Menu

ਲੜਕੀਆਂ ਨੂੰ ਸਕੂਲਾਂ ਚ ਮੁਫਤ ਲਗਾਈ ਜਾਵੇਗੀ ਸਰਵਾਈਕਲ ਕੈਂਸਰ ਦੀ ਵੈਕਸੀਨ

23 ਦਸੰਬਰ 2022-ਸਰਵਾਈਕਲ ਕੈਂਸਰ ਦੀ ਰੋਕਥਾਮ ਲਈ ਕੇਂਦਰ ਸਰਕਾਰ  ਨੇ ਵੱਡਾ ਫੈਸਲਾ ਲੈਦਿਆਂ  9 ਤੋਂ 14 ਸਾਲ ਦੀਆਂ ਲੜਕੀਆਂ ਨੂੰ ਸਕੂਲਾਂ ਵਿਚ ਹੀ ਸਰਵਾਈਕਲ ਕੈਂਸਰ ਦੀ ਵੈਕਸੀਨ ਦੇਣ ਦਾ ਪਲਾਨ ਬਣਾਇਆ ਹੈ। ਭਾਰਤੀ ਮਹਿਲਾਵਾਂ ਚ ਆਉਣ ਵਾਲਾ ਸਰਵਾਈਕਲ ਕੈਂਸਰ ਦੂਜਾ ਸਭ ਤੋਂ ਵੱਡਾ ਕੈਂਸਰ ਰੋਗ ਹੈ। ਵਿਸ਼ਵ ਪੱਧਰ ‘ਤੇ ਸਰਵਾਈਕਲ ਕੈਂਸਰ ਨੂੰ ਮਹਿਲਾਵਾਂ ਦਾ ਵੱਡਾ ਰੋਗ ਮੰਨਿਆ ਜਾਂਦਾ ਹੈ। ਸਰਕਾਰ ਦੀ ਯੋਜਨਾ ਮੁਤਾਬਕ ਸਰਵਾਈਕਲ ਕੈਂਸਰ ਦੀ ਵੈਕਸੀਨ ਉਨ੍ਹਾਂ ਸਕੂਲਾਂ ਵਿਚ ਪਹਿਲਾਂ ਦਿੱਤੀ ਜਾਵੇਗੀ ਜਿਥੇ ਲੜਕੀਆਂ ਦੀ ਗਿਣਤੀ ਜ਼ਿਆਦਾ ਹੈ। ਮੁਹਿੰਮ ਦੇ ਦਿਨ ਜੋ ਲੜਕੀਆਂ ਸਕੂਲ ਨਹੀਂ ਆਉਣਗੀਆਂ, ਉਨ੍ਹਾਂ ਦੇ ਵੈਕਸੀਨੇਸ਼ਨ ਲਈ ਨੇੜੇ ਸਿਹਤ ਕੇਂਦਰ ‘ਤੇ ਵਿਵਸਥਾ ਕੀਤੀ ਜਾਵੇਗੀ। ਸਕੂਲ ਨਾ ਜਾਣ ਵਾਲੀਆਂ 9 ਤੋਂ 14 ਸਾਲ ਦੀਆਂ ਕੁੜੀਆਂ ਨੂੰ ਮੋਬਾਈਲ ਟੀਮ ਜ਼ਰੀਏ ਇਸ ਵੈਕਸੀਨੇਸ਼ਨ ਦਾ ਹਿੱਸਾ ਬਣਾਇਆ ਜਾਵੇਗਾ। ਰਜਿਸਟ੍ਰੇਸ਼ਨ ਲਈ ਯੂਵਿਨ ਐਪ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਦਿਸ਼ਾ-ਨਿਰਦੇਸ਼ ਦੇਣ ਤੇ ਹੋਰ ਫੈਸਲੇ ਲੈਣ ਦੀ ਅਪੀਲ ਕੀਤੀ ਗਈ ਹੈ। ਕਵਾਡ੍ਰਿਵੇਲੇਂਟ ਹਿਊਮਨ ਪੈਪਿਲੋਮਾ ਵਾਇਰਸ ਵੈਕਸੀਨ ਨੂੰ ਸਕੂਲਾਂ ਵਿਚ ਵੈਕਸੀਨੇਸ਼ਨ ਸੈਂਟਰ ਬਣਾ ਕੇ ਲਗਾਇਆ ਜਾਵੇਗਾ। ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਡਿਸਟ੍ਰਿਕਟ ਇੰਯੂਨਾਈਜੇਸ਼ਨ ਆਫਿਸਰ ਦਾ ਸਹਿਯੋਗ ਕਰਨ ਦਾ ਨਿਰਦੇਸ਼ ਦਿੱਤਾ ਜਾਵੇਗਾ। ਨਾਲ ਹੀ ਡੀ ਐੱਮ ਦੀ ਅਗਵਾਈ ਵਿਚ ਬਣੀ ਡਿਸਟ੍ਰਿਕਟ ਟਾਸਕ ਫੋਰਸ ਆਨ ਇਨਯੂਨਾਈਜੇਸ਼ਨ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਬਣਾਇਆ ਜਾਵੇਗਾ। ਵੈਕਸੀਨੇਸ਼ਨ ਲਈ ਜ਼ਿਲ੍ਹੇ ਦੇ ਸਾਰੇ ਸਰਕਾਰੀ ਤੇ ਗੈਰ-ਸਰਕਾਰੀ ਸਕੂਲਾਂ ਦੇ ਮੈਨੇਜਮੈਂਟ ਬੋਰਡ ਨਾਲ ਸੰਪਰਕ ਕੀਤਾ ਜਾਵੇਗਾ। ਹਰ ਸਕੂਲ ਦੇ ਇਕ ਮੁਖੀ ਨੂੰ ਲੱਭਿਆ ਜਾਵੇਗਾ, ਜੋ ਸਕੂਲਾਂ ਵਿਚ 9-14 ਸਾਲ ਦੀਆਂ ਲੜਕੀਆਂ ਦੇ ਵੈਕਸੀਨੇਸ਼ਨ ਪ੍ਰਕਿਰਿਆ ਵਿਚ ਮਦਦ ਕਰੇਗਾ। ਸਪੈਸ਼ਲ ਪੀਟੀਐੱਮ ਜ਼ਰੀਏ ਸਕੂਲ ਦੇ ਟੀਚਰ ਸਾਰੇ ਮਾਤਾ-ਪਿਤਾ ਨੂੰ ਐੱਚਪੀਵੀ ਵੈਕਸੀਨੇਸ਼ਨ ਬਾਰੇ ਜਾਣਕਾਰੀ ਦੇ ਕੇ ਜਾਗਰੂਕਤਾ ਵਧਾਉਣਗੇ। ਐੱਚਪੀਵੀ ਵੈਕਸੀਨੇਸ਼ਨ ਲਈ ਮਾਈਕ੍ਰੋ ਪਲਾਨਿੰਗ ਕੀਤੀ ਜਾਵੇਗੀ। ਜੀਐੱਲਐੱਸ ਮੈਪਿੰਗ ਜ਼ਰੀਏ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੀ ਇਕ ਸੂਚੀ ਬਣਾਈ ਜਾਵੇਗੀ ਜਿਸ ਨਾਲ ਕੋਈ ਵੀ ਸਕੂਲ ਇਸ ਵੈਕਸੀਨੇਸ਼ਨ ਡਰਾਈਵ ਤੋਂ ਬਚ ਨਾ ਜਾਵੇ। ਸਰਵਾਈਕਲ ਕੈਂਸਰ ਦਾ ਇਲਾਜ ਤੇ ਰੋਕਥਾਮ ਸੰਭਵ ਹੈ। ਬਸ ਇਸ ਦਾ ਪਤਾ ਸਹੀ ਸਮੇਂ ‘ਤੇ ਲੱਗ ਜਾਣਾ ਚਾਹੀਦਾ ਹੈ।ਜੇਕਰ ਪ੍ਰਭਾਵੀ ਤਰੀਕੇ ਨਾਲ ਸਰਵਾਈਕਲ ਕੈਂਸਰ ਦੀ ਰੋਕਥਾਮ ਦੇ ਉਪਾਅ ਕੀਤੇ ਜਾਣ ਤਾਂ ਇਸ ਦਾ ਇਲਾਜ ਸੰਭਵ ਹੈ। ਜ਼ਿਆਦਾਤਰ ਸਰਵਾਈਕਲ ਕੈਂਸਰ ਹਿਊਮਨ ਪੈਪਿਲੋਮਾ ਵਾਇਰਸ ਨਾਲ ਜੁੜੇ ਹੁੰਦੇ ਹਨ। ਜੇਕਰ ਐੱਚ ਪੀ ਵੀ ਵਾਇਰਸ ਦੇ ਸੰਪਰਕ ਚ ਆਉਣ ਤੋਂ ਪਹਿਲਾਂ ਲੜਕੀਆਂ ਤੇ ਔਰਤਾਂ ਨੂੰ ਇਹ ਵੈਕਸੀਨ ਦਿੱਤੀ ਜਾਂਦੀ ਹੈ ਤਾਂ ਜ਼ਿਆਦਾਤਰ ਮਾਮਲਿਆਂ ਦੀ ਰੋਕਥਾਮ ਲਈ ਪ੍ਰਭਾਵੀ ਹੈ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans