ਚੰਡੀਗੜ੍ਹ, 11 ਅਕਤੂਬਰ – ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਟਿਆਲਾ ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਨਰਿੰਦਰ ਲਾਲੀ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਹੈ। ਲਾਲੀ ਨੂੰ ਨਵਜੋਤ ਸਿੱਧੂ ਦਾ ਖਾਸਮ-ਖਾਸ ਮੰਨਿਆ ਜਾਂਦਾ ਹੈ। ਲੰਘੇ ਕੱਲ੍ਹ ਪਟਿਆਲਾ ਵਿਚ ਰਾਜਾ ਵੜਿੰਗ ਵੱਲੋਂ ਦਿੱਤੇ ਧਰਨੇ ਦੇ ਬਰਾਬਰ ਲਾਲੀ ਨੇ ਵੱਖਰਾ ਧਰਨਾ ਲਾਇਆ ਸੀ।