Menu

ਬਠਿੰਡਾ ਚ 20 ਨਵੇਂ ਓਟ ਸੈਂਟਰ ਕੀਤੇ ਜਾਣਗੇ ਸਥਾਪਤ, 1 ਓਟ ਸੈਂਟਰ ਹੋਵੇਗਾ ਔਰਤਾਂ ਲਈ – ਡੀਸੀ ਬਠਿੰਡਾ

 ਬਠਿੰਡਾ, 13 ਮਈ – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਦੀ ਸੂਬਾ ਸਰਕਾਰ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਵਿੱਢੀ ਗਈ ਨਸ਼ਾ ਮੁਕਤ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਰੀਹੈਬਲੀਟੇਸ਼ਨ, ਓਟ ਸੈਂਟਰਾਂ ਅਤੇ ਡਰੱਗ ਡੀ-ਐਡਿਕਸ਼ਨ ਸੁਸਾਇਟੀ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਜਿੱਥੇ ਜ਼ਿਲ੍ਹੇ ਅੰਦਰ ਚੱਲ ਰਹੇ ਰੀਹੈਬਲੀਟੇਸ਼ਨ, ਡਰੱਗ ਡੀ-ਐਡਿਕਸ਼ਨ ਅਤੇ ਓਟ ਸੈਂਟਰਾਂ ਚ ਇਲਾਜ਼ ਲਈ ਆਉਣ ਵਾਲੇ ਪੀੜ੍ਹਤ ਵਿਅਕਤੀਆਂ ਸਬੰਧੀ ਜਾਣਕਾਰੀ ਹਾਸਲ ਕੀਤੀ ਉੱਥੇ ਉਨ੍ਹਾਂ ਇੱਥੇ ਕੀਤੇ ਜਾ ਰਹੇ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼ ਦਿੱਤੇ।

          ਬੈਠਕ ਦੌਰਾਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਪ੍ਰਭਾਵਿਤ ਵਿਅਕਤੀਆਂ ਦੇ ਇਲਾਜ਼ ਲਈ ਜ਼ਿਲ੍ਹੇ ਅੰਦਰ ਚੱਲ ਰਹੇ ਓਟ ਸੈਂਟਰਾਂ ਦੀ ਗਿਣਤੀ ਅਤੇ ਸਮਰੱਥਾ ਵਧਾਉਣ ਲਈ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਰਿਫ਼ਾਇਨਰੀ ਵਿਖੇ ਬਣਾਏ ਗਏ ਕੋਵਿਡ ਮੇਕ ਸਿਫ਼ਟ ਹਸਪਤਾਲ ਨੂੰ ਨਸ਼ਾ ਛੁਡਾਓ ਕੇਂਦਰ ਅਤੇ ਰੀਹੈਬਲੀਟੇਸ਼ਨ ਸੈਂਟਰ ਵਜੋਂ ਵਰਤਣ ਲਈ ਫ਼ੈਸਲਾ ਲਿਆ ਗਿਆ। ਉਨ੍ਹਾਂ ਇੱਥੇ 25-25 ਬਿਸਤਰਿਆਂ ਦੇ ਬਣੇ 4 ਬਲਾਕਾਂ ਚੋ 2 ਯੂਨਿਟਾਂ ਨੂੰ 25 ਬਿਸਤਰਿਆਂ ਦਾ ਨਸ਼ਾ ਛੁਡਾਓ ਕੇਂਦਰ ਬਣਾਉਣ ਅਤੇ ਦੂਸਰੀ ਯੂਨਿਟ ਨੂੰ 25 ਬਿਸਤਰਿਆਂ ਦਾ ਰੀਹੈਬਲੀਟੇਸ਼ਨ ਬਣਾਉਣ ਅਤੇ ਤੀਸਰੇ ਯੂਨਿਟ ਵਿੱਚੋਂ ਅੱਧਾ ਹਿੱਸਾ ਸਟਾਫ਼ ਦੇ ਰਹਿਣ ਅਤੇ ਅੱਧੇ ਹਿੱਸੇ ਨੂੰ ਦਵਾਈਆਂ ਦੇ ਸਟੋਰ ਵਜੋਂ ਵਰਤਣ ਅਤੇ ਚੌਥੇ ਯੂਨਿਟ ਨੂੰ ਵੱਖ-ਵੱਖ ਗਤੀਵਿਧੀਆਂ ਲਈ ਜਮਨੇਜ਼ੀਅਮ, ਯੋਗਾ ਅਤੇ ਲਾਇਬ੍ਰੇਰੀ ਲਈ ਵਰਤਣ ਲਈ ਕਿਹਾ।

          ਇਸ ਮੌਕੇ ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਜ਼ਿਲ੍ਹੇ ਅੰਦਰ ਕੁੱਲ 6 ਓਟ ਸੈਂਟਰ ਪਹਿਲਾ ਹੀ ਚੱਲ ਰਹੇ ਹਨ ਜਦਕਿ ਕਿ ਸਰਕਾਰ ਵਲੋਂ 20 ਹੋਰ ਨਵੇਂ ਓਟ ਸੈਂਟਰ ਸਥਾਪਤ ਕੀਤੇ ਜਾ ਰਹੇ ਹਨ ਜਿੰਨਾਂ ਵਿਚੋਂ 1 ਸੈਂਟਰ ਸਪੈਸ਼ਲ ਔਰਤਾਂ ਲਈ ਬਠਿੰਡਾ ਸ਼ਹਿਰ ਵਿਖੇ ਬਣਾਇਆ ਜਾਵੇਗਾ।

          ਇਸ ਦੌਰਾਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਓਟ ਸੈਂਟਰਾਂ ਦੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਸੈਂਟਰਾਂ ਵਿੱਚ ਪੀੜ੍ਹਤ ਵਿਅਕਤੀਆਂ ਦੇ ਮੰਨੋਰੰਜ਼ਨ ਲਈ ਸਮਾਰਟ ਟੀਵੀ ਤੇ ਸੀਸੀਟੀਵੀ ਕੈਮਰੇ ਲਗਾਉਣ ਦੀ ਵੀ ਹਦਾਇਤ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਹਫ਼ਤੇ ਵਿੱਚ 2 ਦਿਨ ਇਨ੍ਹਾਂ ਸੈਂਟਰਾਂ ਵਿੱਚ ਪੀੜ੍ਹਤ ਵਿਅਕਤੀਆਂ ਨੂੰ ਮਿਲਣ ਆਉਣ ਵਾਲੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਸਮਾਂ ਸ਼ਾਮ 3 ਤੋਂ 5 ਵਜੇ ਤੱਕ ਦਾ ਕੀਤਾ ਜਾਵੇ ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਮਿਲਣ ਵਾਲੇ ਪਰਿਵਾਰਕ ਮੈਂਬਰਾਂ ਦੀ ਅਤੇ ਉਨ੍ਹਾਂ ਵਲੋਂ ਲਿਆਂਦੀਆਂ ਜਾਣ ਵਾਲੀਆਂ ਖ਼ਾਣ-ਪੀਣ ਦੀ ਵਸਤਾਂ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾਵੇ।

          ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਵੀਨ ਗਡਵਾਲ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਮਨ ਸਿੰਗਲਾ, ਨੋਡਲ ਅਫ਼ਸਰ ਡਾ. ਅਰੁਣ ਬਾਂਸਲ, ਰੀਹੈਬਲੀਟੇਸ਼ਨ ਦੇ ਮੈਨੇਜ਼ਰ ਰੂਪ ਸਿੰਘ ਮਾਨ ਅਤੇ ਪੁਲਿਸ ਵਿਭਾਗ ਦੇ ਨੁਮਾਇੰਦੇ ਹਾਜ਼ਰ ਸਨ।

ਭ੍ਰਿਸ਼ਟਾਚਾਰ ਮੁਕਤ ਪੰਜਾਬ

ਧਾਲੀਵਾਲ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ; ਲਵਪ੍ਰੀਤ ਨੂੰ…

– ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕਿਸੇ ਪੰਜਾਬੀ ਨੂੰ ਡਿਪੋਰਟ ਨਹੀਂ ਹੋਣ ਦੇਵੇਗੀ: ਕੁਲਦੀਪ ਸਿੰਘ ਧਾਲੀਵਾਲ ਚੰਗੀਗੜ੍ਹ, 10…

8 ਸਾਲਾਂ ਬੱਚੇ ਦੇ ਨਾਂ…

10 ਜੂਨ 2023-ਸੋਨੀਪਤ ਦੇ ਸੈਕਟਰ 23 ਵਿੱਚ…

ਖੇਤਾਂ ਚੋਂ ਮਿਲੀ ਦਸਵੀਂ ਜਮਾਤ…

ਫਿਰੋਜ਼ਾਬਾਦ ‘ਚ 10ਵੀਂ ਜਮਾਤ ਦੀ ਵਿਦਿਆਰਥਣ ਦਾ…

ਭਾਜਪਾ ਅਤੇ ਜੇ ਜੇ ਪੀ…

10 ਜੂਨ 2023-ਹਰਿਆਣਾ ਦੇ ਉਪ ਮੁੱਖ ਮੰਤਰੀ…

Listen Live

Subscription Radio Punjab Today

Our Facebook

Social Counter

  • 32542 posts
  • 0 comments
  • 0 fans

ਧਾਲੀਵਾਲ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ; ਲਵਪ੍ਰੀਤ ਨੂੰ…

– ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕਿਸੇ ਪੰਜਾਬੀ ਨੂੰ ਡਿਪੋਰਟ ਨਹੀਂ ਹੋਣ ਦੇਵੇਗੀ: ਕੁਲਦੀਪ ਸਿੰਘ ਧਾਲੀਵਾਲ ਚੰਗੀਗੜ੍ਹ, 10…

ਚਾਰ ਸਾਲ ਪਹਿਲਾਂ ਰੋਜੀ ਰੋਟੀ…

9 ਜੂਨ 2023-ਮਨੀਲਾ ‘ਚ  ਇਕ ਪੰਜਾਬੀ ਨੌਜਵਾਨ…

ਪ੍ਰਦਰਸ਼ਨਕਾਰੀ ਭਾਰਤੀ ਵਿਦਿਆਰਥੀਆਂ ਨੂੰ ਟਰੂਡੋ…

8 ਜੂਨ 2023- ਕੈਨੇਡੀਅਨ ਬਾਰਡਰ ਸਕਿਓਰਿਟੀ ਏਜੰਸੀ …

ਭੰਗੜਚੀ ਜੱਗੀ ਯੂਕੇ ਦਾ ਫਰਿਜਨੋ…

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ 07,…