Menu

ਕਿਸਾਨ ਮਜ਼ਦੂਰ ਮਜ਼ਦੂਰ ਜਥੇਬੰਦੀ ਵੱਲੋਂ ਬਿਜਲੀ ਸੋਧ ਬਿੱਲ 2022 ਨੂੰ ਪਾਰਲੀਮੈਂਟ ਦੇ ਸੈਸ਼ਨ ਵਿੱਚ ਲਿਆਉਣ ਦੇ ਵਿਰੋਧ ਵਿੱਚ ਫੂਕੇ ਪੁਤਲੇ

ਫ਼ਿਰੋਜ਼ਪੁਰ 8 ਅਗਸਤ (ਗੁਰਨਾਮ ਸਿੱਧੂ, ਗੁਰਦਰਸ਼ਨ ਸੰਧੂ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ ਵੱਖ ਜ਼ੋਨਾਂ ਜਿਵੇਂ ਮੱਖੂ, ਮੱਲਾਂਵਾਲਾ, ਜ਼ੀਰਾ, ਬਾਬਾ ਗਾਂਧਾ ਸਿੰਘ,ਤਲਵੰਡੀ ਭਾਈ, ਮੱਲਾਂਵਾਲਾ, ਆਰਿਫਕੇ, ਫਿਰੋਜ਼ਪੁਰ-1, ਮਮਦੋਟ, ਝੋਕ ਟਹਿਲ ਸਿੰਘ,ਗੁਰੂ ਹਰਸਹਾਏ ਤੇ ਸ਼ਹੀਦ ਭਗਤ ਸਿੰਘ ਜੋਨ ਵੱਲੋਂ ਸੈਂਕੜੇ ਕਿਸਾਨਾਂ ਮਜ਼ਦੂਰਾਂ ਨੇ ਵੱਖ ਵੱਖ ਥਾਂਵਾਂ ਤੇ ਇਕੱਠੇ ਹੋ ਕੇ ਬਿਜਲੀ ਸੋਧ ਬਿੱਲ ਨੂੰ ਪਾਰਲੀਮੈਂਟ ਦੇ ਇਜਲਾਸ ਵਿੱਚ ਲਿਆਉਣ ਦੇ ਵਿਰੋਧ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਮੋਦੀ ਸਰਕਾਰ ਦੇ ਪੁਤਲੇ ਫੂਕ ਮੁਜ਼ਾਹਰੇ ਕੀਤੇ । ਇਸ ਸਬੰਧੀ ਸਾਂਝਾ ਪ੍ਰੈੱਸ ਨੋਟ ਜਾਰੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਸੂਬਾ ਕਮੇਟੀ ਮੈਂਬਰ ਰਣਬੀਰ ਸਿੰਘ ਠੱਠਾ ਤੇ ਪ੍ਰੈੱਸ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ ਨੂੰ 2022 ਦੇ ਪਾਰਲੀਮੈਂਟ ਦੇ ਸੈਸ਼ਨ ਵਿਚ ਲਿਆ ਕੇ ਲਾਗੂ ਕਰ ਰਹੀ ਹੈ, ਜਿਸ ਨਾਲ ਸੂਬਿਆਂ ਦੇ ਵੱਧ ਅਧਿਕਾਰਾਂ ਤੇ ਸਿੱਧਾ ਡਾਕਾ ਮਾਰਿਆ ਜਾ ਰਿਹਾ ਹੈ। ਜਿਸ ਨਾਲ ਖੇਤੀ ਮੋਟਰਾਂ ਤੇ ਘਰੇਲੂ ਘਰੇਲੂ ਖਪਤਕਾਰਾਂ ਨੂੰ ਮਿਲਦੀ ਘਰੇਲੂ ਬਿਜਲੀ ਸਬਸਿਡੀ ਖ਼ਤਮ ਹੋ ਜਾਵੇਗੀ ਚਿੱਪ ਵਾਲੇ ਮੀਟਰ ਲਗਾ ਕੇ ਰੀਚਾਰਜ ਸਿਸਟਮ ਤਹਿਤ ਆਮ ਲੋਕਾਂ ਦੀ ਪਹੁੰਚ ਤੋਂ ਬਿਜਲੀ ਦੂਰ ਹੋ ਜਾਵੇਗੀ। ਕਿਸਾਨ ਆਗੂਆਂ ਨੇ ਅੱਗੇ ਜਾ ਕੇ ਦਿੱਲੀ ਅੰਦੋਲਨ ਦੌਰਾਨ  ਵਿੱਚ ਮੋਦੀ ਸਰਕਾਰ ਵੱਲੋਂ ਇਸ ਕਾਨੂੰਨ ਨੂੰ ਰੱਦ ਕਰਨ ਬਾਰੇ ਕਿਹਾ ਗਿਆ ਸੀ, ਹੁਣ ਕੇਂਦਰ ਦੀ ਮੋਦੀ ਸਰਕਾਰ ਦੇਸ਼  ਦੇ ਲੋਕਾਂ ਨਾਲ ਵਾਅਦਾ ਖਿਲਾਫ਼ੀ ਕਰਕੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਬਿਜਲੀ ਸੋਧ ਬਿੱਲ ਲਾਗੂ ਕਰਨ ਵਿੱਚ ਲੱਗੀ ਹੋਈ ਹੈ, ਜਿਸ ਨੂੰ ਦੇਸ਼ ਤੇ ਪੰਜਾਬ ਦੇ ਕਿਸਾਨ ਮਜ਼ਦੂਰ ਤੇ ਆਮ ਜਨਤਾ ਕਦੇ ਵੀ ਬਰਦਾਸ਼ਤ ਕਰੇਗੀ। ਜਿਸ ਤਹਿਤ ਆਉਣ ਵਾਲੇ ਦਿਨਾਂ ਵਿਚ ਤਿੱਖੇ ਸੰਘਰਸ਼ ਵਿੱਢੇ ਜਾਣਗੇ ਜਿਸ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ। ਕਿਸਾਨ ਆਗੂਆਂ ਅੱਗੇ ਕਿਹਾ ਕਿ ਜੋ ਪਸ਼ੂਆਂ ਵਿਚ ਲੰਪੀ ਸਕਿਨ ਬਿਮਾਰੀ ਹੈ, ਉਸ ਦੇ ਇਲਾਜ ਲਈ ਪੰਜਾਬ ਸਰਕਾਰ ਵੱਲੋਂ ਪੁਖਤਾ ਇਲਾਜ ਲਈ ਦਵਾਈਆਂ ਦੇ ਪ੍ਰਬੰਧ ਕੀਤੇ ਜਾਣ ਤੇ ਮਰ ਚੁੱਕੇ ਪਸ਼ੂਆਂ ਦੇ ਮਾਲਕਾਂ ਨੂੰ ਬਣਦਾ ਮੁਆਵਜ਼ਾ ਦੇ ਕੇ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ। ਇਸ ਮੌਕੇ  ਇਸ ਮੌਕੇ ਧਰਮ ਸਿੰਘ ਸਿੱਧੂ,ਨਰਿੰਦਰਪਾਲ ਸਿੰਘ ਜਤਾਲਾ, ਗੁਰਬਖ਼ਸ਼ ਸਿੰਘ ਪੰਜਗਰਾਈਂ, ਵੀਰ ਸਿੰਘ ਨਿਜਾਮਦੀਨ ਵਾਲਾ, ਰਸ਼ਪਾਲ ਸਿੰਘ ਗੱਟਾ ਬਾਦਸ਼ਾਹ, ਹਰਫੂਲ ਸਿੰਘ ਦੂਲੇਵਾਲਾ, ਅਮਨਦੀਪ ਸਿੰਘ ਕੱਚਰ ਭੰਨ, ਬਲਰਾਜ ਸਿੰਘ ਫੇਰੋਕੇ,  ਸੁਰਜੀਤ ਸਿੰਘ ਫੌਜੀ, ਖਿਲਾਰਾ ਸਿੰਘ ਆਸਲ, ਬੂਟਾ ਸਿੰਘ ਕਰੀ ਕਲਾਂ, ਮੱਖਣ ਸਿੰਘ, ਗੁਰਜੰਟ ਸਿੰਘ ਲਹਿਰਾ ਆਦਿ ਆਗੂ ਮੌਜੂਦ ਸਨ।

ਭਾਜਪਾ ਨੇ ਦਿੱਲੀ ਲਈ ਸਟਾਰ ਪ੍ਰਚਾਰਕਾਂ ਦੀ…

ਨਵੀਂ ਦਿੱਲੀ, 6 ਮਈ : ਦੇਸ਼ ਦੀਆਂ ਸਾਰੀਆਂ ਪਾਰਟੀਆਂ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ‘ਜੋਰਾਂ ਸ਼ੋਰਾਂ ‘ਤੇ ਚੱਲ…

ਸਾਂਸਦ ਬ੍ਰਿਜ ਭੂਸ਼ਣ ਦੇ ਪੁੱਤਰ…

ਲਖਨਊ, 6 ਮਈ 2024 : ਪ੍ਰਸ਼ਾਸਨ ਨੇ…

ਹਵਾਈ ਫੌਜ ਦੇ ਕਾਫਲੇ ‘ਤੇ…

6 ਮਈ 2024: 4 ਮਈ ਨੂੰ ਜੰਮੂ-ਕਸ਼ਮੀਰ ਦੇ…

ਬੱਚੇ ਨੇ ਗੇਂਦ ਸਮਝ ਕੇ…

6 ਮਈ 2024- : ਪੱਛਮੀ ਬੰਗਾਲ ਦੇ…

Listen Live

Subscription Radio Punjab Today

ਮੰਦਭਾਗੀ ਖਬਰ-ਆਸਟ੍ਰੇਲੀਆ ‘ਚ ਇੱਕ ਭਾਰਤੀ ਨੌਜਵਾਨ ਦਾ…

6 ਮਈ 2024-ਆਸਟ੍ਰੇਲੀਆ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਮੈਲਬੌਰਨ ‘ਚ ਇੱਕ ਭਾਰਤੀ ਨੌਜਵਾਨ ਦੀ ਚਾਕੂ ਮਾਰ…

ਗੋਲਡੀ ਬਰਾੜ ਦੀ ਮੌਤ ਦੀ…

2 ਮਈ 2024-: ਬੀਤੇ ਦਿਨੀਂ ਖਬਰ ਆਈ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

Our Facebook

Social Counter

  • 40155 posts
  • 0 comments
  • 0 fans