Menu

ਸਾਬਕਾ ਮੰਤਰੀ ਮਜੀਠੀਆ ਦੀ ਜ਼ਮਾਨਤ ਹੋਣ ਦੀ ਖੁਸ਼ੀ ਵਿਚ ਅਕਾਲੀ ਵਰਕਰਾਂ ਨੇ ਵੰਡੇ ਲੱਡੂ ਦਿੱਤੀ ਵਧਾਈ

ਸਾਬਕਾ ਮੰਤਰੀ ਮਜੀਠੀਆ ਝੂਠੇ ਦਰਜ ਕੀਤੇ ਕੇਸ ਵਿੱਚੋਂ ਹੋਣਗੇ ਸਾਫ਼ ਬਰੀ : ਅਕਾਲੀ ਆਗੂ

ਬਠਿੰਡਾ 11ਅਗਸਤ – ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਆਖਰਕਾਰ ਕਈ ਮਹੀਨਿਆਂ ਦੀ ਜੇਲ੍ਹ ਤੋਂ ਬਾਅਦ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਹੈ । ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮਿਲੀ ਜ਼ਮਾਨਤ ਤੋਂ ਬਾਅਦ ਪੰਜਾਬ ਦੇ ਵੱਖ ਵੱਖ ਹਲਕਿਆਂ ਵਿੱਚ ਅਕਾਲੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਅੱਜ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਦੇ ਅਕਾਲੀ ਆਗੂਆਂ ਵਲੋਂ ਇਕਬਾਲ ਸਿੰਘ ਬਬਲੀ ਢਿੱਲੋਂ, ਚਮਕੌਰ ਸਿੰਘ ਮਾਨ, ਦਲਜੀਤ ਸਿੰਘ ਬਰਾੜ ਅਤੇ ਹਰਪਾਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਅਕਾਲੀ ਵਰਕਰਾਂ ਵੱਲੋਂ ਲੱਡੂ ਵੰਡੇ ਗਏ ਤੇ ਮਜੀਠੀਆ ਪਰਿਵਾਰ ਅਤੇ ਬਾਦਲ ਪਰਿਵਾਰ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਇਕਬਾਲ ਸਿੰਘ ਬਬਲੀ ਢਿੱਲੋਂ , ਦਲਜੀਤ ਸਿੰਘ ਬਰਾੜ ,ਚਮਕੌਰ ਸਿੰਘ ਮਾਨ,, ਹਰਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਉਸ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਬਿਕਰਮ ਸਿੰਘ ਮਜੀਠੀਆ ਤੇ ਝੂਠਾ ਪਰਚਾ ਦਰਜ ਕੀਤਾ ਗਿਆ ਆਖ਼ਿਰਕਾਰ ਸੱਚ ਦੀ ਜਿੱਤ ਹੋਈ ਤੇ ਉਨ੍ਹਾਂ ਨੂੰ ਜ਼ਮਾਨਤ ਮਿਲੀ ਹੈ ਇਸੇ ਤਰ੍ਹਾਂ ਬਿਕਰਮ ਸਿੰਘ ਮਜੀਠੀਆ ਦਰਜ ਕੀਤੇ ਝੂਠੇ ਕੇਸ ਵਿੱਚੋਂ ਸਾਫ਼ ਤੌਰ ਤੇ ਬਰੀ ਹੋ ਕੇ ਬਾਹਰ ਆਉਣਗੇ। ਉਨ੍ਹਾਂ ਕਿਹਾ ਕਾਂਗਰਸ ਸਰਕਾਰ ਨੇ ਜਾਤੀ ਰੰਜਿਸ਼ ਦੀ ਰਾਜਨੀਤੀ ਨੂੰ ਬੜਾਵਾ ਦਿੱਤਾ ਅਤੇ ਹੁਣ ਮਾਨ ਸਰਕਾਰ ਵੀ ਗ਼ਲਤ ਰਾਹ ਤੇ ਚਲਦੇ ਹੋਏ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ ਜੋ ਠੀਕ ਨਹੀਂ। ਇਸ ਮੌਕੇ ਉਨ੍ਹਾਂ ਦੇ ਨਾਲ ਸੁਖਦੇਵ ਸਿੰਘ ਗੁਰਥੜੀ, ਰਜਿੰਦਰ ਸਿੰਘ ਰਾਜੂ ਪਰਿੰਦਾ, ਰਾਜਦੀਪ ਸਿੰਘ ਡੋਡ ,ਮਨਮੋਹਨ ਕੁੱਕੂ, ਪ੍ਰੀਤਮ ਸਿੰਘ ,ਹੰਸਰਾਜ ਮਿੱਠੂ, ਇਕਬਾਲ ਸਿੰਘ ਮਿਠੜੀ, ਮਨਿੰਦਰ ਸਿੰਘ ਸੋਢੀ, ਬਲਵਿੰਦਰ ਸਿੰਘ ਬੱਲੀ ,ਜੀਤਪਾਲ ਸ਼ਰਮਾ, ਡਾਇਮੰਡ ਖੰਨਾ, ਗੁਰਸੇਵਕ ਸਿੰਘ , ਜਗਦੀਪ ਸਿੰਘ ਗਹਿਰੀ, ਗੁਰਪਰੀਤ ਸਿੱਧੂ, ਦਰਸ਼ਨ ਸਿੰਘ ਰੋਮਾਣਾ,ਓਮ ਪ੍ਰਕਾਸ਼ ਓਮੀ, ਬਲਵਿੰਦਰ ਕੌਰ, ਰਵਿੰਦਰ ਸਿੰਘ ਚੀਮਾ ,ਅਜੀਤਪਾਲ ਸ਼ਰਮਾ ਹਾਜ਼ਰ ਸਨ ।

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ ਕਾਂਸਟੇਬਲ ਦੀ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ ਕਾਂਸਟੇਬਲ ਦੀ ਬੇਰਹਿਮੀ ਨਾਲ ਹੱਤਿ.ਆ ਕਰ ਦਿੱਤੀ ਗਈ ਹੈ। ਉਸ ਦੀ ਲਾਸ਼…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39889 posts
  • 0 comments
  • 0 fans