ਲੁਧਿਆਣਾ, 12 ਅਕਤੂਬਰ – ਵਿਜੀਲੈਂਸ ਬਿਊਰੋ ਦੀ ਟੀਮ ਵਲੋਂ ਟੀਮ ਆਸ਼ੂ ਦੇ ਮੁੱਖ ਮੈਂਬਰ ਅਤੇ ਕੌਂਸਲਰ ਸੰਨੀ ਭੱਲਾ ਨੂੰ ਬਹੁ ਕਰੋੜੀ ਟੈਂਡਰ ਘੁਟਾਲੇ ‘ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੰਨੀ ਭੱਲਾ ਟੀਮ ਆਸ਼ੂ ਦਾ ਸਰਗਰਮ ਅਤੇ ਮੁੱਖ ਮੈਂਬਰ ਹੈ। ਵਿਜੀਲੈਂਸ ਅਧਿਕਾਰੀਆਂ ਵਲੋਂ ਅੱਜ ਸਵੇਰੇ 11ਵਜੇ ਤੋਂ ਹੀ ਉਸ ਨੂੰ ਹਿਰਾਸਤ ‘ਚ ਲੈ ਕੇ ਪੁੱਛ ਪੜਤਾਲ ਕੀਤੀ ਜਾ ਰਹੀ ਸੀ ਅਤੇ ਪੁੱਛ ਪੜਤਾਲ ਤੋਂ ਬਾਅਦ ਹੁਣ ਬਕਾਇਦਾ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।