Menu

ਸਕਿਉਰਿਟੀ ਗਾਰਡ ਦੀ ਅਸਾਮੀ ਲਈ ਪਲੇਸਮੈਂਟ ਕੈਂਪ 28 ਜੂਨ ਤੋਂ : ਡਿਪਟੀ ਕਮਿਸ਼ਨਰ ਬਠਿੰਡਾ

*ਵੱਖ-ਵੱਖ ਥਾਂਵਾਂ ਤੇ ਲਗਾਏ ਜਾਣਗੇ ਇਹ ਕੈਂਪ

ਬਠਿੰਡਾ, 27 ਜੂਨ – ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਸਵੈ-ਰੋਜ਼ਗਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ।  ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਠਿੰਡਾ ਵੱਲੋਂ ਐਸ.ਆਈ.ਐਸ.ਸਕਿਉਰਿਟੀ ਐਂਡ ਇੰਨਟੈਲੀਜੈਂਸ ਸਰਵਿਸ ਲਿਮਟਿਡ ਦੇ ਸਹਿਯੋਗ ਨਾਲ ਸਕਿਉਰਿਟੀ ਗਾਰਡ (ਕੇਵਲ ਲੜਕੇ) ਦੀਆਂ ਅਸਾਮੀਆਂ ਲਈ ਜ਼ਿਲ੍ਹੇ ਭਰ ਦੀਆਂ ਵੱਖ-ਵੱਖ ਥਾਂਵਾਂ ਤੇ 28 ਜੂਨ 2022 ਤੋਂ ਲਗਾਤਾਰ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ।

        ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਆਰ.ਪੀ.ਸਿੰਘ ਕਮ ਸੀ.ਈ.ਓ. ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਲੇਸਮੈਂਟ ਕੈਂਪਾ ਦੀ ਲਗਾਤਾਰਤਾ ਤਹਿਤ 28 ਜੂਨ ਨੂੰ ਬੀ.ਡੀ.ਪੀ.ਓ. ਦਫਤਰ ਤਲਵੰਡੀ ਸਾਬੋ, 29 ਜੂਨ ਨੂੰ ਬੀ.ਡੀ.ਪੀ.ਓ. ਦਫਤਰ ਸੰਗਤ ਵਿਖੇ, 30 ਜੂਨ ਨੂੰ ਬੀ.ਡੀ.ਪੀ.ਓ. ਦਫਤਰ ਮੌੜ ਅਤੇ 1 ਜੁਲਾਈ ਨੂੰ ਬੀ.ਡੀ.ਪੀ.ਓ. ਦਫਤਰ ਰਾਮਪੁਰਾ ਫੂਲ ਵਿਖੇ ਪਲੇਸਮੈਂਟ ਕੈਂਪਾ ਦਾ ਆਯੋਜਨ ਕੀਤਾ ਜਾ ਰਿਹਾ ਹੈ।

        ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਠਿੰਡਾ ਵਿਖੇ ਤਾਇਨਾਤ ਰੋਜ਼ਗਾਰ ਅਫ਼ਸਰ ਮਿਸ ਅੰਕਿਤਾ ਅਗਰਵਾਲ ਨੇ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਘੱਟੋ-ਘੱਟ ਯੋਗਤਾ 10ਵੀਂ ਪਾਸ ਹੋਣੀ ਚਾਹੀਦੀ ਹੈ । ਉਮਰ ਹੱਦ 21 ਤੋਂ 37 ਸਾਲ ਅਤੇ ਕੱਦ 5 ਫੁੱਟ 6 ਇੰਚ, ਭਾਰ 56 ਕਿਲੋ, ਛਾਤੀ 80 ਸੈਂਟੀਮੀਟਰ ਤੋਂ 85 ਸੈਂਟੀਮੀਟਰ ਹੋਣੀ ਚਾਹੀਦੀ ਹੈ।

        ਇਸ ਸਬੰਧੀ ਡਿਪਟੀ ਸੀ.ਈ.ਓ. ਤੀਰਥਪਾਲ ਸਿੰਘ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਟਰਵਿਊ ਲਈ ਆਉਣ ਵਾਲੇ ਪ੍ਰਾਰਥੀ ਆਪਣਾ ਬਾਇਓਡਾਟਾ ਅਤੇ ਜ਼ਰੂਰੀ ਦਸਤਾਵੇਜ ਲੈ ਕੇ ਆਪਣੇ ਨਜ਼ਦੀਕੀ ਬੀ.ਡੀ.ਪੀ.ਓ. ਦਫ਼ਤਰ ਵਿਖੇ ਉਕਤ ਮਿਤੀ ਅਨੁਸਾਰ ਪਹੁੰਚ ਕਰ  ਸਕਦੇ ਹਨ।  ਇਸ ਇੰਟਰਵਿਊ ਵਿੱਚ ਚੁਣੇ ਹੋਏ ਪ੍ਰਾਰਥੀਆਂ ਦੀ ਤਨਖਾਹ 14000/- ਰੁਪਏ ਤੋਂ 16000/-  ਪ੍ਰਤੀ ਮਹੀਨਾ ਹੋਵੇਗੀ। ਚੁਣੇ ਹੋਏ ਪ੍ਰਾਰਥੀਆਂ ਨੂੰ ਪੰਜਾਬ ਵਿੱਚ ਕਿਤੇ ਵੀ ਨਿਯੁਕਤ ਕੀਤਾ ਜਾ ਸਕਦਾ ਹੈ।

ਨਿਤਿਸ਼ ਕੁਮਾਰ ਨੇ 8ਵੀਂ ਵਾਰ ਬਿਹਾਰ ਦੇ…

ਪਟਨਾ, 10 ਅਗਸਤ – ਐਨ.ਡੀ.ਏ. ਨਾਲੋ ਗੱਠਜੋੜ ਤੋੜਨ ਵਾਲੇ ਨਿਤਿਸ਼ ਕੁਮਾਰ ਨੇ ਤੇਜੱਸਵੀ ਯਾਦਵ ਦੀ ਆਰ.ਜੇ.ਡੀ. ਅਤੇ ਹੋਰ ਵਿਰੋਧੀ…

BJP ਵਿਧਾਇਕ ਨੇ ਪੁਲਿਸ ਮੁਲਾਜ਼ਮ…

ਬੀਕਾਨੇਰ, 9 ਅਗਸਤ – ਰਾਜਸਥਾਨ ਦੇ ਬੀਕਾਨੇਰ…

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼…

ਪਟਨਾ, 9 ਅਗਸਤ – ਬਿਹਾਰ ਦੇ ਮੁੱਖ…

NCB ਨੇ ਗ੍ਰਹਿ ਮੰਤਰੀ ਅਮਿਤ…

ਨਵੀਂ ਦਿੱਲੀ, 30 ਜੁਲਾਈ – ਕੇਂਦਰੀ ਗ੍ਰਹਿ…

Listen Live

Subscription Radio Punjab Today

Our Facebook

Social Counter

  • 24598 posts
  • 0 comments
  • 0 fans

ਇਸ ਚਿੱਟੇ ਕਬੂਤਰ ਦਾ ਸਟੰਟ ਦੇਖ ਕੇ…

ਨਵੀਂ ਦਿੱਲੀ, 29 ਜੁਲਾਈ – ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਇਕ ਪੰਛੀ ਦਾ ਹੈਰਾਨੀਜਨਕ…

4 ਸਾਲ ਦਾ ਸਾਹਿਬ ਸਿੰਘ…

ਬ੍ਰਿਟਿਸ਼ ਬ੍ਰਾਂਡ ਬਰਬੇਰੀ ਦੀ ਭਾਰਤੀ ਭਾਈਚਾਰੇ ਵੱਲੋਂ…

ਅਮਰੀਕਾ : ਸੜਕ ਹਾਦਸੇ ‘ਚ…

ਜਲੰਧਰ,28 ਜੁਲਾਈ – ਅਮਰੀਕਾ ਵਿੱਚ ਪੰਜਾਬ ਦੇ…

ਅਫਗਾਨਿਸਤਾਨ : ਕਾਬੁਲ ਦੇ ਗੁਰਦੁਆਰਾ…

ਕਾਬੁਲ, 27 ਜੁਲਾਈ – ਅਫਗਾਨਿਸਤਾਨ ਦੇ ਕਾਬੁਲ…