Menu

ਫ਼ਿਰੋਜ਼ਪੁਰ : ਸਤਲੁਜ ਪ੍ਰੈੱਸ ਕਲੱਬ ‘ਚ ਪੁੱਜੀ ਉੱਘੀ ਪੰਜਾਬੀ ਫਿਲਮਾਂ ਦੀ ਹੀਰੋਇਨ ਅਦਿੱਤੀ ਆਰਿਆ

ਕਿਹਾ – ਫ਼ਿਲਮਾਂ ਜ਼ਿੰਦਗੀ ਨੂੰ ਦਿੰਦੀਆਂ ਹਨ ਸੇਧ, ਯੂਥ ਨੂੰ ਸਾਂਭ ਰਹੀ ਹੈ ਇੰਡਸਟਰੀ
ਫ਼ਿਰੋਜ਼ਪੁਰ 12 ਅਕਤੂਬਰ (ਗੁਰਨਾਮ ਸਿੱਧੂ, ਗੁਰਦਰਸ਼ਨ ਸੰਧੂ) – ਫਿਲਮਾਂ ਹਮੇਸ਼ਾਂ ਸਾਨੂੰ ਸੇਧ ਦਿੰਦੀਆਂ ਅਤੇ ਜੀਵਨ ਜਾਚ ਸਿਖਾਉਂਦੀਆਂ ਹਨ। ਫ਼ਿਲਮਾਂ ਰਾਹੀਂ ਸਮਾਜ ਸੁਧਾਰਨ ਵਿਚ ਵੱਡਾ ਰੋਲ ਅਦਾ ਕੀਤਾ ਜਾ ਸਕਦਾ ਹੈ। ਇਹਨਾ ਗੱਲਾਂ ਦਾ ਪ੍ਰਗਟਾਵਾ ਮਿਸ ਫੈਮਿਨਾ ਇੰਡੀਆ ਰਹੇ ਚੁੱਕੀ, ਰਣਜੀਤ ਬਾਵਾ ਅਤੇ ਤਰਸੇਮ ਜੱਸੜ ਦੀ ਫਿਲਮ ” ਖਾਓ ਪੀਓ ਐਸ਼ ਕਰੋ” ਦੀ ਹੀਰੋਇਨ ਅਤੇ ਗਾਇਕਾ ਅਦਿੱਤੀ ਆਰਿਆ ਨੇ ਅੱਜ ਇਥੇ ਸਤਲੁਜ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਵਿਖੇ ਕੀਤਾ।
 ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਦਿੱਤੀ ਨੇ ਕਿਹਾ ਕਿ ਉਹ ਅਜਿਹੇ ਪਰਿਵਾਰ ਤੋਂ ਹੈ ਜਿੰਨ੍ਹਾ ਦਾ ਫ਼ਿਲਮਾਂ ਨਾਲ ਦੂਰ ਦੂਰ ਦਾ ਵੀ ਵਾਹ ਵਾਸਤਾ ਨਹੀਂ ਸੀ ਪਰ ਓਸਦੀ ਲਗਨ ਅਤੇ ਸੋਚ ਨੇ ਏਥੋਂ ਤੱਕ ਪਹੁੰਚਾ ਦਿੱਤਾ।
ਅਦਿੱਤੀ ਆਰਿਆ ਉਕਤ ਫਿਲਮ ਤੋਂ ਇਲਾਵਾ ਬਤੌਰ ਹੀਰੋਇਨ ‘ਆਪੇ ਪੈਣ ਸਿਆਪੇ, ਗਾਇਕ ਕੁਲਵਿੰਦਰ ਬਿੱਲਾ ਦੇ ਗੀਤ ‘ਲਵ ਸਟੋਰੀ, ਤਰਸੇਮ ਜੱਸੜ ਦੇ ਗੀਤ ‘ ਰੈਂਗਲਰ, ਰਣਜੀਤ ਬਾਵਾ ਦੇ ਗੀਤਾਂ ਘੁੰਗਰੂ ਤੇ ਫੁਲਕਾਰੀ ਵਿਚ ਬਤੌਰ ਮਾਡਲ ਵੀ ਆ ਚੁੱਕੀ ਹੈ। ਅਦਿੱਤੀ ਆਰਿਆ ਨੇ ਦੱਸਿਆ ਕਿ ਹੁਣ ਓਸ ਦੀ ਬਾਲੀਵੱਡ ਮੂਵੀ – ਬੈਡ ਰੈਬਿਟ ਆ ਰਹੀ ਹੈ। ਪੇਸ਼ੇ ਵਜੋਂ ਵਕੀਲ ਅਦਿੱਤੀ ਆਰਿਆ ਦੀ ਆਪਣੀ ਆਵਾਜ਼ ਵਿਚ ਗੀਤ ” ਮੇਹਰਬਾਨੀ ” ਰਿਲੀਜ਼ ਹੋ ਚੁੱਕਾ ਹੈ ਅਤੇ ਅਗਲੇ ਗੀਤ ਦੀ ਤਿਆਰੀ ਚੱਲ ਰਹੀ ਹੈ।
ਫਿਰੋਜ਼ਪੁਰ ਦੇ ਸਕੂਲਾਂ ਸਿਟੀ ਹਾਰਟ ਸਕੂਲ ਮਮਦੋਟ, ਮਾਨਵਤਾ ਪਬਲਿਕ ਸਕੂਲ ਅਤੇ ਸ਼ਹੀਦ ਭਗਤ ਸਿੰਘ ਸਕੂਲ ਵਾਹਕਾ ਵਿਖੇ ਵੀ ਬੱਚਿਆਂ ਦੇ ਰੂ ਬ ਰੂ ਹੋਈ ਅਤੇ ਬੱਚਿਆਂ ਨੂੰ ਅਦਾਕਾਰੀ ਲਾਈਨ ਦੇ ਤਜ਼ੁਰਬੇ ਸ਼ੇਅਰ ਕਰਦਿਆਂ ਇਸ ਫੀਲਡ ਵਿਚ ਆਉਣ ਲਈ ਪ੍ਰੇਰਿਆ।
ਅਦਿੱਤੀ ਨੇ ਇਹ ਵੀ ਕਿਹਾ ਕਿ ਪੰਜਾਬੀ ਇੰਡਸਟਰੀ ਦੀ ਚੁਫੇਰੇ ਤੂਤੀ ਬੋਲ ਰਹੀ ਹੈ। ਓਹਨੇ ਕਿਹਾ ਕਿ ਅੱਜ ਬਾਲੀਵੁੱਡ ਵੀ ਪੰਜਾਬੀ ਇੰਡਸਟਰੀ ਵੱਲ ਆਉਣ ਲਈ ਕਾਹਲਾ ਹੈ। ਓਹਨਾ ਇਹ ਵੀ ਕਿਹਾ ਕਿ ਪੰਜਾਬੀਆਂ ਦਾ ਹਿੰਦੀ ਗੀਤਾਂ ਵਿਚ ਵੱਜਦਾ ਢੋਲ ਸੁਣ ਕੇ ਮਾਣ ਹੁੰਦਾ ਹੈ ਕਿ ਪੰਜਾਬੀ ਹੈ।
 ਸਤਲੁਜ ਪ੍ਰੈੱਸ ਕਲੱਬ ਵਿਖੇ ਪੁੱਜਣ ‘ਤੇ ਅਦਿੱਤੀ ਆਰਿਆ ਦਾ ਸਮੂਹ ਕਲੱਬ ਵੱਲੋਂ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਓਹਨਾ ਨਾਲ ਡਾਇਰੈਕਟਰ ਪ੍ਰਭਜੋਤ ਸਿੰਘ ਵੀ ਹਾਜ਼ਿਰ ਸਨ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans