ਫਿਰੋਜ਼ਪੁਰ ਸ਼ਹਿਰੀ ਹਲਕੇ ਦੇ 4 ਮੁਹੱਲਾ ਕਲਿਨਿਕ ਹੈਲਥ ਸੈਂਟਰਾਂ ਵਿੱਚ 1 ਸੁਵਿਧਾ ਕੇਂਦਰ ਵਿੱਚ ਖੋਲ੍ਹਿਆ ਗਿਆ : ਰੋਹਿਤ ਵੋਹਰਾ
ਫ਼ਿਰੋਜ਼ਪੁਰ, 31 ਜਨਵਰੀ (ਗੁਰਨਾਮ ਸਿੱਧੂ/ਗੁਰਦਰਸ਼ਨ ਸੰਧੂ):- ਆਮ ਆਦਮੀ ਪਾਰਟੀ ਵੱਲੋਂ ਪੰਜਾਬ ਅੰਦਰ ਖੁੱਲ੍ਹੇ ਦੇ ਮੁਹੱਲਾ ਕਲੀਨਿਕ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਫਿਰੋਜ਼ਪੁਰ ਤੋਂ ਚੋਣ ਲੜ ਚੁੱਕੇ ਰੋਹਿਤ ਕੁਮਾਰ ਮੋਂਟੂ ਵੋਹਰਾ ਨੇ ਮੌਜੂਦਾ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਪਬਲਿਕ ਹੈਲਥ ਸੈਂਟਰਾਂ ਵਿੱਚ ਮੁਹੱਲਾ ਕਲੀਨਿਕ ਖੁਲੇ ਹਨ ਉਨ੍ਹਾਂ ਨਾਲ ਆਮ ਲੋਕਾਂ ਨੂੰ ਕੋਈ ਵੀ ਫਾਇਦਾ ਹੋਣ ਵਾਲਾ ਨਹੀਂ ਹੈ ਕਿਉਂਕਿ ਇਹ ਹੈਲਥ ਸੈਂਟਰ ਸਟਾਫ ਦੀ ਘਾਟ ਸੀ ਜਿਨ੍ਹਾਂ ਵਿੱਚੋਂ ਇਹ ਨਾਮ ਮਲਟੀਪਰਪਜ਼ ਹੈਲਥ ਵਰਕਰ ਸਟਾਫ ਨਰਸ ਵਾਰਡ ਅਟੈਂਡੈਂਟ ਤੇ ਸਵਿਪਰ ਮੌਜੂਦ ਸਨ । ਇਨ੍ਹਾਂ ਸੈਂਟਰਾਂ ਵਿੱਚ ਬੱਚਿਆਂ ਨੂੰ ਵਿਵੇਕਸ਼ੀਲ ਵੀ ਕੀਤਾ ਜਾਂਦਾ ਸੀ ਤੇ ਵੈਕਸਿਨ ਕੋਲਡ ਸਟੋਰ ਵੀ ਉਪਲੱਬਧ ਪਰ ਇਹਨਾਂ ਦੀ ਬਜਾਏ ਜਿਨ੍ਹਾਂ ਪਿੰਡਾਂ ਵਿਚ ਪਬਲਿਕ ਹੈਲਥ ਸੈਂਟਰ ਸਨ ਉੱਥੇ ਬਣਾਏ ਜਾਣ ਦੀ ਲੋੜ ਹੈ ਰੋਹਿਤ ਕੁਮਾਰ ਬਿੱਟੂ ਹੋਰਾਂ ਨੇ ਖਾਈ ਫੇਮੇ ਕੇ ਦੇ ਹੈਲਥ ਸੈਂਟਰ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਪਿੰਡਾਂ ਵਿੱਚੋਂ ਖਾਈ ਫੇਮੇ ਕੇ, ਆਰਿਫਕੇ, ਬਸਤੀ ਟੈਂਕਾਂ ਵਾਲੀ, ਜ਼ੀਰਾ ਗੇਟ ਤੇ ਫਿਰੋਜ਼ਪੁਰ ਕੈਂਟ ਵਿੱਚ ਮੁਹੱਲਾ ਕਲੀਨਿਕ ਖੁੱਲ੍ਹੇ ਹਨ । ਉਨ੍ਹਾਂ ਵਿਚ ਚਾਰ ਮੁਹਲਾ ਕਲੀਨੀਕ ਪੀਐਸਸੀ ਸੈਂਟਰ ਅਤੇ ਇੱਕ ਸੁਵਿੱਧਾ ਕੇਂਦਰ ਵਿਚ ਖੋਲੇ ਗਏ ਹਨ ਜਦ ਕਿ ਇਨ੍ਹਾਂ ਸੈਂਟਰਾਂ ਨੂੰ ਕੇਂਦਰ ਸਰਕਾਰ ਵੱਲੋਂ ਗ੍ਰਾਂਟਾਂ ਮਿਲਦਾ ਹੈ । ਹੁਣ ਉਹਨਾਂ ਵਿੱਚ ਮੁਹੱਲਾ ਕਲੀਨਿਕ ਦਾ ਬਜਟ ਨਹੀਂ ਹੈ ਫਿਰ ਸਟਾਫ ਨੂੰ ਤਨਖਾਹਾਂ ਕਿੱਥੋਂ ਮਿਲੇਗੀ । ਇਸ ਕਰਕੇ ਹੁਣ ਡਿਸਪੈਂਸਰੀਆਂ ਨੂੰ ਬੰਦ ਕਰਕੇ ਸਰਕਾਰ ਮੁਹੱਲਾ ਕਲੀਨਿਕ ਖੋਲ ਰਹੀ ਹੈ । ਰੋਹਿਤ ਵੋਹਰਾ ਨੇ ਸਰਕਾਰ ਦੇ ਵਰਤਿਆ ਕਿ ਹੈਲਥ ਸੈਂਟਰਾਂ ਨੂੰ ਹੈਲਥ ਸੈਂਟਰ ਹੀ ਰਹਿਣ ਦਿੱਤਾ ਜਾਵੇ ਤਾਂ ਜੋ ਲੋਕ ਉਨ੍ਹਾਂ ਸੈਂਟਰਾਂ ਤੇ ਸਹੂਲਤਾਂ ਲੈਣ ਤੇ ਸਰਕਾਰ ਉਨ੍ਹਾਂ ਵਿੱਚ ਸਟਾਫ ਅਤੇ ਹੋਰ ਸਮੱਗਰੀ ਭੇਜੇ ।