Menu

ਅਮਰੀਕਾ : ਸੜਕ ਹਾਦਸੇ ‘ਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ

ਜਲੰਧਰ,28 ਜੁਲਾਈ – ਅਮਰੀਕਾ ਵਿੱਚ ਪੰਜਾਬ ਦੇ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਅਸਲ ਵਿੱਚ ਤਿੰਨੋਂ ਨੌਜਵਾਨ ਕਾਰ ਵਿੱਚ ਸਵਾਰ ਸਨ। ਇਸ ਕਾਰ ਦੇ ਦਰਖ਼ਤ ਨਾਲ ਟਕਰਾਉਣ ਅਤੇ ਅੱਗ ਲੱਗਣ ਕਾਰਨ ਭਿਆਨਕ ਹਾਦਸਾ ਵਾਪਰਿਆ। ਹਾਦਸੇ ਵਿੱਚ ਤਿੰਨੋਂ ਨੌਜਵਾਨਾਂ ਦੀ ਕਾਰ ਵਿੱਚ ਹੀ ਸੜ੍ਹ ਕੇ ਮੌਤ ਹੋ ਗਈ।  ਮ੍ਰਿਤਕ ਨੌਜਵਾਨਾਂ ਦਾ ਨਾਮ ਹਰਪਾਲ ਸਿੰਘ ਮੁਲਤਾਨੀ (23), ਪੁਨੀਤ ਸਿੰਘ ਨਿੱਝਰ (23) ਅਤੇ ਅਮਰਜੀਤ ਸਿੰਘ ਗਿੱਲ (24) ਦੱਸਿਆ ਜਾ ਰਿਹਾ ਹੈ। ਇਹ ਬਾਸਕਟਬਾਲ ਦੇ ਵਧੀਆ ਖਿਡਾਰੀ ਸਨ।

ਇਹ ਘਟਨਾ ਤੜਕੇ 5 ਵਜੇ ਕਰੀਬ ਉਦੋਂ ਵਾਪਰੀ ਜਦੋਂ ਉਨ੍ਹਾਂ ਦਾ ਵਾਹਨ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾ ਗਈ। ਜਦੋਂ ਇਹ ਹਾਦਸਾ ਵਾਪਰਿਆ ਤਾਂ ਉਹ ‘ਹੂਪ’ ਲਈ ਖੇਡਣ ਵਾਸਤੇ ਹਿਕਸਵਿੱਲ ਨਿਊਯਾਰਕ ਆ ਰਹੇ ਸਨ। ਮਰਨ ਵਾਲਿਆਂ ਵਿਚ ਜ਼ਿਲ੍ਹਾ ਜਲੰਧਰ ਦੇ ਪਿੰਡ ਨਿੱਝਰਾਂ ਦਾ ਪੁਨੀਤ ਨਿੱਝਰ ਕੌਮਾਂਤਰੀ ਕਬੱਡੀ ਪ੍ਰਮੋਟਰ ਪਾਲਾ ਨਿੱਝਰ ਦਾ ਭਤੀਜਾ ਦੱਸਿਆ ਜਾ ਰਿਹਾ ਹੈ।  ਪੁਨੀਤ ਨਿੱਝਰ ਅਤੇ ਅਮਰਜੀਤ ਸਿੰਘ ਦੋਵੇਂ ਆਪਣੇ ਮਾਪਿਆਂ ਦੇ ਇਕਲੌਤੇ ਪੁੱਤਰ ਸਨ।ਪੁਲਿਸ ਸੂਤਰਾਂ ਅਨੁਸਾਰ ਰੋਸਲਿਨ ਹਾਈਟ ਨਿਊਯਾਰਕ ‘ਚ ਨਾਸੂ ਕਾਉਂਟੀ ਦੇ ਨੌਰਦਨ ਸਟੇਟ ਦੇ ਮਾਰਗ ਐਵਨਿਊ 30 ਤੋਂ ਜਦੋਂ ਇਨ੍ਹਾਂ ਨੌਜਵਾਨਾਂ ਦੀ ਕਾਰ ਬਾਹਰ ਨਿਕਲੀ ਤਾਂ ਬੇਕਾਬੂ ਹੋਣ ਉਪਰੰਤ ਦਰੱਖਤ ਨਾਲ ਟਕਰਾ ਕੇ ਅੱਗ ਦੀ ਭਿਆਨਕ ਲਪੇਟ ਵਿਚ ਆ ਗਈ ਅਤੇ 6-6 ਫੁੱਟੇ ਬਾਸਕਿਟਬਾਲ ਖਿਡਾਰੀ ਕਾਰ ਵਿਚ ਝੁਲਸੇ ਗਏ ਤੇ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ । ਪੁਲਿਸ ਇਸ ਹਾਦਸੇ ਦੇ ਕਾਰਨਾਂ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ।

ਪੰਜਾਬ ਦੀ ਸ਼੍ਰੇਆ ਮੈਣੀ ਨੂੰ ਰਾਸ਼ਟਰਪਤੀ ਦ੍ਰੌਪਦੀ…

30 ਸਤੰਬਰ 2023- ਨਵੀਂ ਦਿੱਲੀ ਵਿਚ ਸ਼ੁੱਕਰਵਾਰ ਨੂੰ ਕਰਵਾਏ ਗਏ ਇਨਾਮ ਵੰਡ ਸਮਾਗਮ ਵਿਚ ਜਲੰਧਰ ਨਾਲ ਸਬੰਧਤ ਵਲੰਟੀਅਰ ਸ਼੍ਰੇਆ…

ਕ੍ਰਿਕੇਟ ਵਿਸ਼ਵ ਕੱਪ ਨੂੰ ‘ਵਿਸ਼ਵ…

ਅਹਿਮਦਾਬਾਦ29 ;ਸਤੰਬਰ 2023: ਗੁਜਰਾਤ ਪੁਲਿਸ ਨੇ ਪੰਜ…

ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਮਗਰੋਂ…

ਨਵੀਂ ਦਿੱਲੀ 29 ਸਤੰਬਰ 2023: ਦਿੱਲੀ ਦੇ…

25 ਕਰੋੜ ਦੇ ਸੋਨੇ ਦੀ…

ਨਵੀਂ ਦਿੱਲੀ29 ਸਤੰਬਰ 2023 –  ਦਿੱਲੀ ਦੇ…

Listen Live

Subscription Radio Punjab Today

ਕ੍ਰਿਕੇਟ ਵਿਸ਼ਵ ਕੱਪ ਨੂੰ ‘ਵਿਸ਼ਵ ਦਹਿਸ਼ਤ ਕੱਪ’…

ਅਹਿਮਦਾਬਾਦ29 ;ਸਤੰਬਰ 2023: ਗੁਜਰਾਤ ਪੁਲਿਸ ਨੇ ਪੰਜ ਅਕਤੂਬਰ ਨੂੰ ਇੱਥੇ ਨਰਿੰਦਰ ਮੋਦੀ ਸਟੇਡੀਅਮ ’ਚ ਸ਼ੁਰੂ ਹੋ ਰਹੇ ਕ੍ਰਿਕੇਟ ਵਿਸ਼ਵ…

ਪਾਕਿਸਤਾਨ ਵਿਚ ਹੋਇਆ ਆਤਮਘਾਤੀ ਹਮਲਾ,…

29, ਸਤੰਬਰ- ਪਾਕਿਸਤਾਨ ਤੋਂ ਦੁੱਖਦਾਈ ਖ਼ਬਰ ਸਾਹਮਣੇ…

ਵਿਆਹ ਸਮਾਗਮ ‘ਚ ਕੀਤੀ ਅਤਿਸ਼ਬਾਜੀ…

ਇਰਾਕ 27 ਸਤੰਬਰ 2023-: ਉੱਤਰੀ ਇਰਾਕ ’ਚ…

ਡੋਨਾਲਡ ਟਰੰਪ ਧੋਖਾਧੜੀ ਦੇ ਕੇਸ…

27 ਸਤੰਬਰ 2023-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ…

Our Facebook

Social Counter

  • 35009 posts
  • 0 comments
  • 0 fans