Menu

ਬਠਿੰਡਾ : ਇੰਡਸਟ੍ਰੀਅਲ ਗਰੋਥ ਸੈਂਟਰ ਦੇ ਟੈਂਕਰ ਪਾਰਕਿੰਗ ਏਰੀਏ ਚ ਕਰਵਾਈ ਮੌਕ ਡਰਿੱਲ

   ਬਠਿੰਡਾ, 12 ਮਈ – ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਯੋਗ ਅਗਵਾਈ ਹੇਠ ਬੀ.ਪੀ.ਸੀ.ਐਲ (ਐਲ.ਪੀ.ਜੀ ਬੋਟਲਿੰਗ) ਇੰਡਸਟ੍ਰੀਅਲ ਗਰੋਥ ਸੈਂਟਰ ਦੇ ਟੈਂਕਰ ਪਾਰਕਿੰਗ ਏਰੀਏ ਵਿੱਚ ਅਚਨਚੇਤ ਆਫ ਸਾਈਟ ਐਮਰਜੈਂਸੀ ਮੌਕ ਡਰਿੱਲ ਕਰਵਾਈ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਵਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।

        ਇਸ ਦੌਰਾਨ ਮੌਕ ਡਰਿੱਲ ਵਿੱਚ ਐਲ.ਪੀ.ਜੀ ਟੈਂਕਰ ਵਿੱਚ ਲੀਕੇਜ਼ ਹੋਣ ਕਾਰਨ ਨੇੜਲੇ ਟੈਂਕਰਾਂ ਨੂੰ ਅੱਗ ਲੱਗਣ ਦਾ ਸਨੈਰਿਉ ਕੀਤਾ ਗਿਆ। ਬੀ.ਪੀ.ਸੀ.ਐਲ ਮੈਨੇਜਮੈਂਟ ਸਥਿਤੀ ਨੂੰ ਕਾਬੂ ਕਰਨ ਵਿੱਚ ਅਸਫ਼ਲ ਰਹੀ ਤੇ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਸਹਾਇਤਾ ਲਈ ਕੰਟਰੋਲ ਰੂਮ ਵਿੱਚ ਫੋਨ ਕੀਤਾ। ਕੰਟਰੌਲ ਰੂਮ ਵਲੋਂ ਡਿਸਟਿਕ ਕਰਾਈਸਿਸ ਗਰੁੱਪ ਦੇ ਸਾਰੇ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ ਤੇ ਰਿਪੋਰਟ ਕਰਨ ਲਈ ਕਿਹਾ ਗਿਆ। ਜਿਸ ਉਪਰੰਤ ਸਾਰੇ ਵਿਭਾਗਾਂ ਵਲੋਂ ਸਹੀ ਸਮੇਂ ਤੇ ਰਿਪੋਰਟ ਕੀਤੀ ਗਈ।

     ਇਸ ਮੌਕੇ ਡਿਪਟੀ ਡਾਇਰੈਕਟਰ ਆਫ ਫੈਕਟਰੀਜ ਵਿਸ਼ਾਲ ਸਿੰਗਲਾ ਨੇ ਐਮਰਜੈਂਸੀ ਕੰਟਰੋਲਰ ਦੀ ਬਾਖੂਬੀ ਡਿਊਟੀ ਨਿਭਾਈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਫਾਇਰ, ਪੁਲੀਸ ਵਿਭਾਗ, ਐਨ.ਡੀ.ਆਰ.ਐਫ, ਸਿਵਲ ਡਿਫੈਂਸ, ਡਿਸਟਿਕ ਕਰਾਈਸਿਸ ਗਰੁੱਪ ਦੇ ਹੋਰ ਮੈਂਬਰ ਤੇ ਐਚ.ਪੀ.ਸੀ.ਐਲ ਮੈਨੇਜਮੈਂਟ ਨੇ ਮਿਲ ਕੇ ਅੱਧੇ ਘੰਟੇ ਵਿੱਚ ਅੱਗ ਤੇ ਕਾਬੂ ਪਾ ਲਿਆ। ਐਨ.ਡੀ.ਆਰ.ਐਫ ਟੀਮ ਵਲੋਂ ਖਤਰਨਾਕ ਏਰੀਏ ਵਿਚੋਂ 5 ਲੋਕਾਂ ਨੂੰ ਸੇਫਟੀ ਨਾਲ ਬਾਹਰ ਕੱਢ ਕੇ ਲਿਆਂਦਾ ਗਿਆ ।

          ਡਿਪਟੀ ਡਾਇਰੈਕਟਰ ਆਫ਼ ਫੈਕਟਰੀਜ਼ ਵਿਸ਼ਾਲ ਸਿੰਗਲਾ ਨੇ ਹੋਰ ਦੱਸਿਆ ਕਿ ਸਿਵਲ ਹਸਪਤਾਲ, ਐਨ.ਐਫ.ਐਲ. ਬਠਿੰਡਾ ਅਤੇ ਆਈ.ਵੀ.ਵਾਈ ਹਸਪਤਾਲ ਤੋਂ ਆਏ ਪੈਰ੍ਹਾ ਮੈਡੀਕਲ ਸਟਾਫ ਨੇ ਜਖ਼ਮੀਆਂ ਨੂੰ ਮੁਢਲੀ ਸਹਾਇਤਾ ਵੀ ਦਿੱਤੀ ਅਤੇ ਬਾਅਦ ਵਿੱਚ ਸਾਰੀਆਂ ਟੀਮਾਂ ਦੇ ਮੁੱਖੀਆਂ ਵਲੋਂ ਆਪਣੇ ਵਲੋਂ ਕੀਤੇ ਕੰਮ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਗਈ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans