Menu

ਪੁਲਸੀਆ ਕਹਿਰ ਦਾ ਸ਼ਿਕਾਰ ਪੀ.ਐਚ.ਡੀ ਪਾਸ ਅਪਾਹਿਜ਼ ‘ਯੋਧਾ ਸਿੰਘ’

ਯੋਧਾ ਸਿੰਘ

ਪਿਛਲੇ ਦਿਨੀ ਨੌਕਰੀ ਤੋਂ ਲਾਂਭੇ ਕੀਤੇ ਗਏ 1158 ਪ੍ਰੋਫੈਸਰਾਂ ਵੱਲੋਂ ਕੈਬਨਿਟ ਮੰਤਰੀ ਮੀਤ ਹੇਅਰ ਦੀ ਕੋਠੀ ਅੱਗੇ ਧਰਨਾ ਦੇਣ ਜਾ ਰਹੇ ਇਹਨਾਂ ਨੌਜਵਾਨ ਮੁੰਡੇ ਤੇ ਕੁੜੀਆਂ ‘ਤੇ ਪੁਲਿਸ ਵੱਲੋਂ ਕੀਤੇ ਗਏ ਅਥਾਹ ਅੱਤਿਆਚਾਰ ਕੀਤਾ ਗਿਆ,ਜਿਹਨਾਂ ਵਿੱਚੋਂ ਇੱਕ ਨੌਜਵਾਨ ਹੈ ‘ਯੋਧਾ ਸਿੰਘ’।

ਯੋਧਾ ਸਿੰਘ ਨੇ ਦੱਸਿਆ ਕਿ ਉਹ ਜਨਮ ਤੋਂ ਹੀ ਅਪਾਹਿਜ਼ ਹੈ।ਛੋਟੀ ਉਮਰੇ ਉਹ ਬਹਿ ‘ਕੇ ਰਸਤਾ ਤੈਅ ਕਰਿਆ ਕਰਦਾ ਸੀ।ਘਰ ਵਿੱਚ ਲੋੜ ਤੋਂ ਵੱਧ ਗਰੀਬੀ ਅਤੇ ਪਿਤਾ ਦੇ ਬੇਰੁਜਗਾਰ ਹੋਣ ਕਾਰਨ ਉਹ ਆਪਣਾ ਪੱਕਾ ਇਲਾਜ਼ ਕਰਵਾਉਣ ਵਿੱਚ ਅਸਮਰੱਥ ਰਿਹਾ ਪਰ ਉਸ ਵੱਲੋਂ ਆਪਣਾ ਹੌਂਸਲਾ ਨਾ ਹਾਰਿਆ ਗਿਆ। ਕਿਵੇਂ ਨਾ ਕਿਵੇਂ ਉਹ ਸਕੂਲ ਪਹੁੰਚ ਜਾਂਦਾ ਸੀ।

ਯੋਧਾ ਸਿੰਘ ਸਵਾਭੀਮਾਨ ਨੌਜਵਾਨ ਸੀ,ਉਹ ਆਪਣੇ ਪੈਰਾਂ ਤੇ ਖੜਨਾ ਚਾਹੁੰਦਾਂ ਸੀ,ਉਹ ਵੀ ਕਿਸੇ ਦੀ ਮੱਦਦ ਤੋਂ ਬਿਨਾਂ।ਇਸ ਲਈ ਉਹ ਆਪਣੇ ਪਿੰਡ ਤੋਂ ਕਰੀਬ ਤਿੰਨ ਕਿਲੋਮੀਟਰ ਦੀ ਦੂਰੀ ਤੈਅ ਕਰਕੇ ਆਪਣੇ ਸਹਾਰੇ ਸਕੂਲ ਪਹੁੰਚਦਾ ਸੀ।ਘਰ ਵਿੱਚ ਕਮਾਉਣ ਵਾਲਾ ਉਸਦਾ ਵੱਡਾ ਭਰਾ ਜੋਗਾ ਸਿੰਘ ਹੀ ਸੀ,ਜਿਹੜਾ ਦਿਹਾੜੀ ਕਰਕੇ ਯੋਧਾ ਸਿੰਘ ਦੇ ਨਾਲ ਨਾਲ ਉਸਦੇ ਇੱਕ ਹੋਰ ਛੋਟੇ ਭਰਾ ਦੀ ਫੀਸ ਵੀ ਭਰਦਾ ਤੇ ਪਰਿਵਾਰ ਦਾ ਗੁਜਾਰਾ ਵੀ ਚਲਾਉਂਦਾ।ਪੜਨ ਤੇ ਪੜਾਉਣ ਖਾਤਿਰ ਨਾ ਤਾਂ ਯੋਧਾ ਸਿੰਘ ਨੇ ਅਤੇ ਨਾ ਹੀ ਉਸਦੇ ਭਰਾ ਨੇ ਹਿੰਮਤ ਹਾਰੀ।

ਆਖੀਰ ਯੋਧਾ ਸਿੰਘ ਆਪਣੀ ਮੰਜਿਲ ‘ਤੇ ਪਹੁੰਚਣ ਵਿੱਚ ਕਾਮਯਾਬ ਹੋ ਗਿਆ ਤੇ ਪਰਿਵਾਰ ਨੂੰ ਆਸ ਬੱਝੀ ਕਿ ਹੁਣ ਉਹਨਾਂ ਦੀਆਂ ਘਰੇਲੂ ਲੋੜਾਂ ਪੂਰੀਆਂ ਹੋ ਜਾਣਗੀਆਂ ਪਰ ਸ਼ਾਇਦ ਸਮੇਂ ਦੀ ਸਰਕਾਰ ਨੂੰ ਇਹ ਗੱਲ ਰਾਸ ਨਾ ਆਈ ਤੇ ਆਖੀਰ ਯੋਧਾ ਸਿੰਘ ‘ਤੇ ਉਸਦੇ ਪਰਿਵਾਰ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ ਗਿਆ। ਨੌਕਰੀ ਤੋਂ ਲਾਂਭੇ ਹੋਏ ਯੋਧਾ ਸਿੰਘ ਤੇ ਉਸਦੇ ਸਾਥੀ ਮੁੰਡੇ ਕੁੜੀਆਂ ਕੈਬਨਿਟ ਮੰਤਰੀ ਮੀਤ ਹੇਅਰ ਦੀ ਰਿਹਾਇਸ਼ ਵੱਲ ਨੂੰ ਚੱਲ ਪਏ ਪਰ ਪੁਲਸ ਪ੍ਰਸ਼ਾਸਨ ਨੂੰ ਇਹ ਮਨਜੂਰ ਨਹੀਂ ਸੀ। ਬੱਸ ਫੇਰ ਕੀ ਸੀ,ਪੁਲਸੀਆ ਕਹਿਰ ਵਾਪਰਿਆ ਤੇ ਵੋਟਾਂ ਤੋਂ ਪਹਿਲਾਂ ਅਧਿਆਪਕਾਂ ‘ਤੇ ਡਾਂਗ ਵਰਾਉਣ ਦਾ ਮੁੱਦਾ ਬਣਾ ਕੇ ਵਿਰੋਧੀਆਂ ਨੂੰ ਭੰਡਣ ਵਾਲੇ ਸੂਬੇ ਦੇ ਮੁੱਖ ਮੰਤਰੀ ਦੇ ਸਾਰੇ ਦਾਅਵਿਆਂ ਨੂੰ ਖੋਖਲਾ ਕਰ ਦਿੱਤਾ ਗਿਆ।ਯੋਧਾ ਸਿੰਘ ਤਾਂ ਇੱਕ ਲੱਤ ਤੋਂ ਪਹਿਲਾਂ ਹੀ ਅਪਾਹਿਜ਼ ਸੀ ਅੱਗਿਓਂ ਲਾਠੀਚਾਰਜ਼ ਦਰਮਿਆਨ ਉਸਦੀ ਉਂਗਲ ਤੋੜ ਦਿੱਤੀ ਗਈ ਅਤੇ ਨਾਲ ਉਸਦੇ ਪਿੱਠ ‘ਤੇ ਪਏ ਡੰਡਿਆਂ ਦੇ ਨਿਸ਼ਾਨ ਮੌਜੂਦਾ ਸਰਕਾਰ ਨੂੰ ਕੋਸਦੇ ਨਜ਼ਰ ਆ ਰਹੇ ਸਨ।ਹੁਣ ਯੋਧਾ ਸਿੰਘ ਇਹ ਸੋਚ ਰਿਹਾ,ਜਿਹੜੀ ਸਰਕਾਰ ਲੋਕਾਂ ਲਈ ਆਸ ਦੀ ਕਿਰਨ ਬਣ ਕੇ ਸਾਹਮਣੇ ਆਈ ਸੀ,ਉਸਦਾ ਅਸਲ ਚਿਹਰਾ ਸਾਹਮਣੇ ਆ ਚੁੱਕਾ ਹੈ।
ਰੁਜਗਾਰ ਦੀ ਉਡੀਕ ਵਿੱਚ ਬੈਠਾ ਸੋਚਦਾ ਰਿਹਾ ਯੋਧਾ ਸਿੰਘ……………

 

ਰਾਜੀਵ ਗੋਇਲ
ਭਗਤਾ ਭਾਈ ਕਾ (ਬਠਿੰਡਾ)

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans