Menu

ਗਾਇਕ ਕਰਨ ਔਜਲਾ ਦੇ ਸ਼ੋਅ ਦੀਆਂ ਤਿਆਰੀਆਂ ਮੁਕੰਮਲ, ਫਰਿਜ਼ਨੋ ‘ਚ ਹੋਈ ਪ੍ਰੈਸ ਕਾਨਫਰੰਸ


ਫਰਿਜ਼ਨੋ, ਕੈਲੀਫੋਰਨੀਆਂ, 11 ਮਈ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ) –  ਕੈਲੀਫੋਰਨੀਆਂ ਦੇ ਸ਼ਹਿਰ ਫਰਿਜ਼ਨੋ ਵਿੱਚ 21 ਮਈ 2022, ਦਿਨ ਸ਼ਨੀਵਾਰ ਨੂੰ ਗਾਇਕ ਕਰਨ ਔਜ਼ਲਾ ਦਾ ਸ਼ੋਅ ਹੋਣ ਜਾ ਰਿਹਾ ਹੈ। ਜਿਸ ਸੰਬੰਧੀ ਬੀਤੇ ਦਿਨੀ ਸ਼ੋ ਦੇ ਪ੍ਰਬੰਧਕਾਂ ਵਿੱਚੋਂ ਸੰਨਦੀਪ ਮੈਂਹਟ ‘ਸੰਨੀ’ ਵੱਲੋਂ ਸਥਾਨਿਕ ਮੀਡੀਏ ਨਾਲ ਇਕ ਪ੍ਰੈਸ ਕਾਨਫਰੰਸ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਫਰਿਜ਼ਨੋ ਇਲਾਕੇ ਦੀਆਂ ਸਮੂੰਹ ਮੀਡੀਆਂ ਸਖਸੀਅਤਾ ਨੇ ਸ਼ਿਰਕਤ ਕੀਤੀ। ਇਸ ਸਮੇਂ ਪ੍ਰਬੰਧਕਾਂ ਦੀ ਟੀਮ ਵਿੱਚੋਂ ਤੇਜ਼ੀ ਪੱਡਾ ਅਤੇ ਸੰਨੀ ਬੱਧਣ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿ ਇਸ ਸ਼ੋ ਪ੍ਰਤੀ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਇਹੀ ਕਾਰਨ ਹੈ ਕਿ ਬਹੁ ਗਿਣਤੀ ਸ਼ੋ ਦੀਆਂ ਟਿਕਟਾਂ ਆਨ ਲਾਈਨ ਸੁਲੇਖਾਂ ਡਾਟ ਕਾਮ ‘ਤੇ ਵਿੱਕ ਚੁੱਕੀਆਂ ਹਨ। ਇਸੇ ਦੌਰਾਨ ਸੰਨਦੀਪ ਮੈਂਹਟ ਨੇ ਕਿਹਾ ਕਿ ਇਹ ਸ਼ੋਅ 21 ਮਈ ਦਿਨ ਸ਼ਨੀਵਾਰ ਨੂੰ ਸ਼ਾਮ ਮਿੱਥੇ ਸਮੇਂ ਮੁਤਾਬਕ 6 ਵਜ਼ੇ ਫਰਿਜ਼ਨੋ ਦੇ ‘ਪੌਲ ਪੌਲ ਥੀਏਟਰ’ ਵਿੱਚ ਸੁਰੂ ਹੋਵੇਗਾ। ਜੋ ਕਿ ਫਰਿਜ਼ਨੋ ਦੇ ਫੇਅਰ ਗਰਾਊਂਡ ਵਿੱਚ ਹੈ। ਇਸ ਦੇ ਨਾਲ ਪਾਰਕਿੰਗ ਵੀ ਖੁੱਲੀ ਹੈ।  ਮੀਡੀਏ ਦੇ ਸਵਾਲਾਂ ਦੌਰਾਨ ਦੱਸਿਆ ਕਿ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।  ਇਲਾਕੇ ਦੇ ਭਾਰੀ ਉਤਸ਼ਾਹ ਨੂੰ ਦੇਖਦੇ ਹੋਏ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਗਏ ਹਨ। ਇਸ ਸਮੇਂ ਸ਼ੋ ਦੇ ਪ੍ਰਮੋਟਰ ਲੱਖੀ ਗਿੱਲ ਵਿਸ਼ੇਸ਼ ਤੋਰ ‘ਤੇ ਪਹੁੰਚੇ ਹੋਏ ਸਨ। ਜਿੰਨਾਂ ਨੇ ਦੱਸਿਆ ਕਿ 21 ਮਈ ਵਾਲੇ ਫਰਿਜ਼ਨੋ ਦੇ ਸ਼ੋ ਲਈ ਗਾਇਕ ਕਰਨ ਔਜ਼ਲਾ ਅਤੇ ਸਾਰੀ ਟੀਮ ਦੀ ਪੂਰੀ ਤਿਆਰੀ ਹੈ। ਇਸ ਤੋਂ ਇਲਾਵਾ ਦੋ ਹੋਰ ਸ਼ੋ ਕੈਲੀਫੋਰਨੀਆਂ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਰਨੇ ਹਨ। ਇਸ ਸਮੇਂ ਬਿੱਲ ਨਿੱਝਰ, ਰਾਜ ਧਾਲੀਵਾਲ, ਮਿੰਟੂ ਧਾਲੀਵਾਲ, ਜਸਬੀਰ ਸਰਾਏ, ਬਿੱਟੂ ਕੁੱਸਾ, ਜੰਗਸ਼ੇਰ ਟੁੰਬਰ, ਦੀਪਕ ਆਹਲੂਵਾਲੀਆਂ, ਬੌਬੀ ਸਿੱਧੂ ਆਦਿਕ ਬਹੁਤ ਸਾਰੇ ਸਹਿਯੋਗੀ ਹਾਜ਼ਰ ਸਨ। ਇਸ ਪ੍ਰੈਸ਼ ਕਾਨਫਰੰਸ ਵਿੱਚ ਪ੍ਰਬੰਧਕਾਂ ਵੱਲੋਂ ਸਹਿਯੋਗ ਲਈ ਸਮੂੰਹ ਮੀਡੀਏ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ।  ਇਸ ਪ੍ਰੈਸ਼ ਕਾਨਫਰੰਸ ਦੇ ਸਮੁੱਚੇ ਪ੍ਰਬੰਧ ਲਈ ਸੰਨਦੀਪ ਮੈਂਹਟ ਅਤੇ ਸਮੁੱਚੀ ਟੀਮ ਵਧਾਈ ਦੀ ਪਾਤਰ। ਇਸ ਸਮੇਂ ਗੀਤ-ਸੰਗੀਤ ਦੇ ਦੌਰ ਦੌਰਾਨ ਬੁਲੰਦ ਅਵਾਜ਼ ਦੀ ਮਲਕਾ ਗਾਇਕਾ ਅਤੇ ਪੰਜਾਬੀ ਮੀਡੀਏ ਦੀ ਸ਼ਖ਼ਸੀਅਤ ਜੋਤ ਰਣਜੀਤ ਕੌਰ ਅਤੇ ਸ਼ਕਤੀ ਮਾਣਕ ਨੇ ਵੀ ਗਾ ਕੇ ਮਹੌਲ ਨੂੰ ਸੰਗੀਤਮਈ ਕੀਤਾ ਅਤੇ ਹੋਰ ਵਿਚਾਰਾ ਵੀ ਹੋਈਆਂ। ਅੰਤ ਸਮੂੰਹ ਭਾਈਚਾਰੇ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕਰਦੇ ਹੋਏ, ਇਹ ਉਮੀਦ ਜਤਾਈ ਗਈ ਕਿ ਇਹ ਸ਼ੋ ਮੀਲ ਪੱਥਰ ਸਾਬਤ ਹੋਵੇਗਾ।

ਪੁੱਤ ਨੇ ਵੱਟਿਆ ਪਾਸਾ, ਬੁੱਢੇ ਮਾਂ ਪਿਓ…

ਚੰਡੀਗੜ੍ਹ, 24 ਮਈ – ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੇ ਰਹਿਣ ਵਾਲੇ ਇੱਕ ਬਜ਼ੁਰਗ ਜੋੜੇ ਨੇ ਇਕਲੌਤੇ ਪੁੱਤਰ ਦੀ ਉਦਾਸੀਨਤਾ…

ਹਰਿਆਣਾ: ਯੂਟਿਊਬਰ ਸੰਗੀਤਾ ਦੀ ਜ਼ਮੀਨ…

ਰੋਹਤਕ, 23 ਮਈ – ਹਰਿਆਣਾ ਦੇ ਰੋਹਤਕ…

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ…

ਨਵੀਂ ਦਿੱਲੀ, 21 ਮਈ – ਹਰਿਆਣਾ ਦੇ…

ਰਾਜਸਥਾਨ ‘ਚ ਭਿਆਨਕ ਸੜਕ ਹਾਦਸਾ,…

ਭਰਤਪੁਰ, 19 ਮਈ – ਭਰਤਪੁਰ ਜ਼ਿਲ੍ਹੇ ਵਿੱਚ…

Listen Live

Subscription Radio Punjab Today

Our Facebook

Social Counter

  • 23978 posts
  • 0 comments
  • 0 fans

ਟੈਕਸਾਸ ਸਟੇਟ ਵਿੱਚ ਸਕੂਲ ਸ਼ੂਟਿੰਗ ਦੌਰਾਨ 15…

ਫਰਿਜਨੋ, 25 ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਗੋਲੀ-ਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ…

UAE ਦੇ ਰਾਸ਼ਟਰਪਤੀ ਸ਼ੇਖ ਖਲੀਫਾ…

ਨਵੀਂ ਦਿੱਲੀ, 13 ਮਈ – ਸੰਯੁਕਤ ਅਰਬ…

ਗਾਇਕ ਕਰਨ ਔਜਲਾ ਦੇ ਸ਼ੋਅ…

ਫਰਿਜ਼ਨੋ, ਕੈਲੀਫੋਰਨੀਆਂ, 11 ਮਈ (ਕੁਲਵੰਤ ਧਾਲੀਆਂ /…

“20ਵਾਂ ਮੇਲਾ ਗ਼ਦਰੀ ਬਾਬਿਆਂ ਦਾ”…

ਫਰਿਜ਼ਨੋ, 11 ਮਈ ( ਕੁਲਵੰਤ ਧਾਲੀਆਂ /…