23 ਜਨਵਰੀ- ਅੰਡੇਮਾਨ ਉਹ ਧਰਤੀ ਹੈ, ਜਿਸ ਨੂੰ ਕਦੇ ‘ਕਾਲੇਪਾਣੀ’ ਕਿਹਾ ਜਾਂਦਾ ਸੀ ਅਤੇ ਇੱਥੋਂ ਦੀ ਸੈਲੂਲਰ ਜੇਲ੍ਹ ਵਿਚ ਭਾਰਤੀ ਅਜ਼ਾਦੀ ਘੁਲਾਟੀਆਂ ਨੂੰ ਰੱਖਿਆ ਜਾਂਦਾ ਸੀ। ਇੱਥੋਂ ਦੇ ਵੱਖ ਵੱਖ ਟਾਪੂਆਂ ਦੇ ਨਾਂ ਬਰਤਾਨਵੀਂ ਹਕੂਮਤ ਦੇ ਅਫ਼ਸਰਾਂ ਦੇ ਨਾਂ ਉੱਤੇ ਰੱਖੇ ਗਏ ਸਨ, ਜਿਨ੍ਹਾਂ ਨੂੰ ਹੁਣ ਬਦਲ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਵਰਚੂਅਲ ਸੰਬੋਧਨ ਵਿਚ ਕਿਹਾ ਕਿ ਅੰਡੇਮਾਨ ਵਿਚ ਹੀ ਅਜ਼ਾਦ ਹਿੰਦ ਫੌਜ ਨੇ ਪਹਿਲੀ ਵਾਰ ਤਿਰੰਗਾ ਲਹਿਰਾਇਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗੋਆ ਦੇ ਟਾਪੂਆਂ ਦੇ ਨਾਂ ‘ਪਰਮਵੀਰਾਂ’ ਦੇ ਨਾਂ ਉੱਤੇ ਰੱਖੇ ਜਾਣ ਨਾਲ ਉਨ੍ਹਾਂ ਦੇ ਨਾਂ ਸਦਾ ਲਈ ਅਮਰ ਹੋ ਜਾਣਗੇ। ਦਿੱਲੀ ਵਿਚ ਪਰਮਵੀਰਾਂ ਦੇ ਸਨਮਾਨ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਰਿਵਾਰਾਂ ਨੂੰ ਸਮਾਨਿਤ ਕੀਤਾ ਅਤੇ ਪ੍ਰਧਾਨ ਮੰਤਰੀ ਨੇ ਵਰਚੂਅਲੀ ਸਮਾਗਮ ਨੂੰ ਸੰਬੋਧਨ ਕੀਤਾ। 23 ਜਨਵਰੀ ਨੂੰ ਅਜ਼ਾਦ ਹਿੰਦ ਫੌਜ ਦੇ ਬਾਨੀ ਅਤੇ ਭਾਰਤੀ ਅਜ਼ਾਦੀ ਘੁਲਾਟੀਏ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਹੈ, ਜਿਸ ਨੂੰ ਭਾਰਤ ਸਰਕਾਰ ਪ੍ਰਕਾਰਮ ਦਿਵਸ ਵਜੋਂ ਪਰਮਵੀਰ ਚੱਕਰ ਵਿਜੇਤਾਵਾਂ ਦੇ ਵਾਰਿਸਾਂ ਦਾ ਸਨਮਾਨ ਕਰ ਕੇ ਮਨਾ ਰਹੀ ਹੈ।