Menu

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਸਨਫਰਾਂਸਿਸਕੋ ਵਿਖੇ ਹੋਇਆ ਵਿਸ਼ਾਲ ਨਗਰ ਕੀਰਤਨ

ਸਨਫਰਾਸਿਸਕੋ, 7 ਜੂਨ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ) –  ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਅਤੇ 1984 ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸਮੂਹ ਸਿੱਖ ਸੰਗਤ ਵੱਲੋਂ ਕੈਲੀਫੋਰਨੀਆਂ ਦੇ ਸ਼ਹਿਰ ਸਨਫਰਾਸਿਸਕੋ ਵਿਖੇ ਸਲਾਨਾ ਵਿਸ਼ਾਲ ਨਗਰ ਕੀਰਤਨ ਕਰਵਾਇਆ ਗਿਆ। ਜਿਸ ਵਿੱਚ ਦੂਰ-ਦੁਰਾਡੇ ਤੋਂ ਸੰਗਤਾਂ ਨੇ ਹਾਜ਼ਰੀ ਭਰੀ। ਨਗਰ ਕੀਰਤਨ ਦੀ ਸੁਰੂਆਤ ਪੰਜਾਂ ਪਿਆਰਿਆ ਦੀ ਅਗਵਾਈ ਵਿੱਚ ਸਿੱਖ ਨਿਸ਼ਾਨ ਸਾਹਿਬ ਲੈ ਤੁਰਦੇ ਹੋਏ ਨਿਸ਼ਾਨਚੀ,  ਅੱਗੇ ਅਮਰੀਕਾ ਦੇ ਰਾਸ਼ਟਰੀ ਝੰਡੇ ਅਤੇ ਕੈਲੀਫੋਰਨੀਆਂ ਦੇ ਝੰਡੇ ਨਾਲ ਕੀਤੀ ਗਈ। ਜਿਸ ਬਾਅਦ ਸੁੰਦਰ ਪਾਲਕੀ ਵਿੱਚ ਸੰਸੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚਲ ਰਹੇ ਸਨ। ਇਸ ਦੌਰਾਨ ਕੀਰਤਨ ਅਤੇ ਗੁਰਬਾਣੀ ਜਾਪ ਕਰਦੀਆਂ ਸੰਗਤਾਂ ਨਾਲ ਪਰਕਰਮਾ ਕਰ ਰਹੀਆਂ ਸਨ। ਜਿਸ ਦੌਰਾਨ ਗਤਕਾ ਇਹ ਨਗਰ ਕੀਰਤਨ ਸੈਕੰਡ ਸਟਰੀਟ (Second Street) ਅਤੇ ਮਾਰਕੀਟ ਸਟਰੀਟ ਤੋਂ ਸੁਰੂ ਹੋ ਕੇ ਸਥਾਨਿਕ ਸਿਵਿਕ ਸੈਂਟਰ ਸਿਟੀ ਹਾਲ ਕੋਲ ਜਾ ਕੇ ਸੰਪੂਰਨ ਹੋਇਆ।  ਇਸ ਸਮੇਂ “ਸਿੱਖ ਮੋਟਰਸਾਈਕਲ ਕਲੱਬ” ਵੱਲੋਂ ਵੀ ਹਾਜ਼ਰੀ ਭਰੀ ਗਈ। ਜਿੱਥੇ ਲੱਗੀ ਸਟੇਜ਼ ਤੋਂ ਵੱਖ-ਵੱਖ ਪੰਥਕ ਆਗੂ ਅਤੇ ਬੁਲਾਰੇ ਸੰਗਤਾਂ ਨੂੰ ਸੰਬੋਧਨ ਹੋਏ।  ਇਸ ਸਮੇਂ ਖਾਸ ਤੋਰ ‘ਤੇ ਬੁਲਾਰਿਆਂ ਵੱਲੋਂ ਭਾਰਤ ਵਿੱਚ ਸਿੱਖ ਧਰਮ ਦੀ ਹੋ ਰਹੀ ਨਸਲਕੁਸ਼ੀ ‘ਤੇ ਚਿੰਤਾ ਪ੍ਰਗਟ ਕੀਤੀ ਗਈ।  ਜੂਨ 1984 ਦੇ ਭਾਰਤ ਸਰਕਾਰ ਦੁਆਰਾ ਕੀਤੇ ਘੱਲੂਘਾਰੇ ਅਤੇ ਇਸ ਦੌਰਾਨ ਮਾਰੇ ਗਏ ਸਮੂੰਹ ਸ਼ਹੀਦਾ ਨੂੰ ਸਰਧਾਜ਼ਲੀ ਦਿੱਤੀ ਗਈ।  ਇਸ ਸਮੇਂ ਸਿੰਘਾ ਵੱਲੋਂ ਸਿੱਖ ਮਾਰਸ਼ਲ ਆਰਟ “ਗੱਤਕਾ” ਦੇ ਜੌਹਰ ਵੀ ਦਿਖਾਏ ਗਏ। ਗੁਰੂ ਦਾ ਲੰਗਰ ਅਤੁੱਟ ਵਰਤਿਆ। ਅੰਤ ਸਿੱਖ ਕੌਮ ਦੀ ਹਮੇਸਾ ਲਈ ਚੜਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਇਹ ਵਿਸ਼ਾਲ ਨਗਰ ਕੀਰਤਨ ਅਤੇ ਇਕੱਠ ਸੰਪੂਰਨ ਹੋਇਆ।

ਭਾਜਪਾ ਸੱਤਾ ‘ਚ ਵਾਪਸ ਨਹੀਂ ਆਵੇਗੀ ਅਤੇ…

ਨਵੀਂ ਦਿੱਲੀ, 11 ਮਈ 2024 – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਜੇਕਰ…

50 ਸੀਟਾਂ ਵੀ ਨਹੀਂ ਜਿੱਤੇਗੀ…

ਨਵੀਂ ਦਿੱਲੀ , 11 ਮਈ 2024- ਪ੍ਰਧਾਨ…

ਮੋਦੀ ਜੀ ਜੋ ਵੀ ਬੋਲਦੇ…

ਨਵੀਂ ਦਿੱਲੀ ,11 ਮਈ- ਕਾਂਗਰਸ ਨੇਤਾ ਪ੍ਰਿਯੰਕਾ…

ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ…

ਨਵੀਂ ਦਿੱਲੀ , 11 ਮਈ – ਦਿੱਲੀ…

Listen Live

Subscription Radio Punjab Today

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼ ਗਈ ਨੂੰਹ,…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼  ਗਈ ਇਕ ਹੋ ਕੁੜੀ  ਨੇ ਆਪਣੇ ਪਤੀ ਅਤੇ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40286 posts
  • 0 comments
  • 0 fans