ਫਾਜ਼ਿਲਕਾ, 20 ਮਈ (ਰਿਤਿਸ਼) – ਜ਼ਿਲ੍ਹਾ ਮਾਲ ਅਫਸਰ ਸ਼ੀਸ਼ਪਾਲ ਨੇ ਦੱਸਿਆ ਕਿ ਕਾਰਜਕਾਰੀ ਇੰਜੀਨੀਅਰ ਈਸਟਰਨ ਨਹਿਰ ਮੰਡਲ ਫਿਰੋਜਪੁਰ ਵੱਲੋਂ ਐਡਵਾਈਜਰੀ ਜਾਰੀ ਕੀਤੀ ਗਈ ਹੈ ਕਿ ਫਿਰੋਜਪੁਰ ਫੀਡਰ ਰਾਹੀਂ ਵੱਖ-ਵੱਖ ਖੇਤਰਾਂ ਵਿਚ ਜਾਂਦੇ ਪਾਣੀ ਨੂੰ ਸਿਰਫ ਸਿੰਚਾਈ ਲਈ ਹੀ ਵਰਤਿਆ ਜਾਵੇ।ਉਨ੍ਹਾਂ ਦੱਸਿਆ ਕਿ ਨਹਿਰਾਂ ਵਿਚ ਛੱਡੇ ਜਾਣ ਵਾਲੇ ਪਾਣੀ ਨੂੰ ਪੀਣ ਲਈ ਨਾ ਵਰਤਿਆ ਜਾਵੇ।
ਜਾਰੀ ਐਡਵਾਈਜਰੀ ਅਨੁਸਾਰ ਜ਼ਿਲ੍ਹਾ ਮਾਲ ਅਫਸਰ ਨੇ ਦੱਸਿਆ ਕਿ ਗੁਆਂਢੀ ਸੂਬੇ ਵੱਲੋਂ ਸਿੰਚਾਈ ਲਈ ਪਾਣੀ ਛੱਡਣ ਨੂੰ ਲੈ ਕੇ ਵਾਰ ਵਾਰ ਮੰਗ ਕੀਤੀ ਗਈ ਸੀ ਜਿਸ ਦੇ ਮੱਦੇਨਜਰ ਫਿਰੋਜਪੁਰ ਫੀਡਰ ਰਾਹੀਂ ਬੀਕਾਨੇਰ ਕੈਨਾਲ ਵਿਚ ਸਿੰਚਾਈ ਲਈ ਪਾਣੀ ਛੱਡਣ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੈਡ ਵਰਕ `ਤੇ ਪਹੰੁਚ ਰਿਹਾ ਪਾਣੀ ਪੀਣ ਯੋਗ ਨਹੀਂ ਹੈ, ਇਸ ਲਈ ਹਾਲ ਦੀ ਘੜੀ ਇਸ ਪਾਣੀ ਨੂੰ ਸਿਰਫ ਸਿੰਚਾਈ ਲਈ ਵਰਤਿਆ ਜਾਵੇ।