Menu

ਗੈਂਗਸਟਰ ਹੈਰੀ ਚੱਠਾ ਜਰਮਨੀ ਤੋਂ ਪਾਕਿਸਤਾਨ ਪੁੱਜਣ ਦੀ ਕਨਸੋਅ , ਪੰਜਾਬ ਚ ਹਾਈਅਲਰਟ

16 ਦਸੰਬਰ 2022- ਗੈਂਗਸਟਰ ਹੈਰੀ ਚੱਠਾ ਜਰਮਨੀ ਤੋਂ ਪਾਕਿਸਤਾਨ ਪੁੱਜ ਗਿਆ ਹੈ .। ਇਸ ਨੂੰ ਲੈ ਕੇ ਪੰਜਾਬ ਪੁਲਿਸ ਅਲਰਟ ਹੋ ਗਈ ਹੈ। ਸੂਤਰਾਂ ਮੁਤਾਬਕ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਨੂੰ ਮਿਲੇ ਇਨਪੁਟ ਮੁਤਾਬਕ ਹੈਰੀ ਚੱਠਾ ਰਿੰਦਾ ਦੀ ਮੌਤ ਦੇ ਅਗਲੇ ਹੀ ਦਿਨ ਪਾਕਿਸਤਾਨ ਪਹੁੰਚ ਗਿਆ ਸੀ। ਹੈਰੀ ਚੱਠਾ ਕੁਝ ਸਾਲ ਪਹਿਲਾਂ ਸਪੇਨ ਪਹੁੰਚਿਆ ਸੀ ਜਿਸ ਦੇ ਬਾਅਦ ਉਹ ਜਰਮਨੀ ਚਲਾ ਗਿਆ।ਇਹ ਸਾਰਾ ਅਪ੍ਰੇਸ਼ਨ ਪਾਕਿਸਤਾਨ ਖੁਫੀਆ ਏਜੰਸੀ ਦੀ ਦੇਖ ਰੇਖ ਚ ਹੋ ਰਿਹਾ ਹੈ।

14 ਦਸੰਬਰ ਨੂੰ ਰਿੰਦਾ ਦੀ ਮੌਤ ਦੇ ਬਾਅਦ ਅਗਲੇ ਹੀ ਦਿਨ ਖਾਲਿਸਤਾਨੀ ਅੱਤਵਾਦੀ ਪਰਮਜੀਤ ਸਿੰਘ ਪੰਮਾ ਯੂਕੇ ਤੋਂ ਪਾਕਿਸਤਾਨ ਪਹੁੰਚਿਆ। ਅੱਤਵਾਦੀ ਪੰਮਾ ਨਾਲ ਜਸਵਿੰਦਰ ਸਿੰਘ ਨਾਂ ਦਾ ਵਿਅਕਤੀ ਵੀ ਸੀ। ਪੰਮਾ ਨੇ ਹੀ ISI ਨਾਲ ਉਸ ਦੀ ਮੁਲਾਕਾਤ ਕਰਾਈ। ਇਹ ਮੁਲਾਕਾਤ ਲਾਹੌਰ ਦੇ ਨੇੜੇ ਹੋਈ।

ਅੱਤਵਾਦੀ ਰਿੰਦਾ ਨੇ ਪੰਜਾਬ ਵਿਚ ਆਪਣੇ ਗੈੰਗਸਟਰ ਨੈਟਵਰਕ ਜ਼ਰੀਏ ਕਈ ਵਾਰਦਾਤਾਂ ਕਰਾਈਆਂ ਜਿਸ ਵਿਚ ਮੋਹਾਲੀ ਵਿਚ ਪੰਜਾਬ ਪੁਲਿਸ ਦੇ ਹੈੱਡਕੁਆਰਟਰ ‘ਤੇ ਹਮਲੇ ਤੋਂ ਇਲਾਵਾ ਸੀਆਈਏ ਨਵਾਂਸ਼ਹਿਰ ‘ਚ ਵੀ ਹਮਲਾ ਕਰਾਇਆ। ਰਿੰਦਾ ਦੀ ਤਰ੍ਹਾਂ ਹੀ ਹੈਰੀ ਚੱਠਾ ਦਾ ਵੀ ਪੰਜਾਬ ਵਿਚ ਗੈਂਗਸਟਰ ਦਾ ਨੈਟਵਰਕ ਹੈ। ਇਸ ਜ਼ਰੀਏ ISI ਪੰਜਾਬ ਵਿਚ ਨਾਰਕੋ ਟੈਰੀਰਿਜ਼ਮ ਫੈਲਾਉਣ ਦਾ ਕੰਮ ਕਰੇਗੀ।ਦੱਸਿਆ ਜਾਂਦਾ ਹੈ ਕਿ ਗੈਂਗਸਟਰ ਹੈਰੀ ਚੱਠਾ ਪੰਜਾਬ ਵਿਚ 2016 ਦੇ ਮਸ਼ਹੂਰ ਨਾਭਾ ਜੇਲ੍ਹ ਬ੍ਰੇਕ ਦਾ ਮਾਸਟਰਮਾਈਂਡ ਵੀ ਸੀ । ਏ ਕੈਟਾਗਰੀ ਗੈਂਗਸਟਰ ਚੱਢਾ ਗੁਰਦਾਸਪੁਰ ਦੇ ਬਟਾਲਾ ਦਾ ਰਹਿਣ ਵਾਲਾ ਹੈ।  ਬੇਸ਼ੱਕ ਇਹ ਪੰਜਾਬ ਵਿਚ ਜ਼ਿਆਦਾ ਐਕਟਿਵ ਨਹੀਂ ਹੈ ਪਰ ਉਸ ‘ਤੇ ਕਿਡਨੈਪਿੰਗ ਤੇ ਫਿਰੌਤੀ ਮੰਗਣ ਦੇ ਕੁਝ ਕੇਸ ਪੰਜਾਬ ਵਿਚ ਵੀ ਦਰਜ ਹਨ। ਨਾਭਾ ਜੇਲ੍ਹ ਬ੍ਰੇਕ ਦੇ ਬਾਅਦ ਤੋਂ ਹੈਰੀ ਚੱਠਾ ਫਰਾਰ ਹੈ।

 

‘ਆਪ’ ‘ਚ ਬਗਾਵਤ: ਡਿਪਟੀ ਮੇਅਰ ਦੇ ਅਹੁਦੇ…

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਦਾ ਅਸਰ…

ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ…

ਚੰਡੀਗੜ੍ਹ, 18 ਅਪ੍ਰੈਲ 2024- ਪੰਜਾਬ ਅਤੇ ਹਰਿਆਣਾ…

ਜੇਲ੍ਹ ‘ਚ ਮਹਿਲਾ ਕੈਦੀ ਨਾਲ…

ਜੀਂਦ, 18 ਅਪ੍ਰੈਲ 2024 : ਹਰਿਆਣਾ ਦੇ…

ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ…

ਨਵੀਂ ਦਿੱਲੀ, 18 ਅਪ੍ਰੈਲ 2024- ਦਿੱਲੀ ਆਬਕਾਰੀ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39810 posts
  • 0 comments
  • 0 fans