Menu

ਸਿਹਤ ਮੰਤਰੀ ਦੀ ਸਖ਼ਤੀ ਪਿੱਛੋਂ ਹੁਣ ਸਾਬਕਾ ਮੁੱਖ ਮੰਤਰੀ ਚੰਨੀ ਦੀ ਭਰਜਾਈ ਨੇ ਦਿੱਤਾ ਅਸਤੀਫ਼ਾ, ਐਸਐਮਓ ਖਰੜ ਸਨ ਤਾਇਨਾਤ

ਖਰੜ, 2 ਅਗਸਤ – ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨਾਲ ਡਾਕਟਰਾਂ ਦੀ ਨਾਰਾਜ਼ਗੀ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ। ਉਨ੍ਹਾਂ ਦੀ ਕਾਰਵਾਈ ਤੋਂ ਨਾਰਾਜ਼ ਖਰੜ ਸਿਵਲ ਹਸਪਤਾਲ ਦੀ ਐਸਐਮਓ ਡਾ. ਮਨਿੰਦਰ ਕੌਰ ਨੇ ਵੀ ਅੱਜ ਅਸਤੀਫ਼ਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਉਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਭਾਬੀ ਹੈ ਜੋ ਬਤੌਰ ਐਮਐਮਓ ਖਰੜ ਸੇਵਾ ਨਿਭਾ ਰਹੀ ਸੀ। ਪਿਛਲੇ ਦਿਨੀਂ ਸਿਹਤ ਮੰਤਰੀ ਨੇ ਹਸਪਤਾਲ ਦਾ ਦੌਰਾ ਕੀਤਾ ਤੇ ਪ੍ਰਬੰਧਾਂ ਨੂੰ ਲੈ ਕੇ ਝਾੜਝੰਬ ਕੀਤੀ ਤੇ ਉਨ੍ਹਾਂ ਦੀ ਬਦਲੀ ਕਰ ਦਿੱਤੀ। ਇਸ ਨੂੰ ਲੈ ਕੇ ਉਨ੍ਹਾਂ ਨੇ ਅੱਜ ਅਸਤੀਫ਼ਾ ਦੇ ਦਿੱਤਾ ਹੈ।

ਡਾ: ਮਨਿੰਦਰ ਕੌਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਦੀ ਪਤਨੀ ਹੈ। ਉਨ੍ਹਾਂ ਦੇ ਪਤੀ ਡਾ: ਮਨੋਹਰ ਸਿੰਘ ਨੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ ਸੀ। ਉਹ ਬੱਸੀ ਪਠਾਣਾ ਸੀਟ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜਨ ਲਈ ਮੈਦਾਨ ‘ਚ ਉਤਰੇ ਸਨ। ਹਾਲਾਂਕਿ ਉਹ ਚੋਣ ਹਾਰ ਗਏ ਸਨ।

ਦੱਸ ਦੇਈਏ ਕਿ 20 ਜੁਲਾਈ ਨੂੰ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਖਰੜ ਦੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਸੀ। ਸਿਹਤ ਮੰਤਰੀ ਦੇ ਨਾਲ ਖਰੜ ਦੇ ਵਿਧਾਇਕ ਅਤੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਵੀ ਮੌਜੂਦ ਸਨ। ਇਸ ਦੌਰਾਨ ਸਿਹਤ ਮੰਤਰੀ ਨੇ ਵਾਰਡ ਵਿੱਚ ਪੱਖੇ ਨਾ ਚਲਾਉਣ ਅਤੇ ਪਖਾਨਿਆਂ ਦੀ ਸਹੀ ਢੰਗ ਨਾਲ ਸਫ਼ਾਈ ਨਾ ਕਰਨ ਲਈ ਐਸਐਮਓ ਨੂੰ ਤਾੜਨਾ ਵੀ ਕੀਤੀ ਸੀ, ਜਿਸ ਮਗਰੋਂ ਸੀਐਮਓ ਡਾ: ਮਨਿੰਦਰ ਕੌਰ ਨੂੰ ਖਰੜ ਦੇ ਸਿਵਲ ਹਸਪਤਾਲ ਤੋਂ ਬਰਨਾਲਾ ਦੇ ਧਨੌਲਾ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।

ਇਸ ਦੇ ਨਾਲ ਹੀ ਡਾ: ਮਨਿੰਦਰ ਕੌਰ ਵੱਲੋਂ ਐਸ.ਐਮ.ਓ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਕਾਰਨ ਨਿੱਜੀ ਦੱਸਿਆ ਗਿਆ ਹੈ | ਉਨ੍ਹਾਂ ਕਿਹਾ ਕਿ ਉਹ ਨਿੱਜੀ ਕਾਰਨਾਂ ਕਰਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੀ ਹੈ। ਡਾ: ਮਨਿੰਦਰ ਕੌਰ ਨੇ 22 ਸਾਲ ਸਿਹਤ ਵਿਭਾਗ ਵਿੱਚ ਵੱਖ-ਵੱਖ ਅਹੁਦਿਆਂ ‘ਤੇ ਕੰਮ ਕੀਤਾ ਹੈ। ਅਸਤੀਫਾ ਦੇਣ ਤੋਂ ਬਾਅਦ, ਉਹ ਤਿੰਨ ਮਹੀਨਿਆਂ ਲਈ ਨੋਟਿਸ ਪੀਰੀਅਡ ‘ਤੇ ਰਹੇਗੀ। ਸਿਹਤ ਮੰਤਰੀ ਵੱਲੋਂ ਕੁਝ ਦਿਨ ਪਹਿਲਾਂ ਖਰੜ ਦੇ ਸਿਵਲ ਹਸਪਤਾਲ ਵਿੱਚ ਕੀਤੀ ਗਈ ਚੈਕਿੰਗ ਬਾਰੇ ਉਨ੍ਹਾਂ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ

AAP ਆਗੂ ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 30 ਅਪ੍ਰੈਲ- ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਜ਼ਮਾਨਤ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

CM ਮਾਨ ਨੇ ਜੇਲ੍ਹ ‘ਚ…

ਚੰਡੀਗੜ੍ਹ  30 ਅਪ੍ਰੈਲ 2024-: ਪੰਜਾਬ ਦੇ ਮੁੱਖ ਮੰਤਰੀ ਭਗਵੰਤ…

ਪਤੰਜਲੀ ਇਸਤਿਹਾਰ ਮਾਮਲਾ! ਅਦਾਲਤ ਨੇ…

ਨਵੀਂ ਦਿੱਲੀ, 30 ਅਪ੍ਰੈਲ 2024: ਸੁਪਰੀਮ ਕੋਰਟ…

Listen Live

Subscription Radio Punjab Today

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ ਦੇ ਮੋਰਪਾਰਕ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ ਗੁਰਬਖ਼ਸ਼ ਸਿੰਘ ਸਿੱਧੂ ਅਮਰੀਕਾ ਵਿੱਚ ਅਕਸਰ ਸੀਨੀਅਰ ਖੇਡਾਂ ਵਿੱਚ ਭਾਗ ਲੈਕੇ ਭਾਈਚਾਰੇ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

UK ‘ਚ ਸਾਬਕਾ ਪ੍ਰੇਮਿਕਾ ਦਾ…

29 ਅਪ੍ਰੈਲ 2024-: ਬ੍ਰਿਟੇਨ ‘ਚ ਆਪਣੀ ਸਾਬਕਾ…

Our Facebook

Social Counter

  • 40031 posts
  • 0 comments
  • 0 fans