Menu

ਪਿੰਡ ਰੱਤਾ ਖੇੜਾ ਦੀ ਜੰਮਪਲ ਅਸੀਸਪ੍ਰੀਤ ਕੌਰ ਜਿੱਤਿਆ ਓਪਨ ਸਟੇਟ ਬੈਡਮਿੰਟਨ ਚੈਪੀਅਨਸ਼ਿਪ ‘ਚ ਚਾਂਦੀ ਦਾ ਤਗਮਾ, ਨੈਸ਼ਨਲ ਖੇਡਾਂ ਲਈ ਹੋਈ ਚੋਣ

ਫ਼ਿਰੋਜ਼ਪੁਰ, 9 ਦਸੰਬਰ (ਗੁਰਨਾਮ ਸਿੱਧੂ, ਗੁਰਦਰਸ਼ਨ ਸੰਧੂ) – ਪਿੰਡ ਰੱਤਾ ਖੇੜਾ ਦੇ ਵਾਸੀ ਸੰਧੂ ਪ੍ਰੀਵਾਰ ਦੀ ਲਾਡਲੀ ਧੀ ਅਸੀਸਪ੍ਰੀਤ ਕੌਰ ਵਲੋਂ ਪਟਿਆਲਾ ਵਿਖੇ ਬੀਤੇ ਦਿਨ ਹੋਈ ਓਪਨ ਸਟੇਟ ਬੈਡਮਿੰਟਨ ਚੈਪੀਅਨਸ਼ਿਪ ਚ ਚਾਂਦੀ ਦਾ ਤਗਮਾ ਜਿੱਤ  ਕੇ ਮਾਪਿਆਂ , ਪਿੰਡ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ । ਇਸ ਪ੍ਰਾਪਤੀ ਕਾਰਣ ਅਸੀਸਪ੍ਰੀਤ ਕੌਰ ਦੀ ਉੜੀਸਾ ਵਿਖੇ ਹੋਣ ਵਾਲੀ ਨੈਸ਼ਨਲ ਚੈਪੀਅਨਸ਼ਿਪ ਲਈ ਚੋਣ ਵੀ ਹੋਈ ਹੈ । ਜਿਸ ਕਾਰਣ ਸੰਧੂ ਪ੍ਰੀਵਾਰ ਨੂੰ ਚੁਭੇਰੀਓ ਵਧਾਈਆ ਮਿਲ ਰਹੀਆਂ ਹਨ ।  ਸੰਧੂ ਪ੍ਰੀਵਾਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿਤਾ ਅਮਰਿੰਦਰ ਸਿੰਘ ਹੈਪੀ ਸੰਧੂ ਅਤੇ   ਰਮਨਦੀਪ ਕੌਰ ਦੀ ਲਾਡਲੀ ਧੀ ਅਸੀਸਪ੍ਰੀਤ ਕੌਰ  ਦਾਸ  ਐਡ ਬਰਾਊਨ ਸਕੂਲ ਫ਼ਿਰੋਜ਼ਪੁਰ ਸ਼ਹਿਰ ਦੀ ਵਿਦਿਆਰਥਣ ਹੈ ਜੋ ਲੁਧਿਆਣਾ ਵਿਖੇ ਪਹੁੰਚ ਬੈਡਮਿੰਟਨ ਦੇ ਨਾਮੀ ਕੋਚ ਮੰਗਤ  ਸ਼ਰਮਾ ਕੋਲੋਂ ਖੇਡ ਦੇ ਗੁਰ ਸਿਖ ਰਹੀ ਹੈ । ਕੋਚ ਦੀ ਯੋਗ ਅਗਵਾਈ ਸਦਕਾ ਹੀ ਅਸੀਸਪ੍ਰੀਤ ਕੌਰ ਪਹਿਲਾਂ ਵੀ ਜ਼ਿਲ੍ਹਾ  ਅਤੇ  ਸੂਬਾ ਪੱਧਰ  ਦੇ ਮੁਕਾਬਲਿਆਂ ਚ ਸ਼ਾਨਦਾਰ ਪ੍ਰਦਰਸ਼ਨ ਕਰ ਜਿੱਤਾਂ ਦਰਜ ਕਰ ਚੁਕੀ ਹੈ ਜਿਸ ਵਲੋਂ ਪਟਿਆਲਾ ਅੰਦਰ ਹੋਈ ਓਪਨ ਸਟੇਟ ਬੈਡਮਿੰਟਨ ਚੈਪਿਅਨਸ਼ਿਪ ਵਿੱਚ
ਅੰਡਰ ਪੰਦਰਾਂ ਲੜਕੀਆਂ ਸਿੰਗਲ ਵਰਗ  ਵਿੱਚ ਹੋਏ ਸਖਤ ਮੁਕਾਬਲਿਆਂ ਦੌਰਾਨ ਦੂਜਾ ਸਥਾਨ ਹਾਸਲ ਕਰਕੇ ਚਾਦੀ ਦਾ ਤਗਮਾ ਜਿੱਤਿਆ ਹੈ ।  ਕੋਚ ਮੰਗਤ ਸ਼ਰਮਾ ਨੇ ਦੱਸਿਆ ਕਿ ਅਸੀਸਪ੍ਰੀਤ ਕੌਰ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਉਸ ਦੀ ਸਬ ਜੂਨੀਅਰ ਨੈਸ਼ਨਲ ਮੁਕਾਬਲਿਆਂ ਲਈ ਚੋਣ ਹੋ ਗਈ ਹੈ ਜੋ  26 ਤੋਂ 30 ਦਸੰਬਰ 2022 ਤੱਕ ਭੁਵਨੇਸ਼ਵਰ ਉੜੀਸਾ ਵਿਖੇ ਹੋਣ ਜਾ ਰਹੀ ਪੰਜਾਬ ਟੀਮ ਵਿੱਚ ਅੰਡਰ ਪੰਦਰਾਂ ਲੜਕੀਆਂ ਸਿੰਗਲ ਵਰਗ ਵਿੱਚ ਖੇਡੇਗੀ ।
ਖੇਡ ਪ੍ਰਾਪਤੀ ਤੇ ਖੁਸ਼ੀ ਜਾਹਰ ਕਰਦਿਆਂ  ਅਸੀਸਪ੍ਰੀਤ ਕੌਰ ਨੇ ਕਿਹਾ ਕਿ ਉਸ ਦੀ ਪ੍ਰਾਪਤੀ ਪਿੱਛੇ ਉਸ ਦੇ ਕੋਚ ਮੰਗਤ ਸ਼ਰਮਾ  ਦੇ ਨਾਲ ਨਾਲ ਮਾਪਿਆ ਦਾ ਯੋਗਦਾਨ ਹੈ ਜੋ ਯੋਗ ਸਿਖਲਾਈ ਦਿਵਾਉਣ ਲਈ ਰੋਜ਼ਾਨਾ ਦੀ ਤਰ੍ਹਾਂ ਲੁਧਿਆਣਾ ਵਿਖੇ ਲੈ ਕੇ ਆਉਂਦੇ ਜਾਦੇ ਹਨ । ਉਸ ਨੇ ਦਾਅਵਾ ਕੀਤਾ ਕਿ ਉਹ ਨੈਸ਼ਨਲ ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਮੈਡਲ ਜਿੱਤ ਪੰਜਾਬ ਦਾ ਨਾਮ ਰੋਸ਼ਨ ਕਰੇਗੀ ।

ਭ੍ਰਿਸ਼ਟਾਚਾਰ ਮੁਕਤ ਪੰਜਾਬ

ਧਾਲੀਵਾਲ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ; ਲਵਪ੍ਰੀਤ ਨੂੰ…

– ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕਿਸੇ ਪੰਜਾਬੀ ਨੂੰ ਡਿਪੋਰਟ ਨਹੀਂ ਹੋਣ ਦੇਵੇਗੀ: ਕੁਲਦੀਪ ਸਿੰਘ ਧਾਲੀਵਾਲ ਚੰਗੀਗੜ੍ਹ, 10…

8 ਸਾਲਾਂ ਬੱਚੇ ਦੇ ਨਾਂ…

10 ਜੂਨ 2023-ਸੋਨੀਪਤ ਦੇ ਸੈਕਟਰ 23 ਵਿੱਚ…

ਖੇਤਾਂ ਚੋਂ ਮਿਲੀ ਦਸਵੀਂ ਜਮਾਤ…

ਫਿਰੋਜ਼ਾਬਾਦ ‘ਚ 10ਵੀਂ ਜਮਾਤ ਦੀ ਵਿਦਿਆਰਥਣ ਦਾ…

ਭਾਜਪਾ ਅਤੇ ਜੇ ਜੇ ਪੀ…

10 ਜੂਨ 2023-ਹਰਿਆਣਾ ਦੇ ਉਪ ਮੁੱਖ ਮੰਤਰੀ…

Listen Live

Subscription Radio Punjab Today

Our Facebook

Social Counter

  • 32542 posts
  • 0 comments
  • 0 fans

ਧਾਲੀਵਾਲ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ; ਲਵਪ੍ਰੀਤ ਨੂੰ…

– ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕਿਸੇ ਪੰਜਾਬੀ ਨੂੰ ਡਿਪੋਰਟ ਨਹੀਂ ਹੋਣ ਦੇਵੇਗੀ: ਕੁਲਦੀਪ ਸਿੰਘ ਧਾਲੀਵਾਲ ਚੰਗੀਗੜ੍ਹ, 10…

ਚਾਰ ਸਾਲ ਪਹਿਲਾਂ ਰੋਜੀ ਰੋਟੀ…

9 ਜੂਨ 2023-ਮਨੀਲਾ ‘ਚ  ਇਕ ਪੰਜਾਬੀ ਨੌਜਵਾਨ…

ਪ੍ਰਦਰਸ਼ਨਕਾਰੀ ਭਾਰਤੀ ਵਿਦਿਆਰਥੀਆਂ ਨੂੰ ਟਰੂਡੋ…

8 ਜੂਨ 2023- ਕੈਨੇਡੀਅਨ ਬਾਰਡਰ ਸਕਿਓਰਿਟੀ ਏਜੰਸੀ …

ਭੰਗੜਚੀ ਜੱਗੀ ਯੂਕੇ ਦਾ ਫਰਿਜਨੋ…

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ 07,…