ਵਿਭਾਗ ਵਿੱਚ ਬੱਸਾਂ ਦੀ ਘਾਟ ਤੇ ਵਿਭਾਗ ਵਿਚ ਸਰਕਾਰ ਜਲਦ ਪਾਵੇ ਆਪਣੀਆਂ ਬੱਸਾਂ – ਹਰਕੇਸ਼ ਵਿੱਕੀ
4 ਜਨਵਰੀ (ਵੀਰਪਾਲ ਕੌਰ) ਪੰਜਾਬ ਰੋਡਵੇਜ ਪੰਨ ਬੱਸ ਤੇ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ 25/11 ਦੀ ਮੀਟਿੰਗ ਪਟਿਆਲਾ ਵਿਖੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਵਿੱਕੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੀ ਆਰ ਟੀ ਸੀ ਦੇ ਸਮੂਹ ਡਿੱਪੂਆਂ ਦੇ ਆਗੂ ਹਾਜਿਰ ਹੋਏ । ਮੀਟਿੰਗ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮੰਗਾਂ ਸਬੰਧੀ ਕੀਤੇ ਜਾ ਰਹੇ ਸੰਘਰਸ਼ ਚ ਡਅਵੀਂ ਹਮਾਇਤ ਦਾ ਐਲਾਨ ਕੀਤਾ। ਆਗੂਆਂ ਨੇ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋ ਕਿ ਲੰਮੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਹੈ ਅਤੇ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਟਾਲਮਟੋਲ ਕਰਦੀ ਆ ਰਹੀ ਹੈ ਹੁਣ ਤੱਕ ਸਰਕਾਰ ਨੇ ਕੋਈ ਵੀ ਪੁਖਤਾ ਹੱਲ ਨਹੀਂ ਕੱਢਿਆ । ਅੱਜ ਸਰਕਾਰ ਬਣੀ ਨੂੰ ਲਗਭਗ 1 ਸਾਲ ਹੋ ਚੁੱਕਿਆ ਸਿਰਫ ਬਿਆਨ ਦੇ ਰਹੀ । ਪੰਜਾਬ ਰੋਡਵੇਜ਼ /ਪਨਬਸ / ਪੀ, ਆਰ, ਟੀ, ਸੀ ਕੰਟਰੈਕਟ ਵਰਕਰਜ ਯੂਨੀਅਨ ਕਿਸਾਨ ਦੀ ਡੱਟਵੀ ਹਮਾਇਤ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਹਰ ਇੱਕ ਟੋਲ ਪਲਾਜ਼ਾ ਤੇ ਪੰਜਾਬ ਰੋਡਵੇਜ਼/ਪਨਬਸ/ਪੀ, ਆਰ, ਟੀ, ਸੀ, ਕੰਟਰੈਕਟ ਵਰਕਰਾਂ ਦੇ ਪਹੁੰਚ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਹਮਾਇਤ ਕਰਨਗੇ ਜੀਰਾ ਫੈਕਟਰੀ ਦੇ ਵਿੱਚ ਕਿਸਾਨ ਨੂੰ ਲਗਭਗ ਸੰਘਰਸ਼ ਕਰਦਿਆਂ ਨੂੰ ਲੰਮੇ ਸਮਾਂ ਹੋ ਗਿਆ ਪਰ ਸਰਕਾਰ ਤੱਕ ਟੱਸ ਤੋਂ ਮੱਸ ਨਹੀਂ ਹੋਈ। ਪੰਜਾਬ ਵਾਸੀ ਲਗਾਤਾਰ ਬਿਮਾਰੀ ਨਾਲ ਲੜਦੇ ਆ ਰਹੇ ਪਰ ਪੰਜਾਬ ਸਰਕਾਰ ਘੂਕ ਸੁੱਤੀ ਹੋਈ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਨੂੰ ਦਿੱਲੀ ਤੋ ਚਲਾਇਆਂ ਜਾ ਰਿਹਾ ਹੈ , ਜ਼ੋ ਪੰਜਾਬ ਦੇ ਵਿੱਚ ਹੋ ਰਿਹਾ ਹੈ ਉਹ ਸਭ ਕੁਝ ਕੇਜਰੀਵਾਲ ਦੀ ਸ਼ਹਿ ਤੇ ਚੱਲ ਰਿਹਾ ਹੈ , ਪੰਜਾਬ ਦੇ ਮੰਤਰੀ ਸੰਤਰੀ ਨੂੰ ਉਂਗਲੀ ਤੇ ਨਚਾਇਆ ਜਾ ਰਿਹਾ ਹੈ। ਮੀਟਿੰਗ ਦੌਰਾਨ ਮੁਲਾਜ਼ਮਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ । ਆਗੂਆਂ ਨੇ ਕਿਹਾ ਕਿ ਚੰਡੀਗੜ ਡੀਪੂ ਵਿਚ ਯੂਨੀਅਨ ਦੇ ਵਰਕਰਾਂ ਨਾਲ ਵਿਤਕਰੇਬਾਜੀ ਕੀਤੀ ਜਾਂਦੀ ਹੈ ਜਾਣਬੁੱਝ ਕੇ ਡੀ ਆਈ ਵੱਲੋ ਜੱਥੇਬੰਦੀ ਨਾਲੋਂ ਵਰਕਰਾਂ ਨੂੰ ਤੋੜਨ ਲਈ ਡਿਊਟੀ ਦੌਰਾਨ ਤੰਗ ਪ੍ਰੇਸਾਨ ਕੀਤਾ ਜਾਂਦਾ ਹੈ ਜੋ ਕਿ ਸਰਾਸਰ ਧੱਕਾ ਹੈ ਜੋ ਬਿਲਕੁੱਲ ਬਰਦਾਸਤ ਨਹੀ ਕੀਤਾ ਜਾਵੇਗਾ । ਸੂਬਾ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਵਿੱਕੀ ਤੇ ਕੁਲਵੰਤ ਸਿੰਘ ਮਨੇਸ ਨੇ ਬੋਲਦਿਆਂ ਕਿਹਾ ਕਿ ਸਰਕਾਰ ਨਾਲ 10 ਤੋ 12 ਮੀਟਿੰਗਾਂ ਕਰਨ ਤੋਂ ਬਾਦ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀਜੰਜੂਆ ਜੀਨੇ ਇੱਕ ਮਹੀਨੇ ਦੇ ਵਿੱਚ ਮੰਨੀਆਂ ਮੰਗਾ ਦਾ ਹੱਲ ਕਰਨ ਬਾਰੇ ਕਿਹਾ ਹੈ ਜੇਕਰ ਇਹ ਮੁੱਦੇ ਇਕ ਮਹੀਨੇ ਵਿੱਚ ਹੱਲ ਨਹੀਂ ਹੁੰਦੇ ਤਾਂ ਜਥੇਬੰਦੀ ਨੂੰ ਮਜਬੂਰਨ ਤਿੱਖੇ ਸੰਘਰਸ ਕਰਨੇ ਪੈਣਗੇ। ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਭਾਗ ਵਿਚ ਬੱਸਾਂ ਦੀ ਬਹੁਤ ਘਾਟ ਹੈ ਤਕਰੀਬਨ ਸਾਰੇ ਹੀ ਡਿਪੂਆਂ ਵਿੱਚ ਕਈ ਮੁਨਾਫ਼ੇ ਵਾਲੇ ਰੂਟ ਬੰਦ ਪਏ ਹਨ ਤੇ ਦੂਜੇ ਪਾਸੇ ਸਰਕਾਰ ਨੇ ਸੂਬੇ ਦੀ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਹੋਈ ਹੈ , ਜਿਸ ਕਰਕੇ ਘੱਟ ਬੱਸਾਂ ਹੋਣ ਕਰਕੇ ਬੱਸ ਵਿਚ ਸਵਾਰੀਆਂ ਦੀ ਗਿਣਤੀ ਵਧ ਰਹਿੰਦੀ ਹੈ ਤੇ ਨੁਕਸਾਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ । ਇਸ ਲਈ ਸਰਕਾਰ ਆਪਣੀਆਂ ਵਿਭਾਗ ਦੀਆਂ ਬੱਸਾਂ ਪਾਵੇ ਤੇ ਜੇਕਰ ਵਿਭਾਗ ਕਿਲੋ ਮੀਟਰ ਸਕੀਮ ਬੱਸਾਂ ਪਾਉਂਦਾ ਹੈ ਤਾਂ ਤੁਰੰਤ ਪੀ ਆਰ ਟੀ ਸੀ ਦੇ ਸਮੂਹ ਡਿੱਪੂਆਂ ਨੂੰ ਬੰਦ ਕਰਕੇ ਪੰਜਾਬ ਦੇ ਮੇਨ ਰੋਡ ਬਲਾਕ ਕੀਤੇ ਜਾਣਗੇ ਜਿਸਦੀ ਜਿੰਮੇਵਾਰੀ ਸਰਕਾਰ ਤੇ ਮੈਨੇਜਮੈਂਟ ਦੀ ਹੋਵੇਗੀ। ਮੀਟਿੰਗ ਵਿੱਚ ਹਰਪ੍ਰੀਤ ਸਿੰਘ ਸੋਢੀ,ਰੋਹੀ ਰਾਮ,ਗੁਰਸੇਵਕ ਸਿੰਘ,ਜੱਸੀ ਪ੍ਰਧਾਨ,ਰਣਧੀਰ ਸਿੰਘ, ਗੁਰਵਿਦਰ ਸਿੰਘ, ਸੰਦੀਪ ਗਰੇਵਾਲ ਬਠਿੰਡਾ, ਸਰਬਜੀਤ ਭੁੱਲਰ, ਕੁਲਦੀਪ ਬਾਦਲ ਹਾਜਿਰ ਹੋਏ