Menu

ਵੈਟਨਰੀ ਯੂਨੀਵਰਸਿਟੀ ਦੇ ਖੋਜਾਰਥੀ ਰਾਸ਼ਟਰੀ ਕਾਨਫ਼ਰੰਸ ਵਿਚ ਹੋਏ ਸਨਮਾਨਿਤ

25 ਜਨਵਰੀ – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸ਼ੂਧਨ ਉਤਪਾਦਨ ਪ੍ਰਬੰਧਨ ਵਿਭਾਗ ਦੇ ਅਧਿਆਪਕਾਂ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਪਸ਼ੂਧਨ ਉਤਪਾਦਨ ਅਤੇ ਪ੍ਰਬੰਧਨ ਦੀ ਭਾਰਤੀ ਸੋਸਾਇਟੀ ਦੀ 29ਵੀਂ ਸਾਲਾਨਾ ਕਨਵੈਨਸ਼ਨ ਵਿਚ ਹਿੱਸਾ ਲਿਆ। ਇਹ ਕਾਨਫ਼ਰੰਸ ਉੜੀਸਾ ਯੂਨੀਵਰਸਿਟੀ ਆਫ਼ ਐਗਰੀਕਲਚਰ ਐਂਡ ਟੈਕਨਾਲੋਜੀ, ਭੁਵਨੇਸ਼ਵਰ ਵਿਖੇ ਕਰਵਾਈ ਗਈ ਜਿਸ ਦਾ ਵਿਸ਼ਾ ਸੀ ‘ਜੀਵ ਉਤਪਾਦਨ ਸੰਬੰਧੀ ਭਵਿੱਖ ਮੁਖੀ ਪਹੁੰਚ ਅਤੇ ਵਾਤਾਵਰਣ ਤੇ ਬਿਪਤਾ ਚੁਣੌਤੀਆਂ’। ਵਿਭਾਗ ਦੇ ਵਿਗਿਆਨੀਆਂ ਨੂੰ ਆਪਣੇ ਖੋਜ ਪੱਤਰਾਂ ਦੀ ਪੇਸ਼ਕਾਰੀ ਵਿਚ ਜਿੱਥੇ ਭਰਪੂਰ ਪ੍ਰਸੰਸਾ ਮਿਲੀ ਉਥੇ ਉਨ੍ਹਾਂ ਨੇ ਸਨਮਾਨ ਵੀ ਹਾਸਿਲ ਕੀਤੇ। ਡਾ. ਦਲਜੀਤ ਕੌਰ, ਡਾ. ਮਨਦੀਪ ਸਿੰਗਲਾ ਅਤੇ ਡਾ. ਰਵੀਕਾਂਤ ਗੁਪਤਾ ਨੇ ਵਿਭਿੰਨ ਤਕਨੀਕੀ ਸੈਸ਼ਨਾਂ ਵਿਚ ਹਿੱਸਾ ਲਿਆ। ਡਾ. ਰੁਦਰ ਨਾਰਾਇਣ ਬਾਬੂ, ਐਮ.ਵੀ.ਐਸ.ਸੀ ਖੋਜਾਰਥੀ ਨੇ ‘ਡਾ. ਐਨ.ਐਸ.ਆਰ ਸਾਸਤਰੀ ਯੁਵਾ ਵਿਗਿਆਨੀ’ ਸਨਮਾਨ ਹਾਸਿਲ ਕੀਤਾ। ‘ਡਾ. ਐਨ.ਐਸ.ਆਰ ਸਾਸਤਰੀ ਏਟ ਸਿਸਟਰਜ਼ ਸਨਮਾਨ’ ਪੀਐਚ.ਡੀ ਖੋਜਾਰਥੀ ਵੀ ਸੰਗਾ ਨੂੰ ਪ੍ਰਾਪਤ ਹੋਇਆ। ਪੀਐਚ.ਡੀ ਦੇ ਹੀ ਦੂਸਰੇ ਖੋਜਾਰਥੀ ਡਾ. ਸ੍ਰਿਸ਼ਟੀ ਕਤਵਾਲ ਅਤੇ ਗੁਰਪ੍ਰੀਤ ਕੌਰ ਨੂੰ ਮੌਖਿਕ ਪੇਸ਼ਕਾਰੀ ਵਿਚ ਸਨਮਾਨ ਮਿਲਿਆ। ਡਾ. ਯਸ਼ਪਾਲ ਸਿੰਘ, ਵਿਭਾਗ ਮੁਖੀ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਪ੍ਰਸੰਸਾ ਕੀਤੀ ਕਿ ਉਨ੍ਹਾਂ ਨੇ ਇਹ ਸਨਮਾਨ ਹਾਸਿਲ ਕੀਤੇ ਹਨ।

ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਕਾਲਜ ਆਫ਼ ਵੈਟਨਰੀ ਸਾਇੰਸ ਨੇ ਕਿਹਾ ਕਿ ਅਜਿਹੇ ਸਨਮਾਨਾਂ ਨਾਲ ਕਾਲਜ ਦਾ ਸਿਰ ਉੱਚਾ ਹੁੰਦਾ ਹੈ ਅਤੇ ਸਾਡੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਪੂਰੇ ਉਤਸਾਹ ਨਾਲ ਇਨ੍ਹਾਂ ਕਾਨਫ਼ਰੰਸਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ।  ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਸਾਰੇ ਪ੍ਰਤੀਭਾਗੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਾਰਿਆਂ ਦੀ ਸਖ਼ਤ ਮਿਹਨਤ ਨਾਲ ਯੂਨੀਵਰਸਿਟੀ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮੰਚ ’ਤੇ ਆਪਣੀ ਉੱਘੀ ਪਛਾਣ ਬਨਾਉਣ ਵਿਚ ਕਾਮਯਾਬ ਹੋਈ ਹੈ।

 

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans