Menu

ਗੋਲੀਬਾਰੀ ਦੀਆਂ ਘਟਨਾਵਾਂ ਕਾਰਨ ਦਹਿਲਿਆ ਅਮਰੀਕਾ

24 ਜਨਵਰੀ- ਅਮਰੀਕਾ ਵਿੱਚ 12 ਘੰਟਿਆਂ ਦੇ ਅੰਦਰ ਗੋਲੀਬਾਰੀ ਦੀਆਂ 3 ਘਟਨਾਵਾਂ ਵਾਪਰੀਆਂ ਹਨ। ਇਨ੍ਹਾਂ ‘ਚ 2 ਵਿਦਿਆਰਥੀਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ। ਗੋਲੀਬਾਰੀ ਦੀ ਤਾਜ਼ਾ ਘਟਨਾ ਨੇ ਪੂਰੇ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਤਮਾਮ ਕੋਸ਼ਿਸ਼ਾਂ ਤੋਂ ਬਾਅਦ ਵੀ ਇੱਥੇ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। 2 ਦਿਨ ਪਹਿਲਾਂ ਲਾਸ ਏਂਜਲਸ ਵਿੱਚ ਹੋਈ ਗੋਲੀਬਾਰੀ ਵਿੱਚ 11 ਲੋਕਾਂ ਦੀ ਮੌਤ ਹੋ ਗਈ ਸੀ।

ਉੱਤਰੀ ਕੈਲੀਫੋਰਨੀਆ ਵਿੱਚ ਗੋਲੀਬਾਰੀ ਦੀਆਂ ਦੋ ਘਟਨਾਵਾਂ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਇੱਥੇ ਹਾਫ ਮੂਨ ਬੇ ਏਰੀਆ ‘ਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਹਾਫ ਮੂਨ ਬੇ ਏਰੀਆ ਵਿੱਚ ਹੋਈ ਇਸ ਘਟਨਾ ਦੇ ਸੰਬੰਧ ਵਿੱਚ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪਿਛਲੇ ਹਫਤੇ ਵੀ ਕੈਲੀਫੋਰਨੀਆ ਦੇ ਗੋਸ਼ੇਨ ‘ਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਸੀ। ਇਸ ਦੌਰਾਨ ਇੱਕ ਬੱਚੇ ਸਮੇਤ 6 ਲੋਕਾਂ ਦੀ ਮੌਤ ਹੋ ਗਈ ਸੀ। ਪੁਲਿਸ ਨੇ ਇਸ ਨੂੰ ਟਾਰਗੇਟ ਕਿਲਿੰਗ ਦੱਸਿਆ ਹੈ।

ਅਮਰੀਕਾ ਦੇ ਆਇਓਵਾ ਵਿੱਚ ਇੱਕ ਸਕੂਲ ਵਿੱਚ ਗੋਲੀਬਾਰੀ ਦੀ ਘਟਨਾ ਵੀ ਸਾਹਮਣੇ ਆਈ ਹੈ। ਆਇਓਵਾ ਦੇ ਡੇਸ ਮੋਇਨੇਸ ਵਿੱਚ ਇੱਕ ਸਕੂਲ ਗੋਲੀਬਾਰੀ ਵਿੱਚ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਇੱਕ ਅਧਿਆਪਕ ਜ਼ਖਮੀ ਹੋ ਗਿਆ। ਘਟਨਾ ਸੰਬੰਧੀ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਮਲਾ ਸੋਚ ਸਮਝ ਕੇ ਕੀਤਾ ਗਿਆ। ਇਹ ਟਾਰਗੇਟ ਕਿਲਿੰਗ ਹੈ।

ਚਾਚੇ ਨੇ 7 ਸਾਲਾ ਮਸੂਮ ਭਤੀਜੀ ਦਾ…

2 ਮਾਰਚ 2024: ਹਰਿਆਣਾ ਦੇ ਨੂਹ ਜ਼ਿਲ੍ਹੇ ‘ਚ ਚਾਚੇ ਨੇ 7 ਸਾਲਾ ਭਤੀਜੀ ਦਾ ਕਤਲ ਕਰ ਦਿਤਾ। ਇਸ ਤੋਂ…

ਤੇਜ਼ਧਾਰ ਹਥਿਆਰਾਂ ਨਾਲ ਭਾਜਪਾ ਨੇਤਾ…

ਛੱਤੀਸਗੜ੍ਹ 2 ਮਾਰਚ 2024 : ਛੱਤੀਸਗੜ੍ਹ ‘ਚ…

ਸ਼ਾਨਨ ਪਾਵਰ ਪ੍ਰੋਜੈਕਟ ਦੀ ਲੀਜ਼…

ਚੰਡੀਗੜ੍ਹ, 2 ਮਾਰਚ 2024 – ਸ਼ਾਨਨ ਪਾਵਰ…

ਗੌਤਮ ਗੰਭੀਰ ਵੱਲੋਂ ਰਾਜਨੀਤੀ ਤੋਂ…

ਨਵੀਂ ਦਿੱਲੀ, 2 ਮਾਰਚ 2024: ਸਾਬਕਾ ਕ੍ਰਿਕਟਰ…

Listen Live

Subscription Radio Punjab Today

6 ਮੰਜ਼ਿਲਾ ਰੈਸਟੋਰੈਂਟ ‘ਚ ਲੱਗੀ ਭਿਆਨਕ ਅੱਗ,…

ਢਾਕਾ 1 ਮਾਰਚ 2024 – ਢਾਕਾ – ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਬੈਲੀ ਰੋਡ ਸਥਿਤ ਇਕ 6 ਮੰਜ਼ਿਲਾ ਰੈਸਟੋਰੈਂਟ ‘ਚ…

ਭਿਆਨਕ ਹਾਦਸਾ: ਪੁਲ ਤੋਂ ਹੇਠਾਂ…

28 ਫਰਵਰੀ 2024: ਅਫਰੀਕੀ ਦੇਸ਼ ਮਾਲੀ ‘ਚ…

ਅਮਰੀਕਾ ‘ਚ ਅਣਪਛਾਤਿਆਂ ਨੇ ਗੋ.ਲੀਆਂ…

ਨਿਊਯਾਰਕ, 26 ਫਰਵਰੀ 2024 – ਬੀਤੇ ਦਿਨ…

ਯੂਕੇ ਦੀ ਸੰਸਦ ‘ਚ ਸਿੱਖ…

ਲੰਡਨ: 23 ਫਰਵਰੀ 2024- ਭਾਰਤ ਵਿਚ ਇੱਕ…

Our Facebook

Social Counter

  • 38861 posts
  • 0 comments
  • 0 fans