– ਅਧਿਕਾਰੀਆਂ ਨੂੰ ਜਲਦ ਨਹਿਰ ਨੂੰ ਠੀਕ ਕਰਕੇ ਕਿਸਾਨਾਂ ਨੂੰ ਪਾਣੀ ਦੇਣ ਦੀ ਕੀਤੀ ਹਦਾਇਤ
ਫਾਜਿ਼ਲਕਾ, 11 ਮਈ – ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਅੱਜ ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਵਿਚ ਪੈਂਦੇ ਪਿੰਡ ਥਾਂਦੇਵਾਲਾ ਕੋਲ ਟੁੱਟੀ ਸਰਹਿੰਦ ਫੀਡਰ ਨਹਿਰ ਦਾ ਮੌਕਾ ਵੇਖਣ ਲਈ ਪੁੱਜੇ। ਇਸ ਮੌਕੇ ਉਨ੍ਹਾਂ ਨੇ ਮੌਕੇ ਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਟੁੱਟੀ ਨਹਿਰ ਦੀ ਜਲਦ ਤੋਂ ਜਲਦ ਮੁਰੰਮਤ ਕਰਕੇ ਪਾਣੀ ਛੱਡਿਆ ਜਾਵੇ।ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਨਰਮੇ ਦੀ ਬਿਜਾਈ ਚੱਲ ਰਹੀ ਹੈ ਅਤੇ ਕਿਨੂੰ ਦੇ ਬਾਗਾਂ ਨੂੰ ਵੀ ਪਾਣੀ ਦੀ ਬਹੁਤ ਲੋੜ ਹੈ। ਇਸ ਲਈ ਵਿਭਾਗ ਨਹਿਰ ਨੂੰ ਜਲਦ ਤੋਂ ਜਲਦ ਠੀਕ ਕਰਕੇ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਦੇਵੇ। ਉਨ੍ਹਾਂ ਨੇ ਕਿਹਾ ਕਿ ਵਿਭਾਗ ਇਸ ਲਈ ਜ਼ੋ ਵੀ ਪ੍ਰਬੰਧ ਕਰਨੇ ਹੋਣ ਕਰੇ ਪਰ ਨਹਿਰ ਵਿਚ ਪਏ ਪਾੜ ਨੂੰ ਜਲਦ ਤੋਂ ਜਲਦ ਭਰ ਕੇ ਕਿਸਾਨਾਂ ਨੂੰ ਪਾਣੀ ਦਿੱਤਾ ਜਾਵੇ।
ਇਸ ਮੌਕੇ ਉਨ੍ਹਾਂ ਨਾਲ ਸਿੰਚਾਈ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਰਮਨਦੀਪ ਸਿੰਘ ਮਾਨ ਤੋਂ ਇਲਾਵਾ ਹੋਰ ਵਿਭਾਗੀ ਸਟਾਫ ਹਾਜਰ ਸੀ। ਜਦ ਕਿ ਵਿਧਾਇਕ ਨਾਲ ਧਰਮਵੀਰ ਗੋਦਾਰਾ, ਸਾਹਬਾਜ ਸਿੰਘ ਸੰਧੂ, ਅਰਵਿੰਦਰ ਸਿੰਘ ਕਾਠਪਾਲ, ਅੰਗਰੇਜ਼ ਸਿੰਘ ਬਰਾੜ, ਉਪਕਾਰ ਸਿੰਘ ਜਾਖੜ, ਲਾਭ ਸਿੰਘ ਤੋਂ ਇਲਾਕਾ ਹਲਕਾ ਬੱਲੂਆਣਾ ਨਾਲ ਸੰਬਧਤ ਆਮ ਆਦਮੀ ਪਾਰਟੀ ਦੀ ਸੀਨਿਅਰ ਲੀਡਰਸਿ਼ਪ ਵੀ ਹਾਜਰ ਸੀ।