Menu

ਪੰਜਾਬੀ ਚੋਬਰ ਲਵਜੋਤ ਸਿੰਘ ਮਹਿਰੈਕ ਕੰਬੋਜ ਨੇ ਅਮਰੀਕਾ ਵਿੱਚ ਕੀਤਾ ਭਾਈਚਾਰੇ ਦਾ ਨਾਮ ਰੌਸ਼ਨ

ਫਰਿਜ਼ਨੋ, 8 ਜੂਨ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੀ ਧਰਤੀ ਤੇ ਆਕੇ ਪੰਜਾਬੀਆਂ ਨੇ ਆਪਣੀ ਮਿਹਨਤ ਤੇ ਲਗਨ ਸਦਕਾ ਸਿਖਰਾਂ ਨੂੰ ਛੋਇਆ ਹੈ। ਇਸੇ ਪਿਰਤ ਨੂੰ ਅੱਗੇ ਤੋਰਦਿਆਂ ਫਰਿਜ਼ਨੋ ਨਿਵਾਸੀ ਲਵਜੋਤ ਸਿੰਘ ਮਹਿਰੈਕ ਕੰਬੋਜ ਨੇ 21 ਦੀ ਉਮਰ ਵਿੱਚ ਯੂਨਾਈਟਡ ਸਟੇਟਸ ਨੇਵੀ ਅਕੈਡਮੀ ਵਿੱਚ ਸਲਿੱਕਟ ਹੋਕੇ ਪੰਜਾਬੀ ਭਾਈਚਾਰੇ ਦਾ ਨਾਮ ਫ਼ਖ਼ਰ ਨਾਲ ਉੱਚਾ ਕੀਤਾ ਹੈ। ਹਰ ਅਮਰੀਕਨ ਨੌਜਵਾਨ ਦਾ ਸੁੱਪਨਾ ਹੁੰਦਾ ਹੈ ਕਿ ਉਹ ਯੂਨਾਈਟਡ ਸਟੇਟਸ ਨੇਵੀ ਅਕੈਡਮੀ ਵਿੱਚ ਜਾਵੇ ਪਰ ਇੱਥੇ ਜਾਣਾ ਹਰਇੱਕ ਨੂੰ ਨਸੀਬ ਨਹੀਂ ਹੁੰਦਾ। ਇੱਥੇ ਅਮਰੀਕਾ ਦੇ ਟੌਪ ਦੇ ਚੋਬਰ ਹੀ ਪਹੁੰਚਦੇ ਹਨ। ਇਹ ਅਕੈਡਮੀ ਚੋਟੀ ਦੇ ਨੇਵੀ ਅਫਸਰ ਪੈਦਾ ਕਰਦੀ ਹੈ, ਜਿਹੜੇ ਬਾਅਦ ਵਿੱਚ ਸਪੇਸ ਪ੍ਰੋਗਰਾਮ ਜਾ ਪਰਮਾਣੂ ਪ੍ਰੋਗਰਾਮਾਂ ਵਿੱਚ ਅਹਿਮ ਭੂਮਿਕਾਵਾਂ ਨਿਭਾਉਂਦੇ ਨੇ। ਲਵਜੋਤ  ਦੇ ਪਿਤਾ ਸ. ਨਿਰਮਲ ਸਿੰਘ ਕੰਬੋਜ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ 1993 ਤੋਂ ਫਰਿਜ਼ਨੋ ਵਿੱਖੇ ਰਹਿਕੇ ਸਟੋਰਾਂ ਦਾ ਬਿਜਨਸ ਕਰ ਰਹੇ ਹਨ। ਉਹਨਾਂ ਦਾ ਪਿਛਲਾ ਪਿੰਡ ਰਾਣੀਪੁਰ ਫਗਵਾੜਾ ਏਰੀਏ ਵਿੱਚ ਪੈਦਾ ਹੈ। ਉਹਨਾਂ ਦੱਸਿਆ ਕਿ ਉਹਨਾਂ ਦੇ ਬੇਟੇ ਲਵਜੋਤ ਨੇ ਸੈਂਗਰ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ। ਕਾਲ-ਪੌਲੀ ਕਾਲਜ ਦੀ ਪੜਾਈ ਖਤਮ ਕਰਨ ਉਪਰੰਤ ਉਹਨੇ ਲੋਕਲ ਨੇਵੀ ਆਫਸ ਤੋਂ ਕਲਾਸਾਂ ਲਈਆ ਅਤੇ ਗਰੇਟ ਲੇਕਸ ਸ਼ਿਕਾਗੋ ਬੂਟ ਕੈਂਪ ਵਿੱਚ ਟ੍ਰੇਨਿੰਗ ਕਰਨ ਪਿੱਛੋ ਯੂਐਸਏ ਨੇਵੀ ਅਕੈਡਮੀ ਚਾਰਲਸਟਨ ਨੌਰਥ ਕੈਰੋਲਿਨ ਤੋਂ ਸੱਤ ਮਹੀਨੇ ਦੀ ਸ਼ਪੈਸ਼ਲ ਟ੍ਰੇਨਿੰਗ ਕੀਤੀ ਅਤੇ ਫੇਰ ਲੱਕਲੀ ਯੁਨਾਈਟਡ ਸਟੇਟਸ ਨੇਵੀ ਅਕੈਡਮੀ ਅਨੋਪੋਲਸ ਮੈਰੀਲੈਡ ਵਿਖੇ ਸਲਿੱਕਟ ਹੋਇਆ ਅਤੇ ਹੁਣ ਇੱਥੇ ਚਾਰ ਸਾਲ ਦੀ ਸਖ਼ਤ ਟ੍ਰੇਨਿੰਗ ਕਰਨ ਉਪਰੰਤ ਲਵਜੋਤ ਦੀ ਇੱਛਾ ਹੈ ਕਿ ਉਹ ਨਿਊਕਲੀਅਰ ਸਬਮਰੀਨ ਦਾ ਕਮਾਂਡਰ ਬਣੇ। ਲਵਜੋਤ ਦੀ ਯੁਨਾਈਟਡ ਸਟੇਟਸ ਨੇਵੀ ਅਕੈਡਮੀ ਵਿੱਚ ਹੋਈ ਸਲਿਕਸ਼ਨ ਕਾਰਨ ਫਰਿਜ਼ਨੋ ਏਰੀਏ ਦਾ ਪੂਰਾ ਪੰਜਾਬੀ ਭਾਈਚਾਰਾ ਮਾਣ ਮਹਿਸੂਸ ਕਰ ਰਿਹਾ ਹੈ।

ਭਾਜਪਾ ਸੱਤਾ ‘ਚ ਵਾਪਸ ਨਹੀਂ ਆਵੇਗੀ ਅਤੇ…

ਨਵੀਂ ਦਿੱਲੀ, 11 ਮਈ 2024 – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਜੇਕਰ…

50 ਸੀਟਾਂ ਵੀ ਨਹੀਂ ਜਿੱਤੇਗੀ…

ਨਵੀਂ ਦਿੱਲੀ , 11 ਮਈ 2024- ਪ੍ਰਧਾਨ…

ਮੋਦੀ ਜੀ ਜੋ ਵੀ ਬੋਲਦੇ…

ਨਵੀਂ ਦਿੱਲੀ ,11 ਮਈ- ਕਾਂਗਰਸ ਨੇਤਾ ਪ੍ਰਿਯੰਕਾ…

ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ…

ਨਵੀਂ ਦਿੱਲੀ , 11 ਮਈ – ਦਿੱਲੀ…

Listen Live

Subscription Radio Punjab Today

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼ ਗਈ ਨੂੰਹ,…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼  ਗਈ ਇਕ ਹੋ ਕੁੜੀ  ਨੇ ਆਪਣੇ ਪਤੀ ਅਤੇ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40286 posts
  • 0 comments
  • 0 fans