾਰਟੀ ਦੇ ਸੂਬਾ ਪ੍ਰਧਾਨ HS ਲੱਕੀ ਨੂੰ ਟਿਕਟ…

ਤਰਸੇਮ ਸਿੰਘ ਦੇ ਕਤਲ ਕੇਸ…

ਤਰਨ ਤਾਰਨ, 24 ਅਪ੍ਰੈਲ 2024 :ਉੱਤਰਾਖੰਡ ਦੇ…

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39901 posts
  • 0 comments
  • 0 fans