Menu

ਪੰਜਾਬ ਦੇ ਜੇਲ ਮੰਤਰੀ ਦਾ ਵੱਡਾ ਐਕਸ਼ਨ, ਜੇਲ ਸੁਪਰਡੈਂਟ ਨੂੰ ਕੀਤਾ ਮੁਅੱਤਲ

ਫਰੀਦਕੋਟ, 26 ਮਈ – ਫਰੀਦਕੋਟ ਦੀ ਜੇਲ ‘ਚੋਂ ਹਵਾਲਾਤੀ ਵੱਲੋਂ ਵਾਇਰਲ ਕੀਤੀਆਂ ਜਾ ਰਹੀਆਂ ਵੀਡੀਓ ਕਾਰਨ ਜੇਲਾਂ ‘ਚ ਮੋਬਾਇਲ ਫੋਨਾਂ ਨੂੰ ਲੈ ਕੇ ਭਗਵੰਤ ਮਾਨ ਦੀ ਸਰਕਾਰ ਸਖਤ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਮਾਨ ਸਰਕਾਰ ਵੱਲੋਂ ਜੇਲ੍ਹ ਸੁਪਰਡੈਂਟ ਜੁਗਿੰਦਰ ਪਾਲ ‘ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਜੇਲ੍ਹ ਸੁਪਰਡੈਂਟ ਜੋਗਿੰਦਰਪਾਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਫਰੀਦਕੋਟ ਦੀ ਸੈਂਟਰਲ  ਜੇਲ ‘ਚ ਨਜ਼ਰਬੰਦ ਹਵਾਲਾਤੀ ਨੇ ਪੂਰੀ ਜੇਲ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਪਾ ਕੇ ਜੇਲ ਦੇ ਪ੍ਰਬੰਧਾਂ ਦੀ ਹਵਾ ਕੱਢ ਦਿੱਤੀ ਸੀ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਸਖਤੀ ਦਿਖਾਉਂਦੇ ਹੋਏ ਸੁਪਰਡੈਂਟ ਨੂੰ ਸਸਪੈਂਡ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਫਰੀਦਕੋਟ ਜੇਲ ਤੋਂ ਮੋਬਾਇਲ ‘ਤੇ ਪੰਜਾਬੀ ਗੀਤਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਦੇ ਮਾਮਲੇ ਦੀ ਪੁਸ਼ਟੀ ਹੋਣ ਤੋਂ ਬਾਅਦ ਫਰੀਦਕੋਟ ਜੇਲ ‘ਚ ਬੰਦ ਬਲਬੀਰ ਬਸਤੀ ਵਾਸੀ ਫਰੀਦਕੋਟ ਦੇ ਖਿਲਾਫ ਜੇਲ ਐਕਟ ਤਹਿਤ ਸਥਾਨਕ ਥਾਣਾ ਸਿਟੀ ‘ਚ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਏ.ਐਸ. ਆਈ ਗੁਰਬਖਸ਼ ਸਿੰਘ ਨੇ ਦੱਸਿਆ ਸੀ ਕਿ ਸੁੱਖਾ ਧੁੰਨੇ ਕਾਰ ਗਰੁੱਪ ਅਤੇ ਬੰਬੀਹਾ ਗਰੁੱਪ ਦੇ ਸਰਗਰਮ ਮੈਂਬਰ ਕਰਨ ਸ਼ਰਮਾ ਨੂੰ ਸਥਾਨਕ ਸੀ.ਆਈ.ਏ. ਸਟਾਫ ਦੀ ਤਰਫੋਂ ਉਸ ਦੇ ਸਾਥੀਆਂ ਸਮੇਤ ਭਾਰੀ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਸੀ |

ਰਾਸ਼ਟਰਪਤੀ ਚੋਣ ਲਈ ਯਸ਼ਵੰਤ ਸਿਨਹਾ ਵਲੋਂ ਨਾਮਜ਼ਦਗੀ…

ਨਵੀਂ ਦਿੱਲੀ, 27 ਜੂਨ – 18 ਜੁਲਾਈ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ…

ਇੰਟੈਲੀਜੈਂਸ ਬਿਊਰੋ ਦੇ ਨਵੇਂ ਮੁਖੀ…

ਨਵੀਂ ਦਿੱਲੀ, 24 ਜੂਨ – ਇੰਟੈਲੀਜੈਂਸ ਬਿਊਰੋ…

ਰੇਲਵੇ ਦਾ ਵੱਡਾ ਕਦਮ, ਸ਼ੁਰੂ…

ਨਵੀਂ ਦਿੱਲੀ, 23 ਜੂਨ –  ਰੇਲਵੇ ਨੇ…

ਯਸ਼ਵੰਤ ਸਿਨਹਾ ਹੋਣਗੇ ਰਾਸ਼ਟਰਪਤੀ ਚੋਣਾਂ…

ਨਵੀਂ ਦਿੱਲੀ, 21 ਜੂਨ – ਕਾਂਗਰਸ, ਤ੍ਰਿਣਮੂਲ…

Listen Live

Subscription Radio Punjab Today

Our Facebook

Social Counter

  • 24213 posts
  • 0 comments
  • 0 fans

ਟੋਕੀਓ ਨਰਿਤਾ ਹਵਾਈ ਅੱਡੇ ਦੇ ਵਿਚਕਾਰ ਖੇਤ…

ਕੀ ਤੁਸੀ ਕਦੇ ਹਵਾਈ ਅੱਡੇ ਦੇ ਐਨ ਵਿਚਕਾਰ ਖੇਤ ਹੋਣ ਬਾਰੇ ਸੁਣਿਆ ਹੈ? ਜੇਕਰ ਨਹੀਂ ਤਾਂ ਅਸੀਂ ਦੱਸ ਰਹੇ…

ਅਫਗਾਨਿਸਤਾਨ ‘ਚ ਭੂਚਾਲ ਦੇ ਜ਼ਬਰਦਸਤ…

ਕਾਬੁਲ, 22 ਜੂਨ – ਬੁੱਧਵਾਰ ਤੜਕੇ ਅਫਗਾਨਿਸਤਾਨ…

ਕੈਲ-ਕੱਪ ‘ਚ ਫਰਿਜ਼ਨੋ ਦੀਆਂ ਹਾਕੀ…

ਫਰਿਜ਼ਨੋ, 14 ਜੂਨ (ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ…

ਫਰਿਜਨੋ ਏਰੀਏ ਦੇ ਟਰੱਕ ਡਰਾਈਵਰ…

ਫਰਿਜਨੋ, 14 ਜੂਨ (ਗੁਰਿੰਦਰਜੀਤ ਨੀਟਾ ਮਾਛੀਕੇ /…