ਫ਼ਿਰੋਜ਼ਪੁਰ 28 ਅਕਤੂਬਰ ( ਗੁਰਨਾਮ ਸਿੱਧੂ, ਗੁਰਦਰਸ਼ਨ ਸੰਧੂ) – ਪੰਜਾਬੀ ਸੰਗੀਤ ਜਗਤ ਪ੍ਰੇਮੀਆਂ ਲਈ ਮਾੜੀ ਖ਼ਬਰ ਹੈ। ਫ਼ਿਰੋਜਪੁਰ ਦੇ ਪਿੰਡ ਸੁਲਤਾਨ ਵਾਲਾ ਵਿਚ ਜਨਮੇ ਪ੍ਰਸਿੱਧ ਕਾਬਲ ਰਾਜਸਥਾਨੀ ਦਾ ਅੱਜ ਦਿਹਾਂਤ ਹੋ ਗਿਆ।
“ਹੰਝੂ ਡਿੱਗਦੇ ਕਿਤਾਬਾਂ ਉਤੇ ਆਏ” ਗੀਤ ਨਾਲ ਸ਼ੁਰੂਆਤ ਕਰਨ ਵਾਲੇ ਕਾਬਲ ਨੇ ਬਹੁਤ ਸਾਰੇ ਐਸੇ ਉਦਾਸ ਗੀਤ ਗਾਏ ਜਿੰਨ੍ਹਾ ਨੂੰ ਕਾਫੀ ਮਕਬੂਲੀਅਤ ਮਿਲੀ। ਆਪਣੇ ਕਈ ਸੋਜ਼ ਮਈ ਗੀਤਾਂ ਨਾਲ ਨਾਮਣਾ ਖੱਟ ਚੁੱਕੇ ਗਾਇਕ ਕਾਬਲ ਰਾਜਿਸਥਾਨੀ ਪਿਛਲੇ ਕੁਝ ਦੇਰ ਤੋਂ ਗਾਇਕੀ ਤੋਂ ਦੂਰ ਚੱਲ ਰਹੇ ਸਨ। ਇਸ ਪਿੱਛੇ ਓਹਨਾ ਦੀ ਆਰਥਿਕ ਹਾਲਾਤ ਵੀ ਕਹੇ ਜਾ ਸਕਦੇ ਹਨ।
ਉਹ ਕਰੀਬ 52 ਵਰ੍ਹਿਆਂ ਦੇ ਸਨ। ਓਹਨਾ ਨੂੰ ਪਿਛਲੇ ਕੁਝ ਕੁ ਦਿਨਾਂ ਤੋਂ ਸਾਹ ਲੈਣ ਵਿੱਚ ਪ੍ਰੇਸ਼ਾਨੀ ਆ ਰਹੀ ਸੀ, ਅਤੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ। ਪਰ ਓਹ ਦੁਨੀਆ ਛੱਡ ਗਏ। ਓਹਨਾ ਦੀ ਕਲਾ ਦੇ ਪ੍ਰੇਮੀਆਂ ਵਿਚ ਭਾਰੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ।