Menu

ਅੰਮ੍ਰਿਤਸਰ ਸ਼ਹਿਰ ਵਿਖੇ ਸੀਵਰੇਜ ਦੇ ਕੰਮਾਂ ‘ਤੇ ਖਰਚ ਕੀਤੇ ਜਾਣਗੇ 6.41 ਕਰੋੜ- ਡਾ. ਇੰਦਰਬੀਰ ਸਿੰਘ ਨਿੱਜਰ

24 ਜਨਵਰੀ- ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ, ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ।  ਇਸ ਦਿਸ਼ਾ ਵਿੱਚ ਕੰਮ ਕਰਦੇ ਹੋਏ ਪੰਜਾਬ ਭਰ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਮੰਤਰੀ  ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਸ਼ਹਿਰ ਵਿਖੇ ਸੀਵਰੇਜ ਦੀ ਸਫ਼ਾਈ ‘ਤੇ ਤਕਰੀਬਨ 6.41 ਕਰੋੜ ਰੁਪਏ ਖਰਚਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਸੁਪਰ ਸਕਰ ਮਸ਼ੀਨਾਂ ਨਾਲ ਅੰਮ੍ਰਿਤਸਰ ਸ਼ਹਿਰ ਦੇ ਦੱਖਣੀ ਅਤੇ ਕੇਂਦਰੀ ਹਲਕੇ ਵਿੱਚ ਮੁੱਖ ਸੀਵਰੇਜ ਲਾਈਨਾਂ ਅਤੇ ਬ੍ਰਾਂਚ ਸੀਵਰ ਲਾਈਨਾਂ ਦੀ ਸਫਾਈ ਕਰਨ ਲਈ ਤਕਰੀਬਨ 1.82 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸੇ ਤਰ੍ਹਾਂ ਹੀ ਅੰਮ੍ਰਿਤਸਰ ਸ਼ਹਿਰ ਦੇ ਪੂਰਬੀ ਹਲਕੇ ਵਿੱਚ ਮੁੱਖ ਸੀਵਰ ਲਾਈਨਾਂ ਨੂੰ ਸੁਪਰ ਸਕਰ ਮਸ਼ੀਨ ਨਾਲ ਸਫਾਈ ਕੀਤੀ ਜਾਵੇਗੀ। ਜਿਸ ‘ਤੇ 1.18 ਕਰੋੜ ਰੁਪਏ ਖਰਚ ਕੀਤੇ ਜਾਣਗੇ। ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰ ਦੇ ਪੱਛਮੀ ਹਲਕੇ ਅਤੇ ਉੱਤਰੀ ਹਲਕੇ ਵਿੱਚ ਸੁਪਰ ਸਕਰ ਮਸ਼ੀਨਾਂ ਨਾਲ ਮੁੱਖ ਸੀਵਰੇਜ ਲਾਈਨਾਂ ਅਤੇ ਬ੍ਰਾਂਚ ਸੀਵਰ ਲਾਈਨਾਂ ਦੀ ਸਫਾਈ ਕੀਤੀ ਜਾਵੇਗੀ। ਇਹਨਾਂ ਕੰਮਾਂ ਤੇ ਕ੍ਰਮਵਾਰ 1.84 ਕਰੋੜ ਅਤੇ 1.57 ਕਰੋੜ ਰੁਪਏ ਖਰਚੇ ਜਾਣਗੇ।

ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵਿਭਾਗ ਦੇ ਕੰਮਾਂ ਵਿੱਚ ਪਾਰਦਰਸ਼ਤਾ ਅਤੇ ਗੁਣੱਵਤਾ ਨੂੰ ਯਕੀਨੀ ਬਣਾਇਆ ਜਾਵੇ ਕਿਉ ਜੋ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਸੁਪਨਾ ਹੈ ਕਿ ਸੂਬੇ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਇਆ ਜਾ ਸਕੇ।

ਚਾਚੇ ਨੇ 7 ਸਾਲਾ ਮਸੂਮ ਭਤੀਜੀ ਦਾ…

2 ਮਾਰਚ 2024: ਹਰਿਆਣਾ ਦੇ ਨੂਹ ਜ਼ਿਲ੍ਹੇ ‘ਚ ਚਾਚੇ ਨੇ 7 ਸਾਲਾ ਭਤੀਜੀ ਦਾ ਕਤਲ ਕਰ ਦਿਤਾ। ਇਸ ਤੋਂ…

ਤੇਜ਼ਧਾਰ ਹਥਿਆਰਾਂ ਨਾਲ ਭਾਜਪਾ ਨੇਤਾ…

ਛੱਤੀਸਗੜ੍ਹ 2 ਮਾਰਚ 2024 : ਛੱਤੀਸਗੜ੍ਹ ‘ਚ…

ਸ਼ਾਨਨ ਪਾਵਰ ਪ੍ਰੋਜੈਕਟ ਦੀ ਲੀਜ਼…

ਚੰਡੀਗੜ੍ਹ, 2 ਮਾਰਚ 2024 – ਸ਼ਾਨਨ ਪਾਵਰ…

ਗੌਤਮ ਗੰਭੀਰ ਵੱਲੋਂ ਰਾਜਨੀਤੀ ਤੋਂ…

ਨਵੀਂ ਦਿੱਲੀ, 2 ਮਾਰਚ 2024: ਸਾਬਕਾ ਕ੍ਰਿਕਟਰ…

Listen Live

Subscription Radio Punjab Today

6 ਮੰਜ਼ਿਲਾ ਰੈਸਟੋਰੈਂਟ ‘ਚ ਲੱਗੀ ਭਿਆਨਕ ਅੱਗ,…

ਢਾਕਾ 1 ਮਾਰਚ 2024 – ਢਾਕਾ – ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਬੈਲੀ ਰੋਡ ਸਥਿਤ ਇਕ 6 ਮੰਜ਼ਿਲਾ ਰੈਸਟੋਰੈਂਟ ‘ਚ…

ਭਿਆਨਕ ਹਾਦਸਾ: ਪੁਲ ਤੋਂ ਹੇਠਾਂ…

28 ਫਰਵਰੀ 2024: ਅਫਰੀਕੀ ਦੇਸ਼ ਮਾਲੀ ‘ਚ…

ਅਮਰੀਕਾ ‘ਚ ਅਣਪਛਾਤਿਆਂ ਨੇ ਗੋ.ਲੀਆਂ…

ਨਿਊਯਾਰਕ, 26 ਫਰਵਰੀ 2024 – ਬੀਤੇ ਦਿਨ…

ਯੂਕੇ ਦੀ ਸੰਸਦ ‘ਚ ਸਿੱਖ…

ਲੰਡਨ: 23 ਫਰਵਰੀ 2024- ਭਾਰਤ ਵਿਚ ਇੱਕ…

Our Facebook

Social Counter

  • 38861 posts
  • 0 comments
  • 0 fans