ਨਵੀਂ ਦਿੱਲੀ, 29 ਜੁਲਾਈ – ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਇਕ ਪੰਛੀ ਦਾ ਹੈਰਾਨੀਜਨਕ ਕਾਰਨਾਮਾ ਦੇਖਣ ਨੂੰ ਮਿਲ ਰਿਹਾ ਹੈ। ਚਿੱਟੇ ਰੰਗ ਦਾ ਕਬੂਤਰ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਜਦੋਂ ਉਹ ਆਪਣਾ ਇੱਕ ਸਟੰਟ ਕਰਦਾ ਹੈ। ਲੋਕਾਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਜਾਂਦੀਆਂ ਹਨ।
ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ 28 ਜੁਲਾਈ ਨੂੰ ਫੀਗੇਨ ਨਾਮ ਦੇ ਅਕਾਊਂਟ ਦੁਆਰਾ ਸ਼ੇਅਰ ਕੀਤਾ ਗਿਆ ਸੀ। ਇਸ ਵਾਇਰਲ ਵੀਡੀਓ ਦੀ ਸ਼ੁਰੂਆਤ ‘ਚ ਕਈ ਪੰਛੀ ਇਕੱਠੇ ਘੁੰਮਦੇ ਅਤੇ ਮਸਤੀ ਕਰਦੇ ਦੇਖੇ ਜਾ ਸਕਦੇ ਹਨ। ਪਰ ਇਨ੍ਹਾਂ ਸਾਰੇ ਪੰਛੀਆਂ ਵਿਚ ਇਕ ਅਜਿਹਾ ਕਬੂਤਰ ਹੈ, ਜੋ ਬਿਲਕੁਲ ਵੱਖਰਾ ਅਤੇ ਵਿਲੱਖਣ ਹੈ। ਸਫ਼ੈਦ ਅਤੇ ਬਰੈਂਡਲ ਨੀਲੇ ਰੰਗ ਦਾ ਇਹ ਕਬੂਤਰ ਵੱਖਰਾ ਕਾਰਨਾਮਾ ਕਰਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਜੀ ਹਾਂ, ਇਹ ਕਬੂਤਰ ਇੱਕ ਤੋਂ ਬਾਅਦ ਇੱਕ ਬੈਕਫਲਿਪ ਮਾਰਦਾ ਹੋਇਆ ਦੇਖਿਆ ਜਾ ਰਿਹਾ ਹੈ।
https://twitter.com/TheFigen/status/1552640213687717888?ref_src=twsrc%5Etfw%7Ctwcamp%5Etweetembed%7Ctwterm%5E1552640213687717888%7Ctwgr%5E%7Ctwcon%5Es1_c10&ref_url=https%3A%2F%2Fwww.punjabijagran.com%2Fnational%2Fgeneral-viral-video-you-will-be-surprised-to-see-the-amazing-feat-of-this-pigeon-backflip-caught-everyone-s-attention-9112530.html