ਨੌਜਵਾਨ ਬਜ਼ੁਰਗ ਖਿਡਾਰੀਆਂ ਨੂੰ ਖੇਡ ਮੁਕਾਬਲਿਆਂ ‘ਚ ਭਾਗ ਲੈਣ ਦਾ ਖੁੱਲ੍ਹਾ ਸੱਦਾ – ਈਸ਼ਵਰ ਸ਼ਰਮਾ

ਫਿਰੋਜ਼ਪੁਰ, 10 ਦਸੰਬਰ ( ਗੁਰਨਾਮ ਸਿੱਧੂ, ਗੁਰਦਰਸ਼ਨ ਸੰਧੂ) – ਜ਼ਿਲ੍ਹਾ ਮਾਸਟਰਜ਼ ਅਥਲੈਟਿਕਸ ਐਸੋਸੀਏਸ਼ਨ ਵਲੋਂ ਰੈੱਡ ਕਰਾਸ ਸੁਸਾਇਟੀ ਆਦਿ ਸਮਾਜ ਸੈਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਵਰਗਵਾਸੀ ਮਾਤਾ ਨਛੱਤਰ ਕੌਰ ਸੰਧੂ ਦੀ ਨਿੱਘੀ ਯਾਦ ਨੂੰ ਸਮਰਪਿਤ ਜ਼ਿਲਾ ਮਾਸਟਰ ਐਥਲੈਟਿਕ ਚੈਂਪੀਅਨਸ਼ਿਪ ਅਤੇ ਵਿਰਾਸਤੀ ਖੇਡਾਂ 11 ਦਸੰਬਰ ਦਿਨ ਐਤਵਾਰ ਨੂੰ ਪਿੰਡ ਝੋਕ ਹਰੀ ਹਰ ਵਿਖੇ ਖੇਡ ਸਟੇਡੀਅਮ ਵਿਚ ਕਰਵਾਈਆਂ ਜਾ ਰਹੀਆਂ ਹਨ । ਜਿਸ ਲਈ ਲੋੜੀਂਦੀਆ ਤਿਆਰੀਆਂ ਜ਼ੋਰਾ ਤੇ ਚੱਲ ਰ

ਹੀਆਂ ਹਨ । ਇਸ ਸਬੰਧੀ ਵਧੇਰੇ ਜਾਣਕਾਰੀ ਖੇਡ ਗਰਾਉਂਡਾ ਦਾ ਜਾਇਜਾ ਲੈਣ ਉਪਰੰਤ ਜ਼ਿਲ੍ਹਾ ਮਾਸਟਰ ਅਥਲੈਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਡਾ ਗੁਰਿੰਦਰਜੀਤ ਸਿੰਘ ਢਿੱਲੋਂ ਅਤੇ ਜਰਨਲ ਸਕੱਤਰ ਈਸ਼ਵਰ ਸ਼ਰਮਾ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਸਟਰਜ਼ ਐਥਲੈਟਿਕਸ ਐਸੋਸੀਏਸ਼ਨ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਖੇਡ ਮੁਕਾਬਲਿਆਂ ਦੀ ਰਜਿਸਟਰੇਸ਼ਨ 11 ਦਸੰਬਰ ਨੂੰ ਸਵੇਰੇ 9 ਤੋਂ 10 ਵਜੇ ਤੱਕ ਖੇਡ ਗਰਾਉਂਡ ਵਿੱਚ ਹੀ ਹੋਵੇਗੀ ਅਤੇ ਖੇਡਾਂ 10 ਵਜੇ ਤੋਂ ਸ਼ੁਰੂ ਹੋਣਗੀਆਂ । ਐਥਲੈਟਿਕਸ ਮੁਕਾਬਲਿਆਂ ਵਿੱਚ ਮਰਦਾਂ 35 ਸਾਲ ਤੋਂ ਉੱਪਰ ਅਤੇ ਔਰਤਾਂ 30 ਸਾਲ ਤੋਂ ਉੱਪਰ ਦੀਆਂ ਦੌੜਾਂ 100, 400, 800, 1500 ਮੀਟਰ, ਪੈਦਲ ਚਾਲ ਔਰਤਾਂ ਲਈ 3000 ਮੀਟਰ ਅਤੇ ਮਰਦਾਂ ਲਈ 5000 ਮੀਟਰ, ਡਿਸਕਸ ਥਰੋ, ਜੈਵਲਿਨ, ਸ਼ਾਟਪੁਟ, ਹੈਮਰ ਥਰੋ, ਲੰਮੀ ਛਾਲ ਆਦਿ ਮੁਕਾਬਲਿਆਂ ਚ ਭਾਗ ਲੈ ਸਕਣਗੇ । ਓਹਨਾਂ ਦੱਸਿਆ ਕਿ ਵਿਰਾਸਤੀ ਖੇਡਾਂ ਵਿੱਚ ਮਰਦਾਂ ਦੀਆਂ ਰੱਸਾਕਸ਼ੀ ਅਤੇ ਬਾਂਟੇ ਅਤੇ ਔਰਤਾਂ ਦੀਆਂ ਸਟਾਪੂ ਅਤੇ ਗੀਟੇ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਓਹਨਾਂ ਦੱਸਿਆ ਕਿ ਖੇਡਾਂ ਲਈ ਐਂਟਰੀ ਫ਼ੀਸ 200 ਰੁਪਏ ਪ੍ਰਤੀ ਖਿਡਾਰੀ ਹੋਵੇਗੀ ਅਤੇ ਇੱਕ ਖਿਡਾਰੀ ਕਿਸੇ ਤਿੰਨ ਈਵੈਂਟ ਵਿੱਚ ਭਾਗ ਲੈ ਸਕੇਗਾ । ਉਹਨਾਂ ਦੱਸਿਆ ਕਿ ਜੇਤੂ ਖਿਡਾਰੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ ।
ਜ਼ਿਲ੍ਹਾ ਫ਼ਿਰੋਜ਼ਪੁਰ ਵਾਸੀਆਂ ਨੂੰ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਦੀ ਅਪੀਲ ਕਰਦਿਆ ਪ੍ਰਬੰਧਕਾਂ ਨੇ ਦੱਸਿਆ ਕਿ ਖੇਡ ਮੁਕਾਬਲਿਆਂ ਦੀ ਸਫਲਤਾ ਲ਼ਈ ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ, ਸਕੂਲ ਸਿੱਖਿਆ ਵਿਭਾਗ ਸੈਕੰਡਰੀ ਅਤੇ ਪ੍ਰਾਇਮਰੀ, ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ , ਬਾਬਾ ਕਾਲਾ ਮਹਿਰ ਯੂਥ ਕਲੱਬ , ਟੀਚਰ ਕਲੱਬ, ਗ੍ਰਾਮ ਪੰਚਾਇਤ ਝੋਕ ਹਰੀ ਹਰ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤੇ ਜਾ ਰਹੇ ਹਨ । ਇਸ ਮੌਕੇ ਡਾ. ਗੁਰਿੰਦਰਜੀਤ ਸਿੰਘ ਢਿੱਲੋਂ, ਸਰਪ੍ਰਸਤ ਕਰਨਲ ਕੇ ਐੱਸ ਢਿੱਲੋਂ, ਪਰਗਟ ਸਿੰਘ ਜੁਆਇੰਟ ਸਕੱਤਰ, ਇੰਜ. ਮਨਪ੍ਰੀਤਮ ਸਿੰਘ ਸੀਨੀ ਵਾਈਸ ਪ੍ਰਧਾਨ, ਦਲੀਪ ਸਿੰਘ ਸੰਧੂ ਕੈਸ਼ੀਅਰ, ਸਤਿੰਦਰ ਸਿੰਘ ਬਾਠ ਕੈਸ਼ੀਅਰ, ਇੰਸਪੈਕਟਰ ਹਰਬਰਿੰਦਰ ਸਿੰਘ ਸੀਨੀ ਵਾਈਸ ਪ੍ਰਧਾਨ, ਗੁਰਦਿਆਲ ਸਿੰਘ ਵਿਰਕ , ਕੁਲਵੰਤ ਸਿੰਘ, ਗੁਰਬਚਨ ਸਿੰਘ ਭੁੱਲਰ, ਗੁਰਪਾਲ ਜ਼ੀਰਵੀ, ਇੰਦਰਜੀਤ ਸਿੰਘ, ਭੁਪਿੰਦਰ ਸਿੰਘ ਜੋਸਨ, ਅਸ਼ੋਕ ਬਹਿਲ, ਸੁਸ਼ੀਲ ਸ਼ਰਮਾ, ਤਲਵਿੰਦਰ ਸਿੰਘ ਖਾਲਸਾ, ਸਰਬਜੀਤ ਸਿੰਘ ਭਾਵੜਾ, ਸੁਰਿੰਦਰ ਸਿੰਘ ਗਿੱਲ, ਹਰੀਸ਼ ਕੁਮਾਰ ਬਾਂਸਲ, ਸੁਨੀਲ ਕੰਬੋਜ, ਹਰਮਨਪ੍ਰੀਤ ਸਿੰਘ ਮੁੱਤੀ, ਸ਼ਮਸ਼ੇਰ ਸਿੰਘ ਜੋਸਨ, ਸਰਬਜੀਤ ਸਿੰਘ ਜੋਸਨ, ਰਣਜੀਤ ਸਿੰਘ ਖਾਲਸਾ ਆਦਿ ਪ੍ਰਬੰਧਕ ਹਾਜ਼ਰ ਸਨ ।