31, ਜਨਵਰੀ – ਜਵਾਹਰ ਨਵੋਦਿਆ ਵਿਦਿਆਲਿਆ ਵਿਚ ਸਾਲ 2023—24 ਲਈ ਦਾਖਲਾ ਪ੍ਰੀਖਿਆ ਲਈ ਰਜਿਸ਼ਟੇ੍ਰਸ਼ਨ ਪ੍ਰਕ੍ਰਿਆ ਦੀ ਆਖਰੀ ਮਿਤੀ ਵਿਚ ਵਾਧਾ ਕਰਦਿਆਂ 8 ਫਰਵਰੀ 2023 ਕੀਤੀ ਗਈ । ਇਹ ਪ੍ਰੀਖਿਆ 5ਵੀਂ ਜਮਾਤ ਵਿਚ ਪੜ੍ਹ ਰਹੇ ਬੱਚੇ ਦੇ ਸਕਣਗੇ। ਇਸ ਦਾਖਲਾ ਪ੍ਰੀਖਿਆ ਨਾਲ ਸਕੂਲ ਵਿਚ 6ਵੀਂ ਜਮਾਤ ਵਿਚ ਦਾਖਲਾ ਲਿਆ ਜਾ ਸਕੇਗਾ। ਇਹ ਪ੍ਰੀਖਿਆ ਦੇਣ ਦੇ ਚਾਹਵਾਨ ਆਪਣੀ ਰਜਿਸਟੇ੍ਰਸ਼ਨ www.navodaya.gov.in ਤੇ ਕਰਵਾ ਲੈਣ। ਇਹ ਰਜਿਸਟੇ੍ਰਸ਼ਨ ਬਿਲਕੁਲ ਮੁਫ਼ਤ ਹੈ। ਇਸ ਸਕੂਲ ਵਿਚ ਬਿਨ੍ਹਾਂ ਫੀਸ ਦੇ ਉਚ ਦਰਜੇ ਦੀ ਪੜਾਈ ਹੁੰਦੀ ਹੈ। ਇਹ ਜਾਣਕਾਰੀ ਸਕੂਲ ਪ੍ਰਿੰਸੀਪਲ ਅਸ਼ੋਕ ਵਰਮਾ ਨੇ ਦਿੱਤੀ।