Menu

MRSPTU ਦੇ 75 ਵਿਦਿਆਰਥੀਆਂ ਦੀ ਕੈਂਪਸ ਪਲੇਸਮੈਂਟ ਰਾਹੀਂ ਪ੍ਰਸਿੱਧ ਕੰਪਨੀਆਂ ਵਿਚ ਚੋਣ

ਬਠਿੰਡਾ, 23 ਨਵੰਬਰ – ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੀਆਂ ਵੱਖ-ਵੱਖ ਇੰਜੀਨੀਅਰਿੰਗ ਅਤੇ ਨਾਨ-ਇੰਜੀਨੀਅਰਿੰਗ ਸ਼ਾਖਾਵਾਂ ਦੇ 75 ਵਿਦਿਆਰਥੀਆਂ ਦੀ ਕੈਂਪਸ ਪਲੇਸਮੈਂਟ ਰਾਹੀਂ ਵੱਖ-ਵੱਖ ਨਾਮੀਂ ਕੰਪਨੀਆਂ ਵਿੱਚ ਨੌਕਰੀ ਲਈ ਚੋਣ ਕੀਤੀ ਗਈ ਹੈ। ਕੰਪਨੀਆਂ ਨੇ ਚੁਣੇ ਗਏ ਵਿਦਿਆਰਥੀਆਂ ਨੂੰ  ਸਾਲਾਨਾ ਆਕਰਸ਼ਕ ਪੈਕੇਜ ਦੀ ਪੇਸ਼ਕਸ਼ ਕੀਤੀ ਹੈ।

2023 ਵਿਚ ਪਾਸ ਹੋਣ ਵਾਲੇ ਬੈਚ ਦੇ ਵਿਦਿਆਰਥੀਆਂ ਲਈ ਕੈਂਪਸ ਵਿੱਚ ਰੈਗੂਲਰ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਜਾ ਰਿਹਾ ਹੈ। ਚੁਣੇ ਗਏ ਵਿਦਿਆਰਥੀਆਂ ਨੂੰ ਨੇਸਲੇ, ਓਸਵਾਲ ਵੂਲਨ ਮਿਲਸ ਲਿਮਿਟੇਡ, ਚਿਕ ਮਾਈਕ ਟੈਕਨਾਲੋਜੀ, ਗ੍ਰੈਜ਼ਿਟੀ ਇੰਟਰਐਕਟਿਵ, ਜਸਟ ਡਾਇਲ, ਨੈਟਸਮਾਰਟਜ਼, ਬਾਈਜੂਜ਼, ਡੈਬਿਊ ਇਨਫੋਟੈਕ, ਹਾਈਕ ਐਜੂਕੇਸ਼ਨ, ਕੋਲਬੇਰਾ ਅਤੇ ਸ਼ੇਪ ਮਾਈ ਸਕਿਲਜ਼ ਵਿੱਚ ਚੁਣਿਆ ਗਿਆ ਹੈ।

ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਬੂਟਾ ਸਿੰਘ ਸਿੱਧੂ, ਰਜਿਸਟਰਾਰ ਡਾ: ਗੁਰਿੰਦਰਪਾਲ ਬਰਾੜ, ਕੈਂਪਸ ਡਾਇਰੈਕਟਰ ਡਾ. ਸੰਜੀਵ ਅਗਰਵਾਲ, ਕਾਰਪੋਰੇਟ ਰਿਸੋਰਸ ਸੈਂਟਰ ਦੇ ਇੰਚਾਰਜ ਡਾ. ਰਾਜੇਸ਼ ਗੁਪਤਾ ਅਤੇ ਡਾਇਰੈਕਟਰ-ਟ੍ਰੇਨਿੰਗ ਅਤੇ ਪਲੇਸਮੈਂਟ, ਸ੍ਰੀ ਹਰਜੋਤ ਸਿੰਘ ਸਿੱਧੂ ਨੇ ਨਾਮੀਂ ਕੰਪਨੀਆਂ ਵੱਲੋਂ ਵਿਦਿਆਰਥੀਆਂ ਦੀ ਕਾਬਲੀਅਤ ਦੇ ਆਧਾਰ ਤੇ ਚੋਣ ਕਰਨ ‘ਤੇ ਖੁਸ਼ੀ ਅਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਚੁਣੇ ਗਏ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਫਲ ਕਰੀਅਰ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਾਰਪੋਰੇਟ ਰਿਸੋਰਸ ਸੈਂਟਰ ਅਤੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਵੱਲੋਂ ਕੀਤੇ ਜਾ ਰਹੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ।

ਪ੍ਰੋ: ਬੂਟਾ ਸਿੰਘ ਸਿੱਧੂ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਅਜੋਕੇ ਹਾਲਾਤਾਂ ਵਿੱਚ ਦਰਪੇਸ਼ ਨਵੇਂ ਰੁਝਾਨਾਂ ਅਤੇ ਤਕਨੀਕਾਂ ਬਾਰੇ ਸਿੱਖਦੇ ਰਹਿਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਉਹਨਾਂ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਅਸੀਂ ਉਦਯੋਗਾਂ ਨਾਲ ਆਪਣੀ ਸਾਂਝੇਦਾਰੀ ਅਤੇ ਸ਼ਮੂਲੀਅਤ ਨੂੰ ਮਜ਼ਬੂਤ ਕਰਾਂਗੇ।

ਡਾ. ਰਾਜੇਸ਼ ਗੁਪਤਾ ਅਤੇ ਹਰਜੋਤ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਪ੍ਰਸਿੱਧ ਕੰਪਨੀਆਂ ਕੈਂਪਸ ਦਾ ਦੌਰਾ ਕਰਨਗੀਆਂ ਅਤੇ ਪਲੇਸਮੈਂਟ ਮੁਹਿੰਮ ਦੇ ਹੋਰ ਸਾਰਥਿਕ ਨਤੀਜੇ ਨਿਕਲਨਗੇ। ਇੰਜ. ਹਰਅੰਮ੍ਰਿਤਪਾਲ ਸਿੰਘ ਸਿੱਧੂ, ਇੰਜ. ਗਗਨਦੀਪ ਸੋਢੀ ਅਤੇ ਇੰਜ. ਮਨਪ੍ਰੀਤ ਕੌਰ ਨੇ ਪਲੇਸਮੈਂਟ ਡਰਾਈਵ ਦੇ ਆਯੋਜਨ ਵਿੱਚ ਮੁੱਖ ਭੂਮਿਕਾ ਨਿਭਾਈ।

ਪੰਜਾਬ ਦੀ ਸ਼੍ਰੇਆ ਮੈਣੀ ਨੂੰ ਰਾਸ਼ਟਰਪਤੀ ਦ੍ਰੌਪਦੀ…

30 ਸਤੰਬਰ 2023- ਨਵੀਂ ਦਿੱਲੀ ਵਿਚ ਸ਼ੁੱਕਰਵਾਰ ਨੂੰ ਕਰਵਾਏ ਗਏ ਇਨਾਮ ਵੰਡ ਸਮਾਗਮ ਵਿਚ ਜਲੰਧਰ ਨਾਲ ਸਬੰਧਤ ਵਲੰਟੀਅਰ ਸ਼੍ਰੇਆ…

ਕ੍ਰਿਕੇਟ ਵਿਸ਼ਵ ਕੱਪ ਨੂੰ ‘ਵਿਸ਼ਵ…

ਅਹਿਮਦਾਬਾਦ29 ;ਸਤੰਬਰ 2023: ਗੁਜਰਾਤ ਪੁਲਿਸ ਨੇ ਪੰਜ…

ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਮਗਰੋਂ…

ਨਵੀਂ ਦਿੱਲੀ 29 ਸਤੰਬਰ 2023: ਦਿੱਲੀ ਦੇ…

25 ਕਰੋੜ ਦੇ ਸੋਨੇ ਦੀ…

ਨਵੀਂ ਦਿੱਲੀ29 ਸਤੰਬਰ 2023 –  ਦਿੱਲੀ ਦੇ…

Listen Live

Subscription Radio Punjab Today

ਕ੍ਰਿਕੇਟ ਵਿਸ਼ਵ ਕੱਪ ਨੂੰ ‘ਵਿਸ਼ਵ ਦਹਿਸ਼ਤ ਕੱਪ’…

ਅਹਿਮਦਾਬਾਦ29 ;ਸਤੰਬਰ 2023: ਗੁਜਰਾਤ ਪੁਲਿਸ ਨੇ ਪੰਜ ਅਕਤੂਬਰ ਨੂੰ ਇੱਥੇ ਨਰਿੰਦਰ ਮੋਦੀ ਸਟੇਡੀਅਮ ’ਚ ਸ਼ੁਰੂ ਹੋ ਰਹੇ ਕ੍ਰਿਕੇਟ ਵਿਸ਼ਵ…

ਪਾਕਿਸਤਾਨ ਵਿਚ ਹੋਇਆ ਆਤਮਘਾਤੀ ਹਮਲਾ,…

29, ਸਤੰਬਰ- ਪਾਕਿਸਤਾਨ ਤੋਂ ਦੁੱਖਦਾਈ ਖ਼ਬਰ ਸਾਹਮਣੇ…

ਵਿਆਹ ਸਮਾਗਮ ‘ਚ ਕੀਤੀ ਅਤਿਸ਼ਬਾਜੀ…

ਇਰਾਕ 27 ਸਤੰਬਰ 2023-: ਉੱਤਰੀ ਇਰਾਕ ’ਚ…

ਡੋਨਾਲਡ ਟਰੰਪ ਧੋਖਾਧੜੀ ਦੇ ਕੇਸ…

27 ਸਤੰਬਰ 2023-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ…

Our Facebook

Social Counter

  • 35009 posts
  • 0 comments
  • 0 fans