ਮੈਕਸੀਕੋ, 10 ਜੂਨ – ਮੈਕਸੀਕੋ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ, ਜਦੋਂ ਇੱਕ ਫੁੱਟਬ੍ਰਿਜ ਉਦਘਾਟਨ ਤੋਂ ਤੁਰੰਤ ਬਾਅਦ ਡਿੱਗ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਕੁਏਰਨਾਵਾਕਾ ਦੇ ਮੇਅਰ, ਉਨ੍ਹਾਂ ਦੀ ਪਤਨੀ ਸਮੇਤ ਦੋ ਦਰਜਨ ਤੋਂ ਵੱਧ ਲੋਕ ਹੇਠਾਂ ਖਾਈ ਵਿੱਚ ਡਿੱਗ ਗਏ। ਇਸ ਘਟਨਾ ‘ਚ 8 ਲੋਕ ਗੰਭੀਰ ਰੂਪ ‘ਚ ਜ਼ਖਮੀ ਹੋਏ ਹਨ।ਜਿਸ ਨਾਲ ਉਹ ਅਤੇ 20 ਤੋਂ ਵੱਧ ਲੋਕ ਇੱਕ ਖਾਈ ਵਿੱਚ ਡਿੱਗ ਗਏ ਸਨ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਹੱਡੀਆਂ ਟੁੱਟਣ ਨਾਲ ਅੱਠ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚ ਚਾਰ ਸਿਟੀ ਕੌਂਸਲ ਮੈਂਬਰ, ਦੋ ਹੋਰ ਸ਼ਹਿਰ ਦੇ ਅਧਿਕਾਰੀ ਅਤੇ ਇੱਕ ਸਥਾਨਕ ਰਿਪੋਰਟਰ ਸ਼ਾਮਲ ਹਨ। ਨਗਰ ਕੌਂਸਲ ਦੇ ਬਿਆਨ ਅਨੁਸਾਰ ਉਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਵਿੱਚ ਤਬਦੀਲ ਕਰਨਾ ਪਿਆ।
Footbridge collapse during reopening ceremony in Mexico pic.twitter.com/Kn4X554Ydk
— Adrian Slabbert (@adrian_slabbert) June 9, 2022