ਫਾਜ਼ਿਲਕਾ 30 ਜੂਨ – ਭਾਸ਼ਾ ਵਿਭਾਗ ਫਾਜ਼ਿਲਕਾ ਵੱਲੋਂ ਅਜ਼ਾਦੀ ਦੇ 75 ਸਾਲਾ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ ਵਿੱਚ ਨੌਜਵਾਨ ਪੀੜ੍ਹੀ ਨੂੰ ਸਾਹਿਤ, ਭਾਸ਼ਾ ਅਤੇ ਕਲਾ ਨਾਲ ਜੋੜਨ ਦੇ ਉਦੇਸ਼ ਨਾਲ ਸਿਰਮੌਰ ਕਿੱਸਾਕਾਰ ਵਾਰਿਸ ਸ਼ਾਹ ਦੇ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ ਦਾ ਆਯੋਜਨ ਡੀ.ਏ.ਵੀ ਕਾਲਜ ਆਫ਼ ਐਜੂਕੇਸ਼ਨ ਅਬੋਹਰ ਵਿਖੇ ਕੀਤਾ ਗਿਆ। ਸੈਮੀਨਾਰ ਦਾ ਆਗਾਜ਼ ਕਰਦਿਆਂ ਭੁਪਿੰਦਰ ਕੁਮਾਰ ਉਤੇਰਜਾ ਆਏ ਬੁੱਧੀਜੀਵੀਆਂ, ਵਿਦਵਾਨਾਂ, ਪ੍ਰੋਫਸਰ ਸਾਹਿਬਾਨ ਦਾ ਸੁਆਗਤ ਕਰਦਿਆ ਅਜੋਕੇ ਸਮੇਂ ਵਿੱਚ ਸਮਾਗਮਾਂ ਵਾਰਿਸਸ਼ਾਹ ਜਿਹੇ ਸਿਰਮੌਰ ਕਿੱਸਾਕਾਰ ਬਾਰੇ ਸੰਖੇਪ-ਜਾਣਕਾਰੀ ਦਿੱਤੀ। ਸ.ਪਰਮਿੰਦਰ ਸਿੰਘ ਰੰਧਾਵਾ ਖੋਜ ਅਫ਼ਸਰ ਨੇ ਵਿਸ਼ੇ ਬਾਰੇ ਜਾਣਕਾਰੀ ਦਿੰਦਿਆ ਕਿਹਾ ਵਾਰਿਸ ਸ਼ਾਹ ਲੋਕ ਪ੍ਰਵਾਨਿਤ ਕਿੱਸਾਕਾਰ ਹੋਇਆ ਹੈ ਤੇ ਉਸ ਦੀ ਪੰਜਾਬੀ ਸਾਹਿਤ ਨੂੰ ਦੇਣ ਦੀ ਮਹੱਤਤਾ ਤੇ ਚਾਨਣਾ ਪਾਇਆ।
ਇਸ ਮੌਕੇ ਤੇ ਡਾ. ਤਰਸੇਮ ਸ਼ਰਮਾ ਵੱਲੋਂ ਵਾਰਿਸ ਸ਼ਾਹ ਦੀ ਜੀਵਨ ਤੇ ਕਾਵਿ-ਕਲਾ ਤੇ ਖੋਜ ਪੱਤਰ ਪੇਸ਼ ਕੀਤਾ। ਇਸ ਖੋਜ ਪੱਤਰ ਵਿੱਚ ਉਹਨਾਂ ਵਾਰਿਸ ਸ਼ਾਹ ਦੇ ਸਮੇਂ ਦੇ ਹਾਲਾਤ, ਸਭਿਆਚਾਰ ਤੇ ਪ੍ਰਕਿਤੀ ਚਿਤਰਣ ਦੇ ਪੱਖਾਂ ਨੂੰ ਉਭਾਰਿਆ। ਇਸ ਖੋਜ ਪੱਤਰ ਤੇ ਚਰਚਾ ਕਰਦਿਆ ਪ੍ਰੋ: ਗੁਰਰਾਜ ਸਿੰਘ ਚਹਿਲ, ਸੁਰਿੰਦਰ ਕੁਮਾਰ ਅਤੇ ਡਾ. ਬਲਜੀਤ ਕੌਰ ਨੇ ਵਾਰਿਸ ਸ਼ਾਹ ਦੇ ਜੀਵਨ ਤੇ ਕਾਵਿ ਦੇ ਪੱਖਾ ਬਾਰੇ ਚਰਚਾ ਵਿੱਚ ਭਾਗ ਲਿਆ। ਇਸ ਮੌਕੇ ਤੇ ਲੋਕ ਗਾਇਕ ਸ. ਤਰਲੋਕ ਸਿੰਘ ਬਰਾੜ ਸ੍ਰੀਮਤੀ ਈਸ਼ਾ ਵਲੋਂ ਤੇ ਡਾ. ਹਰਬੰਸ ਰਾਹੀ ਵੱਲੋਂ ਹੀਰ ਦਾ ਗਾਇਨ ਨਿਵੇਕਲੇ ਅੰਦਾਜ ਵਿਚ ਕੀਤਾ। ਡਾ. ਵਿਜੇ ਗਰੋਵਰ ਪ੍ਰਿੰਸੀਪਲ ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ ਅਬੋਹਰ ਨੇ ਲੋਕ ਕਵੀਆ ਅਤੇ ਹੋਰ ਖੋਜ ਕਰਨ ਦਾ ਕੰਮ ਹੋਣਾ ਚਾਹੀਦਾ ਹੈ ਅਤੇ ਵਾਰਿਸ ਸ਼ਾਹ ਵਰਗੇ ਕਿੱਸਾ ਕਾਰਾ ਨੂੰ ਨਵੀਂ ਪੀੜੀ ਨਾਲ ਜੋੜਨ ਦਾ ਕੰਮ ਭਾਸ਼ਾ ਵਿਭਾਗ ਵੱਲੋਂ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਮੰਚ ਸੰਚਾਲਣ ਇਲਾਕੇ ਦੇ ਕਵੀ ਵਿਜੈਅੰਤ ਜੁਨੇਜਾ ਵੱਲੋਂ ਕੀਤਾ ਗਿਆ। ਸ. ਨਵਤੇਜ ਸਿੰਘ, ਰਵਿੰਦਰ ਸਿੰਘ ਗਿੱਲ, ਸੁਖਜੀਤ ਸਿੰਘ ਦਾਨੇਵਾਲੀਆ, ਪ੍ਰੋ: ਅਜੇ ਖੋਸਲਾ, ਪ੍ਰੋ. ਮਨਜੀਤ ਸਿੰਘ, ਪ੍ਰੋ: ਰਾਜ ਪਾਲ ਕੌਰ, ਇੰਦਰਜੀਤ ਸਿੰਘ, ਹਰਮੀਤ ਕੌਰ ਮੀਤ, ਸੰਜੀਵ ਗਿਲਹੋਤਰਾ, ਵਿਸ਼ਨੂੰ ਨਰਾਇਣ, ਅਵਤਾਰ ਸਿੰਘ, ਡਾ. ਗੁਰਦੀਪ ਕੌਰ, ਡਾ. ਅਮਨਦੀਪ ਕੌਰ, ਪ੍ਰੋ.ਸੁਰੇਸ਼ ਮੱਕੜ, ਡਾ. ਗੁਰਪ੍ਰੀਤ ਕੌਰ ਆਦਿ ਨੇ ਇਸ ਸਮਾਗਮ ਦੇ ਸ਼ਮੂਲੀਅਤ ਕੀਤੀ ਤੇ ਚਰਚਾ ਵਿੱਚ ਭਾਗ ਲਿਆ। ਵਾਰਿਸ ਸ਼ਾਹ ਦੇ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ ਪ੍ਰਭਾਵਸ਼ਾਲੀ ਤੇ ਵਿਲੱਖਣ ਹੋ ਨਿਬੜਿਆ।