Menu

‘ਅਗਨੀਪਥ ਯੋਜਨਾ’ ‘ਤੇ ਹੰਗਾਮੇ ਦੌਰਾਨ ਫ਼ੌਜ ਨੇ ਕੀਤਾ ਐਲਾਨ, 24 ਜੂਨ ਤੋਂ ਸ਼ੁਰੂ ਹੋਵੇਗੀ ਭਰਤੀ

ਨਵੀਂ ਦਿੱਲੀ, 17 ਜੂਨ – ਫ਼ੌਜ ‘ਚ ਭਰਤੀ ਦੀ ਨਵੀਂ ਸਕੀਮ ‘ਅਗਨੀਪਥ ਯੋਜਨਾ’ ‘ਤੇ ਹੰਗਾਮੇ ਦੌਰਾਨ ਫ਼ੌਜ ਨੇ ਐਲਾਨ ਕੀਤਾ ਹੈ ਕਿ ਜਲਦ ਹੀ ਭਰਤੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਫ਼ੌਜ ਮੁਖੀ ਜਨਰਲ ਪਾਂਡੇ ਨੇ ਕਿਹਾ ਕਿ ਫ਼ੌਜ ਨੂੰ ਉਮਰ ‘ਚ ਇਕਮੁਸ਼ਤ ਛੋਟ ਦੇਣ ਦਾ ਸਰਕਾਰ ਦਾ ਫ਼ੈਸਲਾ ਮਿਲ ਗਿਆ ਹੈ ਤੇ ਜਲਦ ਹੀ ਭਰਤੀ ਪ੍ਰਕਿਰਿਆ ਦਾ ਐਲਾਨ ਕੀਤਾ ਜਾਵੇਗਾ।

ਅਗਨੀਪਥ ਯੋਜਨਾ ‘ਤੇ ਹੰਗਾਮੇ ਦੌਰਾਨ ਫ਼ੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ 2022 ‘ਚ ਅਗਨੀਪਥ ਯੋਜਨਾ ਤਹਿਤ ਉਮਰ ਹੱਦ ਨੂੰ 21 ਤੋਂ ਵਧਾ ਕੇ 23 ਸਾਲ ਕਰਨ ਦਾ ਸਰਕਾਰ ਦਾ ਫ਼ੈਸਲਾ ਉਨ੍ਹਾਂ ਨੌਜਵਾਨਾਂ ਨੂੰ ਅਵਸਰ ਮੁਹੱਈਆ ਕਰਵਾਏਗਾ ਜੋ ਸੈਨਾ ‘ਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਸਨ, ਪਰ ਪਿਛਲੇ ਦੋ ਸਾਲ ਤੋਂ ਕੋਰੋਨਾ ਮਹਾਮਾਰੀ ਕਾਰਨ ਅਜਿਹਾ ਨਹੀਂ ਕਰ ਸਕੇ। ਉੱਥੇ ਹੀ ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਨੇ ਕਿਹਾ ਕਿ ਅਗਲੇ ਸ਼ੁੱਕਰਵਾਰ ਯਾਨੀ 24 ਜੂਨ ਨੂੰ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।

ਅਗਲੇ 2 ਦਿਨਾਂ ਦੇ ਅੰਦਰ http://joinindianarmy.nic.in ‘ਤੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਉਸ ਤੋਂ ਬਾਅਦ ਸਾਡੀ ਫੌਜ ਦੀ ਭਰਤੀ ਸੰਸਥਾ ਰਜਿਸਟ੍ਰੇਸ਼ਨ ਦੀ ਵਿਸਤ੍ਰਿਤ ਸ਼ਡਿਊਲ ਦਾ ਐਲਾਨ ਕਰੇਗੀ।

ਫ਼ੌਜ ਮੁਖੀ ਨੇ ਨੌਜਵਾਨਾਂ ਨੂੰ ‘ਅਗਨੀਵੀਰ’ ਵਜੋਂ ਭਾਰਤੀ ਫੌਜ ‘ਚ ਭਰਤੀ ਹੋਣ ਦੇ ਮੌਕੇ ਦਾ ਲਾਭ ਉਠਾਉਣ ਦਾ ਸੱਦਾ ਵੀ ਦਿੱਤਾ। ਫੌਜ ਮੁਖੀ ਨੇ ਇੱਕ ਬਿਆਨ ‘ਚ ਕਿਹਾ, “2022 ਤਕ ਭਰਤੀ ਪ੍ਰਕਿਰਿਆ ਲਈ ਭਰਤੀ ਕਰਨ ਵਾਲਿਆਂ ਦੀ ਦਾਖਲਾ ਉਮਰ 23 ਸਾਲ ਕਰਨ ਲਈ ਇਕ ਵਾਰ ਦੀ ਛੋਟ ਦੇਣ ਦਾ ਸਰਕਾਰ ਦਾ ਫੈਸਲਾ ਪ੍ਰਾਪਤ ਹੋਇਆ ਹੈ।” “ਇਹ ਫੈਸਲਾ ਸਾਡੇ ਬਹੁਤ ਸਾਰੇ ਨੌਜਵਾਨ, ਊਰਜਾਵਾਨ ਤੇ ਦੇਸ਼ ਭਗਤ ਨੌਜਵਾਨਾਂ ਲਈ ਇਕ ਮੌਕਾ ਪ੍ਰਦਾਨ ਕਰੇਗਾ ਜੋ ਕੋਵਿਡ-19 ਮਹਾਂਮਾਰੀ ਦੇ ਬਾਵਜੂਦ ਭਰਤੀ ਵਿੱਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਸਨ।

ਤੁਹਾਨੂੰ ਦੱਸ ਦੇਈਏ ਕਿ ਦੇਸ਼ ਦੇ ਕਈ ਰਾਜਾਂ ਵਿੱਚ ‘ਅਗਨੀਪਥ’ ਯੋਜਨਾ ਦਾ ਵਿਰੋਧ ਲਗਾਤਾਰ ਵੱਧਦਾ ਜਾ ਰਿਹਾ ਹੈ। ਯੂਪੀ, ਬਿਹਾਰ, ਹਰਿਆਣਾ ਤੇ ਰਾਜਸਥਾਨ ਸਮੇਤ ਕਈ ਰਾਜਾਂ ਵਿੱਚ ਇਸ ਯੋਜਨਾ ਦੇ ਖਿਲਾਫ ਹਿੰਸਕ ਪ੍ਰਦਰਸ਼ਨ ਹੋ ਰਹੇ ਹਨ। ਬਿਹਾਰ ‘ਚ ਪ੍ਰਦਰਸ਼ਨਕਾਰੀਆਂ ਨੇ ਟਰੇਨਾਂ ਦੀਆਂ ਕਈ ਬੋਗੀਆਂ ਨੂੰ ਵੀ ਅੱਗ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਹਰਿਆਣਾ ਦੇ ਪਲਵਲ ‘ਚ ਜ਼ਬਰਦਸਤ ਹਿੰਸਾ ਦੇਖਣ ਨੂੰ ਮਿਲੀ ਹੈ।

ਰਾਸ਼ਟਰਪਤੀ ਚੋਣ ਲਈ ਯਸ਼ਵੰਤ ਸਿਨਹਾ ਵਲੋਂ ਨਾਮਜ਼ਦਗੀ…

ਨਵੀਂ ਦਿੱਲੀ, 27 ਜੂਨ – 18 ਜੁਲਾਈ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ…

ਇੰਟੈਲੀਜੈਂਸ ਬਿਊਰੋ ਦੇ ਨਵੇਂ ਮੁਖੀ…

ਨਵੀਂ ਦਿੱਲੀ, 24 ਜੂਨ – ਇੰਟੈਲੀਜੈਂਸ ਬਿਊਰੋ…

ਰੇਲਵੇ ਦਾ ਵੱਡਾ ਕਦਮ, ਸ਼ੁਰੂ…

ਨਵੀਂ ਦਿੱਲੀ, 23 ਜੂਨ –  ਰੇਲਵੇ ਨੇ…

ਯਸ਼ਵੰਤ ਸਿਨਹਾ ਹੋਣਗੇ ਰਾਸ਼ਟਰਪਤੀ ਚੋਣਾਂ…

ਨਵੀਂ ਦਿੱਲੀ, 21 ਜੂਨ – ਕਾਂਗਰਸ, ਤ੍ਰਿਣਮੂਲ…

Listen Live

Subscription Radio Punjab Today

Our Facebook

Social Counter

  • 24213 posts
  • 0 comments
  • 0 fans

ਟੋਕੀਓ ਨਰਿਤਾ ਹਵਾਈ ਅੱਡੇ ਦੇ ਵਿਚਕਾਰ ਖੇਤ…

ਕੀ ਤੁਸੀ ਕਦੇ ਹਵਾਈ ਅੱਡੇ ਦੇ ਐਨ ਵਿਚਕਾਰ ਖੇਤ ਹੋਣ ਬਾਰੇ ਸੁਣਿਆ ਹੈ? ਜੇਕਰ ਨਹੀਂ ਤਾਂ ਅਸੀਂ ਦੱਸ ਰਹੇ…

ਅਫਗਾਨਿਸਤਾਨ ‘ਚ ਭੂਚਾਲ ਦੇ ਜ਼ਬਰਦਸਤ…

ਕਾਬੁਲ, 22 ਜੂਨ – ਬੁੱਧਵਾਰ ਤੜਕੇ ਅਫਗਾਨਿਸਤਾਨ…

ਕੈਲ-ਕੱਪ ‘ਚ ਫਰਿਜ਼ਨੋ ਦੀਆਂ ਹਾਕੀ…

ਫਰਿਜ਼ਨੋ, 14 ਜੂਨ (ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ…

ਫਰਿਜਨੋ ਏਰੀਏ ਦੇ ਟਰੱਕ ਡਰਾਈਵਰ…

ਫਰਿਜਨੋ, 14 ਜੂਨ (ਗੁਰਿੰਦਰਜੀਤ ਨੀਟਾ ਮਾਛੀਕੇ /…