ਫ਼ਿਰੋਜਪੁਰ 4 ਨਵੰਬਰ (ਗੁਰਨਾਮ ਸਿੱਧੂ, ਗੁਰਦਰਸ਼ਨ ਸੰਧੂ) – ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਲਾਨਾ ਕਾਰਜਕਾਰਨੀ ਦੀ ਚੋਣ ‘ਚ ਪ੍ਰਧਾਨ ਦੇ ਉਮੀਦਵਾਰ ਵਜੋਂ ਸ਼੍ਰੋਮਣੀ ਅਕਾਲੀ ਦਲ ਵੱਲੋ ਫਿਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਮ ਦੇ ਐਲਾਨ ਦਾ ਸਵਾਗਤ ਕਰਦਿਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਵੱਲੋ ਐਡਵੋਕੇਟ ਹਰਜਿੰਦਰ ਸਿੰਘ ਡਟਵੀ ਹਿਮਾਇਤ ਕਰਨ ਦਾ ਭਰੋਸਾ ਦਿਵਾਇਆ ਹੈ , ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਗੁਰਚਰਨ ਸਿੰਘ ਗਰੇਵਾਲ ਮੈਂਬਰ ਸ਼੍ਰੋਮਣੀ ਕਮੇਟੀ ਨੇ ਫਿਰੋਜ਼ਪੁਰ ਵਿਖੇ ਆਪਣੇ ਚੋਣਵੇਂ ਸਾਥੀਆਂ ਨਾਲ ਮੀਟਿੰਗ ਕਰਨ ਉਪਰੰਤ ਜਾਰੀ ਇੱਕ ਬਿਆਨ ਚ ਕਿਹਾ ਕਿ ਪਹਿਲਾਂ ਵੀ ਸਮੁੱਚੀ ਕਾਰਜਕਾਰਨੀ ਦੀ ਚੋਣ ਪਾਰਟੀ ਦੇ ਸਮੂਹ ਮੈਂਬਰਾਂ ਨਾਲ ਸਲਾਹ ਮਸ਼ਵਰੇ ਤੋ ਬਾਅਦ ਹੁੰਦੀ ਹੈ ਅਤੇ ਹੁਣ ਵੀ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਸਮੂਹ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਵਿਚਾਰ ਕਰਕੇ ਹੀ ਸਾਲਾਨਾ ਚੋਣ ਲਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਮ ਦਾ ਐਲਾਨ ਕੀਤਾ ਹੈ, ਜੋ ਕਿ ਬਹੁਤ ਹੀ ਸਲਾਹੁਣਯੋਗ ਫੈਸਲਾ ਹੈ , ਉਹਨਾਂ ਕਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਪ੍ਰਧਾਨ ਵੱਜੋ ਪਿਛਲੀ ਇੱਕ ਸਾਲਾ ਕਾਰਗੁਜ਼ਾਰੀ ਬਹੁਤ ਵਧੀਆ ਰਹੀ ਹੈ ਜਿਸ ਨੂੰ ਦੇਸ਼ ਵਿਦੇਸ਼ ਵੱਸਦੀਆਂ ਸਿੱਖ ਸੰਗਤਾਂ ਨੇ ਪੂਰਨ ਭਰੋਸਾ ਜਿਤਾਇਆ ਹੈ ਕਿ ਕਿਉਂਕਿ ਐਡਵੋਕੇਟ ਧਾਮੀ ਨੇ ਜਿੱਥੇ ਆਪਣੇ ਜੀਵਨ ਕਾਲ ਚ ਅਨੇਕਾਂ ਸ਼ੰਘਰਸ਼ੀ ਯੋਧਿਆਂ ਦੀ ਕਨੂੰਨੀ ਤੌਰ ਬਹੁਤ ਮਦਦ ਕੀਤੀ ਉੱਥੇ ਉਨਾਂ ਦੀ ਯੋਗ ਅਗਵਾਈ ਵਿੱਚ ਸ਼੍ਰੋਮਣੀ ਕਮੇਟੀ ਵੱਲੋ ਬੰਦੀ ਸਿੰਘਾਂ ਦੀ ਰਿਹਾਈ ਲਈ ਜਿੱਥੇ ਵੱਡਾ ਸ਼ੰਘਰਸ਼ ਆਰੰਭਿਆ ਹੈ ਉੱਥੇ ਵੱਖ ਵੱਖ ਸਿੱਖ ਸੰਸਥਾਵਾਂ, ਜਥੇਬੰਦੀਆਂ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਕਾਰ ਸੇਵਾ ਸੰਪਰਦਾਵਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਨਿਸ਼ਾਨ ਹੇਠ ਇਕੱਤਤਰ ਕਰਕੇ ਵੱਡਾ ਯਤਨ ਕੀਤਾ ਗਿਆ ਹੈ ਅਤੇ ਵੱਡੀ ਗਿਣਤੀ ਸੰਗਤਾਂ ਨੂੰ ਅੰਮ੍ਰਿਤ ਪਾਨ ਕਰਵਾਉਣਾ, ਸਿੱਖ ਸ਼ੰਘਰਸ਼ੀ ਯੋਧਿਆਂ ਦੀਆਂ ਸ਼ਹਾਦਤਾਂ ਦੀਆ ਸ਼ਤਾਬਦੀਆਂ ਮਨਾਉਣੀਆਂ , ਸ਼ੰਘਰਸ਼ੀ ਪਰਿਵਾਰਾਂ ਦੀ ਮੱਦਦ ਕਰਨ ਦੇ ਕੀਤੇ ਉਪਰਾਲੇ ਆਉਣ ਵਾਲੇ ਸਮੇਂ ਵਿੱਚ ਸਿੱਖ ਕੌਮ ਦੀ ਚੜਦੀ ਕਲਾ ਦਾ ਪ੍ਰਤੀਕ ਹੋਣ ਗੇ , ਇਸ ਮੌਕੇ ਤੇ ਉਹਨਾਂ ਨਾਲ ਫੈਡਰੇਸ਼ਨ ਦੇ ਜਨਰਲ ਸਕੱਤਰ ਦਿਲਬਾਗ ਸਿੰਘ ਵਿਰਕ , ਜਿਲਾ ਪ੍ਰਧਾਨ ਪਰਮਜੀਤ ਸਿੰਘ ਕਲਸੀ , ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਿਹਾਤੀ ਅਬਜਰਵਰ ਚਮਕੌਰ ਸਿੰਘ ਟਿੱਬੀ, ਮਨਪ੍ਰੀਤ ਸਿੰਘ ਖਾਲਸਾ , ਸਲਾਹਕਾਰ ਗੁਰਨਾਮ ਸਿੰਘ ਸੈਦਾਂ ਰੁਹੈਲਾ,ਸਾਬਕਾ ਚੈਅਰਮੇਨ ਜੋਗਾ ਸਿੰਘ ਮੁਰਕ ਵਾਲਾ, ਗੁਰਪ੍ਰੀਤ ਸਿੰਘ ਢਿੱਲੋਂ, ਤਰਸੇਮ ਸਿੰਘ ਗਿੱਲ, ਗੁਰਜੀਤ ਸਿੰਘ, ਜਤਿੰਦਰਪਾਲ ਸਿੰਘ, ਗੁਰਵਿੰਦਰ ਸਿੰਘ, ਹਰਪਰੀਤ ਸਿੰਘ, ਮਲਕੀਤ ਸਿੰਘ ਲਾਇਲਪੁਰੀ, ਆਦਿ ਆਗੂ ਹਾਜਰ ਸਨ