Menu

ਬਠਿੰਡਾ : ਨਵ ਨਿਯੁਕਤ 38 ਵਾਰਡ ਅਟੈਂਡੈਂਟਾਂ ਨੂੰ ਡਿਊਟੀ ਸਟੇਸ਼ਨ ਕੀਤੇ ਅਲਾਟ

ਬਠਿੰਡਾ, 17 ਮਈ – ਮੁੱਖ ਮੰਤਰੀ ਪੰਜਾਬ  ਭਗਵੰਤ ਮਾਨ ਅਤੇ ਸਿਹਤ ਮੰਤਰੀ ਪੰਜਾਬ ਵਿਜੇ ਸਿੰਗਲਾ ਵੱਲੋਂ ਸਿਹਤ ਵਿਭਾਗ ਵਿੱਚ ਵੱਖ-ਵੱਖ ਅਹੁਦਿਆਂ ਲਈ ਚੁਣੇ ਹੋਏ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਸਨ । ਜਿੰਨ੍ਹਾਂ ਵਿੱਚੋਂ ਨਵ ਨਿਯੁਕਤ 38 ਵਾਰਡ ਅਟੈਂਡੈਂਟਾਂ ਨੂੰ ਮੈਡੀਕਲ ਕਰਵਾਉਣ ਉਪਰੰਤ ਅੱਜ ਸਹਾਇਕ ਸਿਵਲ ਸਰਜਨ ਬਠਿੰਡਾ ਡਾ. ਅਨੁਪਮਾ ਸ਼ਰਮਾ ਵੱਲੋਂ ਡਿਊਟੀ ਸਟੇਸ਼ਨ ਅਲਾਟ ਕੀਤੇ ਗਏ ।

        ਇਸ ਮੌਕੇ ਡਾ. ਅਨੁਪਮਾ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਬਠਿੰਡਾ ਦਾ ਸਿਵਲ ਹਸਪਤਾਲ, ਜੱਚਾ-ਬੱਚਾ ਹਸਪਤਾਲ ਅਤੇ ਡਿਸਪੈਂਸਰੀਆਂ ਵਿੱਚ ਵਾਰਡ ਅਟੈਂਡਟਾਂ ਦੀ ਘਾਟ ਕਾਰਣ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨ ਪੈ ਰਿਹਾ ਸੀ। ਉਹਨਾਂ ਦੱਸਿਆ ਕਿ ਇਸ ਬੈਚ ਵਿੱਚ ਸਾਡੇ ਕੋਲ 38 ਵਾਰਡ ਅਟੈਂਡੈਂਟਾਂ ਵੱਲੋਂ ਆਪਣੇ ਨਿਯੁਕਤੀ ਪੱਤਰਾਂ ਨਾਲ ਰਿਪੋਰਟ ਕੀਤਾ ਗਿਆ ਹੈ, ਜੋ ਕਿ ਪੰਜਾਬ ਸਰਕਾਰ ਦਾ ਇੱਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਾਰਡ ਅਟੈਂਡਟਾਂ ਦੀ ਨਿਯੁਕਤੀ ਨਾਲ ਸਿਹਤ ਵਿਭਾਗ ਬਠਿੰਡਾ ਦੀਆਂ ਸਿਹਤ ਸੰਸਥਾਵਾਂ ਵਿੱਚ ਮਰੀਜਾਂ ਨੂੰ ਹੋਰ ਵਧੀਆ ਸਿਹਤ ਸੇਵਾਵਾਂ ਦਿੱਤੀਆਂ ਜਾ ਸਕਣਗੀਆਂ।

        ਇਸ ਮੌਕੇ ਡਾ. ਅਨੁਪਮਾ ਸ਼ਰਮਾ ਵੱਲੋਂ ਨਵ-ਨਿਯੁਕਤ ਵਾਰਡ ਅਟੈਂਡੈਟਾਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਹੋਇਆਂ ਆਪਣੀ ਡਿਊਟੀ ਤਨਦੇਹੀ, ਅਨੁਸ਼ਾਸਨ ਨਾਲ ਅਤੇ ਸਮੇਂ-ਸਿਰ ਕਰਨ ਦੀ ਹਦਾਇਤ ਕੀਤੀ । ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਿਊਂਸਪਲ ਕਾਰਪੋਰੇਸ਼ਨ ਦੇ ਪੱਕੇ ਕੀਤੇ ਲਗਭਗ 126 ਸਫ਼ਾਈ ਕਰਮਚਾਰੀਆਂ ਦੇ ਅੱਜ ਮੈਡੀਕਲ ਟੈਸਟ ਵੀ ਕੀਤੇ ਗਏ।

        ਇਸ ਮੌਕੇ ਨਵ- ਨਿਯੁਕਤ ਕਰਮਚਾਰੀਆਂ ਨੂੰ ਸਹਿਯੋਗ ਕਰਨ ਵਾਲੇ ਹਰਜਿੰਦਰ ਕੌਰ ਸਟੈਨੋ, ਗੁਰਮੀਤ ਕੌਰ ਕੰਮਪਿਊਟਰ ਅਪਰੇਟਰ, ਅਮਿਤ ਕੁਮਾਰ ਕਲਰਕ, ਅਮਨਦੀਪ ਕੌਰ ਡੀਲਿੰਗ ਸਹਾਇਕ ਅਤੇ ਸਿਹਤ ਵਿਭਾਗ ਦੇ ਮੀਡੀਆ ਵਿੰਗ ਦੇ ਕੁਲਵੰਤ ਸਿੰਘ ਡਿਪਟੀ ਮਾਸ ਮੀਡੀਆ ਅਫਸਰ, ਲਖਵਿੰਦਰ ਸਿੰਘ ਕੈਂਥ ਬਲਾਕ ਐਜੂਕੇਟਰ, ਗਗਨਦੀਪ ਸਿੰਘ ਭੁੱਲਰ ਬਲਾਕ ਐਜੂਕੇਟਰ ਅਤੇ ਬਲਦੇਵ ਸਿੰਘ ਆਦਿ ਹਾਜ਼ਰ ਸਨ।

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

ਨਦੀ ‘ਚ ਪਲਟੀ ਸਕੂਲੀ ਬੱਚਿਆਂ…

ਸ੍ਰੀਨਗਰ, 16 ਅਪ੍ਰੈਲ 2024 : ਸ੍ਰੀਨਗਰ ਦੇ…

ਅਜੇ ਵੀ ਜਿਊਂਦਾ ਹੈ ਭਾਰਤੀ…

ਲਾਹੌਰ, 16 ਅਪ੍ਰੈਲ 2024 –  ਮੌਤ ਦੀ…

21 ਸੇਵਾਮੁਕਤ ਜੱਜਾਂ ਨੇ CJI…

ਨਵੀਂ ਦਿੱਲੀ, 15 ਅਪ੍ਰੈਲ 2024 – ਸੁਪਰੀਮ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39746 posts
  • 0 comments
  • 0 fans