Menu

ਫਾਜਿਲਕਾ: ਤਾਰਬੰਦੀ ਦੇ ਪਾਰ ਜ਼਼ੀਰੋ ਲਾਇਨ ਤੇ ਨਾਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਹੋਈ ਸ਼ੁਰੂਆਤ

-ਜਲਾਲਾਬਾਦ ਦੇ ਵਿਧਾਇਕ, ਡਿਪਟੀ ਕਮਿਸ਼ਨਰ ਤੇ ਐਸਐਸਪੀ ਨੇ ਸ਼ੁਰੂ ਕਰਵਾਈ ਜਿ਼ਲ੍ਹੇ ਵਿਚ ਸਿੱਧੀ ਬਿਜਾਈ
-ਪਿੱਛਲੇ ਸਾਲ ਦਾ ਮੋਹਰੀ ਫਾਜਿ਼ਲਕਾ ਜਿ਼ਲ੍ਹਾ ਮੁੜ ਨਵੀਂ ਦਿਸਹੱਦੇ ਸਰ ਕਰਨ ਲਈ ਤਿਆਰ
-ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਦਾ ਕੀਤਾ ਗਿਆ ਸਨਮਾਨ

ਫਾਜਿਲਕਾ, 23 ਮਈ (ਰਿਤਿਸ਼) – ਫਾਜਿਲਕਾ ਜਿਲ੍ਹੇ ਦੇ ਬਹਾਦਰ ਸਰਹੱਦਾਂ ਦੇ ਰਾਖੇ ਕਿਸਾਨਾਂ ਨੇ ਇਕ ਵਾਰ ਫਿਰ ਵਾਤਾਵਰਨ ਦੇ ਰਾਖੇ ਬਣਨ ਦਾ ਅਹਿਦ ਕਰਦਿਆਂ ਅੱਜ ਭਾਰਤ ਪਾਕਿ ਕੌਮਾਂਤਰੀ ਸਰਹੱਦ ਤੇ ਤਾਰਬੰਦੀ ਦੇ ਪਾਰ ਬਿਲਕੁੱਲ ਜ਼ੀਰੋ
ਲਾਇਨ ਤੋਂ ਜਿਲ੍ਹੇ ਵਿਚ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਕੀਤੀ ਹੈ।ਜਲਾਲਾਬਾਦ ਦੇ ਵਿਧਾਇਕ  ਜਗਦੀਪ ਕੰਬੋਜ਼ ਗੋਲਡੀ, ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਆਈਏਐਸ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸਾਗਰ ਸੇਤੀਆ ਆਈਏਐਸ, ਐਸਐਸਪੀ ਸ: ਭੁਪਿੰਦਰ ਸਿੰਘ ਸਿੱਧੂ ਅਤੇ ਐਸਡੀਐਮ ਰਵਿੰਦਰ ਸਿੰਘ ਅਰੋੜਾ ਨੇ ਬੀਐਸਐਫ ਦੀ ਹਾਜਰੀ ਵਿਚ ਜਲਾਲਾਬਾਦ ਖੇਤਰ ਵਿਚ ਜੀਰੋ ਲਾਇਨ ਦੇ ਨਾਲੋਂ ਝੋਨੇ ਦੀ ਇਹ ਸਿੱਧੀ ਬਿਜਾਈ ਸ਼ੁਰੂ ਕਰਵਾਈ ਹੈ।
ਇਸ ਮੌਕੇ ਬੋਲਦਿਆਂ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਨੇ ਕਿਹਾ ਇਸ ਸਮੇਂ ਧਰਤੀ ਅਤੇ ਪਾਣੀ ਦੀ ਸੰਭਾਲ ਸਾਡਾ ਮੁੱਢਲਾ ਫਰਜ ਬਣਦਾ ਹੈ ਅਤੇ ਇਸੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਨੂੰ ਪ੍ਰਫੁਲਿਤ ਕਰਨ ਲਈ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਣ ਵੀ ਕੀਤਾ ਹੈ।
ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਨੇ ਇਸ ਮੌਕੇ ਦੱਸਿਆ ਕਿ ਫਾਜਿ਼ਲਕਾ ਜਿ਼ਲ੍ਹਾ ਪਿੱਛਲੇ ਸਾਲ 46 ਫੀਸਦੀ ਰਕਬਾ ਝੋਨੇ ਦੀ ਸਿੱਧੀ ਬਿਜਾਈ ਹੇਠ ਲਿਆ ਕੇ ਪੰਜਾਬ ਵਿਚੋਂ ਮੋਹਰੀ ਰਿਹਾ ਸੀ ਅਤੇ ਇਸ ਵਾਰ ਵੀ ਇਸ ਜਿ਼ਲ੍ਹੇ ਦੇ ਕਿਸਾਨ 70 ਫੀਸਦੀ ਤੋਂ ਜਿਆਦਾ ਰਕਬਾ ਸਿੱਧੀ ਬਿਜਾਈ ਹੇਠ ਲਿਆਉਣਗੇ। ਉਨ੍ਹਾਂ ਨੇ ਕਿਹਾ ਕਿ ਤਾਰੋਂ ਪਾਰ ਜਿ਼ਲ੍ਹੇ ਦੇ ਕਿਸਾਨਾਂ ਦੀ ਲਗਭਗ 3000 ਏਕੜ ਜਮੀਨ ਪੈਂਦੀ ਹੈ ਜਿੱਥੇ ਕਿਸਾਨਾਂ ਨੂੰ ਖੇਤੀ ਕਰਨ ਲਈ ਕੁਝ ਨਿਰਧਾਰਤ ਸਮਾਂ ਹੀ ਮਿਲਦਾ ਹੈ। ਇਸ ਲਈ ਇੰਨ੍ਹਾਂ ਕਿਸਾਨਾਂ ਨੇ ਵੀ ਇਸ ਵਾਰ ਪੰਜਾਬ ਸਰਕਾਰ ਦੀ ਅਪੀਲ ਮੰਨ ਕੇ ਸਿੱਧੀ ਬਿਜਾਈ ਕਰਨ ਦਾ  ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ੇਕਰ ਤਾਰੋਂ ਪਾਰ ਜਮੀਨਾਂ ਵਾਲੇ ਕਿਸਾਨ ਸਿੱਧੀ ਬਿਜਾਈ ਕਰ ਸਕਦੇ ਹਨ ਤਾਂ ਹੋਰਨਾਂ ਕਿਸਾਨਾਂ  ਲਈ ਤਾਂ ਇਹ ਹੋਰ ਵੀ ਆਸਾਨ ਹੈ। ਉਨ੍ਹਾਂ ਨੇ ਕਿਹਾ ਕਿ ਪਿੱਛਲੇ ਸਾਲ ਦੇ ਉਤਸਾਹਵਰਧਕ ਨਤੀਜਿਆਂ ਤੋਂ ਜਿ਼ਲ੍ਹੇ ਦੇ ਕਿਸਾਨ ਖੁਸ਼ ਹਨ ਅਤੇ ਇਸ ਵਾਰ ਸਿੱਧੀ ਬਿਜਾਈ ਵਿਚ ਜਿਆਦਾ ਰੂਚੀ ਵਿਖਾ ਰਹੇ ਹਨ।
ਮੁੱਖ ਖੇਤੀਬਾੜੀ ਅਫ਼ਸਰ ਡਾ: ਰੇਸ਼ਮ ਸਿੰਘ ਨੇ ਕਿਹਾ ਕਿ ਸਿੱਧੀ ਬਿਜਾਈ ਨਾਲ ਖੇਤੀ ਕਰਨ ਨਾਲ ਪਾਣੀ ਦੀ ਬਚਤ ਦੇ ਨਾਲ ਨਾਲ ਕਿਸਾਨ ਦੇ ਖੇਤੀ ਖਰਚੇ ਘੱਟਦੇ ਹਨ। ਪ੍ਰਭਾਤ ਸਿੰਘ ਵਾਲਾ ਦੇ ਕਿਸਾਨ ਹਰਪਾਲ ਸਿੰਘ ਜਿਸ ਦੇ ਖੇਤਾਂ ਵਿਚ ਬਿਜਾਈ ਦੀ ਸ਼ੁਰੂਆਤ ਕਰਵਾਈ ਗਈ ਨੇ ਕਿਹਾ ਕਿ ਉਹ ਪਿੱਛਲੇ ਕਈ ਸਾਲਾਂ ਤੋਂ ਅਜਿਹਾ ਕਰਦਾ ਆ ਰਿਹਾ ਹੈ ਅਤੇ ਸਿੱਧੀ ਬਿਜਾਈ ਨਾਲ ਉਸਦੇ ਖਰਚੇ ਘਟੇ ਹਨ ਅਤੇ ਆਮਦਨ ਵਧੀ ਹੈ। ਉਸਨੇ ਹੋਰਨਾਂ ਕਿਸਾਨਾਂ ਨੂੰ ਵੀ ਇਹ ਤਕਨੀਕ ਅਪਨਾਉਣ ਦੀ ਅਪੀਲ ਕੀਤੀ।ਇਸ ਤੋਂ ਬਿਨ੍ਹਾਂ ਇੱਥੇ ਕਿਸਾਨ ਰਛਪਾਲ ਸਿੰਘ, ਇਕਬਾਲ ਸਿੰਘ, ਸਤਪਾਲ ਸਿੰਘ ਨੇ ਵੀ ਸਿੱਧੀ ਬਿਜਾਈ ਆਰੰਭ ਕੀਤੀ ਹੈ।
ਬਾਅਦ ਵਿਚ ਖੇਤੀਬਾੜੀ ਵਿਭਾਗ ਵੱਲੋਂ ਪਿੰਡ ਚੱਕ ਸੁੱਕੜ ਵਿਚ ਕਿਸਾਨ ਸਿਖਲਾਈ ਕੈਂਪ ਲਗਾ ਕੇ ਕਿਸਾਨਾਂ ਨੂੰ ਸਿੱਧੀ ਬਿਜਾਈ ਬਾਰੇ ਜਾਣਕਾਰੀ ਦਿੱਤੀ ਅਤੇ ਪਿੱਛਲੇ ਸਾਲ ਦੌਰਾਨ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ।
ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਹਰਪ੍ਰੀਤ ਕੌਰ, ਏਡੀਓ ਪਰਵਿੰਦਰ ਸਿੰਘ, ਬੀਟੀਐਮ ਆਤਮਾ ਰਾਜਵਿੰਦਰ ਸਿੰਘ, ਬਾਬਾ ਸਤੀ ਦਾਸ ਜੀ, ਸੰਦੀਪ ਸਿੰਘ ਆਦਿ ਵੀ ਹਾਜਰ ਸਨ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans