Menu

ਸੰਗਰੂਰ : ਮਾਹਿਰਾਂ ਨੇ ਝੋਨੇ ਦੀ ਸਿੱਧੀ ਬਿਜਾਈ ਦੇ ਫਾਇਦਿਆਂ ਬਾਰੇ ਕਰਵਾਇਆ ਜਾਣੂੰ

ਸੰਗਰੂਰ, 13 ਮਈ – ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਬਲਾਕ ਸੰਗਰੂਰ ਦੇ ਪਿੰਡ ਚੱਠੇ ਸੇਖਵਾਂ ਵਿਖੇ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਹਿੱਤ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਪ੍ਰਧਾਨਗੀ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਡਾ. ਹਰਬੰਸ ਸਿੰਘ ਨੇ ਕੀਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਘਟ ਰਹੇ ਪੱਧਰ ਨੂੰ ਰੋਕਣ ਲਈ ਅਤੇ ਝੋਨੇ ਦੀ ਖੇਤੀ ਵਿੱਚ ਦਿਨੋ ਦਿਨ ਵੱਧਦੇ ਖੇਤੀ ਖਰਚਿਆਂ ਨੂੰ ਘਟਾਉਣ ਦੇ ਮੱਦੇਨਜ਼ਰ ਝੋਨੇ ਦੀ ਡਰਿੱਲ ਨਾਲ ਸਿੱਧੀ ਬਿਜਾਈ ਇੱਕ ਬਹੁਤ ਹੀ ਕਾਰਗਰ ਤਕਨੀਕ ਸਿੱਧ ਹੋ ਰਹੀ ਹੈ ਜਿਸ ਨਾਲ ਜਿਥੇ 15 ਤੋਂ 20% ਪਾਣੀ ਦੀ ਬੱਚਤ ਹੁੰਦੀ ਹੈ, ਉਥੇ ਕਿਸਾਨਾਂ ਦੇ ਝੋਨੇ ਉਤੇ ਹੋਣ ਵਾਲੇ ਖੇਤੀ ਖਰਚਿਆਂ ਵਿੱਚ ਅੰਦਾਜਨ 2500 ਰੁਪਏ ਤੋ 3000 ਰੁਪਏ ਪ੍ਰਤੀ ਏਕੜ ਤੱਕ ਦੀ ਕਟੌਤੀ ਹੁੰਦੀ ਹੈ ।ਅਧਿਕਾਰੀ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋ ਲਗਾਤਾਰ ਟੇ੍ਰਨਿੰਗ ਕੈਪਾਂ ਤੇ ਨੁਕੜ ਮੀਟਿੰਗਾਂ ਰਾਹੀਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪਰਮਲ/ਪੀ.ਆਰ. ਕਿਸਮਾਂ  ਪੀ.ਆਰ 130, ਪੀ.ਆਰ 131, ਪੀ.ਆਰ.128, ਪੀ.ਆਰ.129 ਦੀ ਬਿਜਾਈ ਲਈ 1 ਤੋ 15 ਜੂਨ ਅਤੇ ਪੀ.ਆਰ 126 ਤੇ ਬਾਸਮਤੀ ਕਿਸਮਾਂ, ਬਾਸਮਤੀ 1121, ਪੂਸਾ ਬਾਸਮਤੀ 1509 ਅਤੇ ਪੰਜਾਬ ਬਾਸਮਤੀ-7 ਦੀ ਬਿਜਾਈ ਦਾ ਸਮਾਂ 16 ਜੂਨ ਤੋਂ 30 ਜੂਨ ਤੱਕ ਦਾ ਖੇਤੀ ਮਾਹਿਰਾਂ ਵੱਲੋ ਨਿਰਧਾਰਤ ਕੀਤਾ ਗਿਆ ਹੇੈ। ਉਨ੍ਹਾ ਦੱਸਿਆ ਕਿ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦਰਮਿਆਨੀਆਂ ਤੋ ਭਾਰੀਆਂ ਜ਼ਮੀਨਾਂ ਵਿੱਚ ਹੀ ਕਰਨੀ ਚਾਹੀਦੀ ਹੈ ਅਤੇ ਪਾਣੀ ਦੀ ਸਹੀ ਅਤੇ ਸੰਜਮ ਵਰਤੋ ਲਈ ਲੇਜਰ ਕਰਾਹੇ ਨਾਲ ਖੇਤ ਨੂੰ ਪੱਧਰ ਕੀਤਾ ਜਾਣਾ ਵੀ ਲਾਜ਼ਮੀ ਹੈ। ਉਨ੍ਹਾ ਦੱਸਿਆ ਕਿ ਇੱਕ ਏਕੜ ਲਈ 10 ਕਿਲੋ ਸ਼ੁੱਧ ਝੋਨੇ ਦੇ ਬੀਜ ਨੂੰ 10 ਤੋ 12 ਘੰਟੇ ਪਾਣੀ `ਚ ਭਿਉਣ ਉਪਰੰਤ 2-3 ਘੰਟੇ ਛਾਵੇਂ ਸੁਕਾਓ, ਇਸ ਉਪਰੰਤ 10 ਕਿਲੋ ਬੀਜ ਨੂੰ 30 ਗ੍ਰਾਮ ਸਪਰਿੰਟ ਦਵਾਈ ਨੂੰ 30 ਮਿਲੀਲਿਟਰ ਪਾਣੀ `ਚ ਘੋਲਕੇ ਇਸ ਦਾ ਲੇਪ ਬੀਜ ਉਪਰ ਕਰੋ ਅਤੇ ਬਿਜਾਈ ਝੋਨਾ ਬੀਜਣ ਵਾਲੀ ਡਰਿਲ ਨਾਲ ਸਵਾ ਤੋ ਡੇਢ ਇੰਚ ਡੂੰਘੀ ਕਰੋ।ਇਸ ਸਮੇਂ ਡਾ: ਸਵਿੰਦਰਜੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ ਸੰਗਰੂਰ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੇ ਲਾਭਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਜੀਰੀ ਦੀ ਫਸਲ ਤੇ ਨਦੀਨਾਂ ਅਤੇ ਕੀੜੇ ਮਕੋੜਿਆਂ ਅਤੇ ਹੋਰ ਬਿਮਾਰੀਆ ਘੱਟ ਲੱਗਦੀਆਂ ਹਨ,ਜਿਸ ਨਾਲ ਖੇਤੀ ਖਰਚੇ ਘੱਟ ਹੁੰਦੇ ਹਨ ਅਤੇ ਜੀਰੀ ਦੀ ਫਸਲ ਦਾ ਝਾੜ ਵੀ ਵੱਧਦਾ ਹੈੈ। ਉਨ੍ਹਾ ਝੋਨੇ ਦੀ ਸਿੱਧੀ ਬਿਜਾਈ ਲਈ ਖਾਦਾਂ ਅਤੇ ਪਾਣੀ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਨ ਤੋ ਇਲਾਵਾ ਝੋਨੇ ਦੀ ਸਿੱਧੀ ਬਿਜਾਈ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਗਈ।ਇਸ ਮੌਕੇ ਅਗਾਂਹਵਧੂ ਕਿਸਾਨ ਹਰਜੀਤ ਸਿੰਘ, ਅਮਰਿੰਦਰ ਸਿੰਘ, ਖੇਤੀਬਾੜੀ ਉਪ ਨਿਰੀਖਕ ਰਮਨਦੀਪ ਸਿੰਘ, ਜੇ.ਟੀ ਸੁਖਜਿੰਦਰ ਸਿੰਘ ਤੇ ਹੋਰ ਕਿਸਾਨ ਵੀ ਹਾਜ਼ਰ ਸਨ।

ਪੁੱਤ ਨੇ ਵੱਟਿਆ ਪਾਸਾ, ਬੁੱਢੇ ਮਾਂ ਪਿਓ…

ਚੰਡੀਗੜ੍ਹ, 24 ਮਈ – ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੇ ਰਹਿਣ ਵਾਲੇ ਇੱਕ ਬਜ਼ੁਰਗ ਜੋੜੇ ਨੇ ਇਕਲੌਤੇ ਪੁੱਤਰ ਦੀ ਉਦਾਸੀਨਤਾ…

ਹਰਿਆਣਾ: ਯੂਟਿਊਬਰ ਸੰਗੀਤਾ ਦੀ ਜ਼ਮੀਨ…

ਰੋਹਤਕ, 23 ਮਈ – ਹਰਿਆਣਾ ਦੇ ਰੋਹਤਕ…

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ…

ਨਵੀਂ ਦਿੱਲੀ, 21 ਮਈ – ਹਰਿਆਣਾ ਦੇ…

ਰਾਜਸਥਾਨ ‘ਚ ਭਿਆਨਕ ਸੜਕ ਹਾਦਸਾ,…

ਭਰਤਪੁਰ, 19 ਮਈ – ਭਰਤਪੁਰ ਜ਼ਿਲ੍ਹੇ ਵਿੱਚ…

Listen Live

Subscription Radio Punjab Today

Our Facebook

Social Counter

  • 23978 posts
  • 0 comments
  • 0 fans

ਟੈਕਸਾਸ ਸਟੇਟ ਵਿੱਚ ਸਕੂਲ ਸ਼ੂਟਿੰਗ ਦੌਰਾਨ 15…

ਫਰਿਜਨੋ, 25 ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਗੋਲੀ-ਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ…

UAE ਦੇ ਰਾਸ਼ਟਰਪਤੀ ਸ਼ੇਖ ਖਲੀਫਾ…

ਨਵੀਂ ਦਿੱਲੀ, 13 ਮਈ – ਸੰਯੁਕਤ ਅਰਬ…

ਗਾਇਕ ਕਰਨ ਔਜਲਾ ਦੇ ਸ਼ੋਅ…

ਫਰਿਜ਼ਨੋ, ਕੈਲੀਫੋਰਨੀਆਂ, 11 ਮਈ (ਕੁਲਵੰਤ ਧਾਲੀਆਂ /…

“20ਵਾਂ ਮੇਲਾ ਗ਼ਦਰੀ ਬਾਬਿਆਂ ਦਾ”…

ਫਰਿਜ਼ਨੋ, 11 ਮਈ ( ਕੁਲਵੰਤ ਧਾਲੀਆਂ /…