Menu

ਸੂਬਾ ਸਰਕਾਰ ਸੜਕੀ ਢਾਂਚੇ ਵਿੱਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਲਈ ਯਤਨਸ਼ੀਲ: ਹਰਭਜਨ ਸਿੰਘ ਈ.ਟੀ.ਓ.

24 ਜਨਵਰੀ – ਵੱਡਮੁੱਲੇ ਕੁਦਰਤੀ ਸਰੋਤਾਂ ਦੀ ਸੁਚੱਜੀ ਵਰਤੋਂ ਹੀ ਅਸਲ ਅਰਥਾਂ ਵਿੱਚ ਵਿਕਾਸ ਹੈ ਜਿਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਬਿਹਤਰ ਭਵਿੱਖ ਸਿਰਜਿਆ ਜਾ ਸਕੇਗਾ ਅਤੇ ਇਹ ਵਿਸ਼ਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਸੈਕਟਰ-26 ਸਥਿਤ ਮੈਗਸੀਪਾ ਵਿਖੇ ਵਿਰਟਗੇਨ ਕੰਪਨੀ ਦੀ ਅਗਵਾਈ ਹੇਠ ਸੜਕਾਂ ਦੇ ਨਿਰਮਾਣ ਲਈ ਰਹਿੰਦ-ਖੂੰਹਦ ਸਮਾਨ ਨੂੰ ਮੁੜ ਵਰਤੋਂ ਯੋਗ ਬਣਾਉਣ ਸੰਬੰਧੀ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ। ਮੰਤਰੀ ਨੇ ਕਿਹਾ ਕਿ ਕੁਦਰਤੀ ਸਰੋਤਾਂ ਦੀ ਸੰਭਾਲ ਦਾ ਸੰਕਲਪ ਦੇਸ਼ ਵਿਆਪੀ ਚੇਤਨਾ ਦਾ ਹਿੱਸਾ ਹੈ ਅਤੇ ਇਸ ਮਿਸ਼ਨ ਦੀ ਦਿਸ਼ਾ ਵੱਲ ਅਜਿਹੇ ਸੈਮੀਨਾਰ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਰਹਿੰਦ-ਖੂੰਹਦ ਨੂੰ ਮੁੜ ਵਰਤੋਂ ਯੋਗ ਬਣਾਉਣ ਲਈ ਕੀਤੇ ਯਤਨ ਮਾਈਨ ਬਲਾਸਟਿੰਗ ਅਤੇ ਆਵਾਜਾਈ ਲਾਗਤ ਵਿੱਚ ਕਮੀ ਲਿਆਉਣ ਦੇ ਨਾਲ-ਨਾਲ ਵਾਤਾਵਰਣ ਪੱਖੀ ਵੀ ਹਨ।
ਮੰਤਰੀ ਨੇ ਸਮੁੱਚੇ ਵਿਭਾਗ ਨੂੰ ਸੜਕੀ ਬੁਨਿਆਦੀ ਢਾਂਚੇ ਦੇ ਸੁਧਾਰ ਵੱਲ ਲਗਨ ਅਤੇ ਇਮਾਨਦਾਰੀ ਨਾਲ ਕੰਮ ਕਰਕੇ ਪੰਜਾਬ ਨੂੰ ਇਸ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਲਈ  ਪ੍ਰੇਰਿਤ ਕੀਤਾ। ਇਸ ਮੌਕੇ ਮੰਤਰੀ ਨੂੰ ਇਹ ਵੀ ਜਾਣੂੰ ਕਰਵਾਇਆ ਗਿਆ ਕਿ ਇਸ ਨਵੀਂ ਤਕਨੀਕ ਨਾਲ ਸੜਕ ਨਿਰਮਾਣ ਵਿਧੀ ਵਿੱਚ ਪੁਰਾਣੀ ਸਮੱਗਰੀ ਦੀ ਵਰਤੋਂ ਕਰਨ ਤੋਂ ਇਲਾਵਾ ਸੀਮਿੰਟ ਦੀ ਵਰਤੋਂ ਨੂੰ ਘਟਾ ਕੇ ਇਸ ਦੀ ਥਾਂ ਫੋਮ ਬਿਟੂਮਨ ਦੀ ਵਰਤੋਂ ਕੀਤੀ ਜਾਵੇਗੀ। ਇਸ ਨਾਲ ਸੜਕਾਂ ਦਾ ਮਿਆਰ ਵੀ ਬਿਹਤਰ ਹੋਵੇਗਾ।

ਭੂਚਾਲ ਦੇ ਜ਼ਬਰਦਸਤ ਝਟਕਿਆਂ ਨਾਲ ਕੰਬਿਆਂ ਲੱਦਾਖ

2 ਦਸੰਬਰ 2023-ਸ਼ਨੀਵਾਰ ਸਵੇਰੇ ਲੱਦਾਖ ‘ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ…

ਸੋਨੇ ਤਸਕਰੀ ਕਰਨ ਵਾਲੇ ਵਿਦੇਸ਼ੀ…

2  ਦਸੰਬਰ 2023-ਇੰਦਰਾ ਗਾਂਧੀ ਅੰਤਰਰਾਸ਼ਟਰੀ (ਆਈਜੀਆਈ) ਹਵਾਈ…

ਪੁਰਾਣੀ ਰੰਜਿਸ਼ ਦੇ ਚਲਦਿਆਂ ਸ਼ਰਾਬ…

2 ਦਸੰਬਰ 2023-ਹਰਿਆਣਾ ਦੇ ਹਿਸਾਰ ‘ਚ ਬਦਮਾਸ਼ਾਂ…

ਮੰਦਭਾਗੀ ਖਬਰ-ਚੰਗੇ ਭਵਿੱਖ ਦੀ ਆਸ…

2 ਦਸੰਬਰ 2023-ਪੰਜਾਬ ਦੀ ਧਰਤੀ ਤੋਂ ਹਰ…

Listen Live

Subscription Radio Punjab Today

ਮੰਦਭਾਗੀ ਖਬਰ-ਚੰਗੇ ਭਵਿੱਖ ਦੀ ਆਸ ਲਈ ਵਿਦੇਸ਼ਾਂ…

2 ਦਸੰਬਰ 2023-ਪੰਜਾਬ ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਵਿਦੇਸ਼ ਜਾਂਦੇ ਹਨ।…

ਪੰਨੂ ਦੀ ਹਤਿਆ ਦੀ ਸਾਜ਼ਸ਼…

30 ਨਵੰਬਰ 2023: ਵਿਦੇਸ਼ ਮੰਤਰਾਲੇ ਨੇ ਅਮਰੀਕਾ…

ਇਕ ਹੋਰ ਮੰਦਭਾਗੀ ਖਬਰ ਕਪੂਰਥਲਾ…

30 ਨਵੰਬਰ 2023-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ…

ਅਮਰੀਕਾ ‘ਤੋਂ ਦੁਖਦਾਈ ਖਬਰ ਸੜਕ…

30 ਨਵੰਬਰ 2023-ਅਮਰੀਕਾ ‘ਤੋਂ ਦੁਖਦਾਈ ਖਬਰ ਸਾਹਮਣੇ…

Our Facebook

Social Counter

  • 36575 posts
  • 0 comments
  • 0 fans