Menu

ਸਿਆਣਿਆਂ ਲਈ ਪ੍ਰੇਰਣਾ ਬਣ ਰਹੇ ਹਨ ਨਿਆਣੇ, ਲਗਵਾ ਰਹੇ ਹਨ ਕੋਵਿਡ ਵੈਕਸੀਨ

ਕੋਵਿਡ ਵੈਕਸੀਨ ਪੂਰੀ ਤਰਾਂ ਸੁੱਰਖਿਅਤ, ਸਾਰੇ ਟੀਕਾਕਰਨ ਜਰੂਰ ਕਰਵਾਉਣ: ਡਿਪਟੀ ਕਮਿਸ਼ਨਰ

ਟੀਕਾਕਰਨ ਲਈ ਲਗਾਏ ਜਾ ਰਹੇ ਹਨ ਵਿਸੇਸ਼ ਕੈਂਪ

ਫਾਜ਼ਿਲਕਾ, 27 ਅਪ੍ਰੈਲ (ਰਿਤਿਸ਼) –  ਫਾਜ਼ਿਲਕਾ ਜਿਲ਼੍ਹੇ ਦੇ ਨਿਆਣੇ ਸਿਆਣਿਆਂ ਲਈ ਪ੍ਰੇਰਣਾ ਸ਼੍ਰੋਤ ਬਣਨ ਲੱਗੇ ਹਨ। ਸਕੂਲੀ ਵਿਦਿਆਰਥੀ ਵੱਡੀ ਗਿਣਤੀ ਵਿਚ ਅੱਗੇ ਆ ਕੇ ਕੋਵਿਡ ਦੀ ਵੈਕਸੀਨੇਸਨ ਕਰਵਾ ਰਹੇ ਹਨ ਤਾਂ ਜੋ ਉਹ ਆਪਣੇ ਸਮਾਜ ਨੂੰ ਕੋਵਿਡ ਦੇ ਖਤਰੇ ਤੋਂ ਬਚਾ ਸਕਨ। ਅਜਿਹਾ ਕਰਕੇ ਉਹ ਵੱਡਿਆਂ ਦਾ ਵੀ ਮਾਰਗਦਰਸ਼ਨ ਕਰ ਰਹੇ ਹਨ ਤਾਂ ਜੋ ਉਹ ਆਪਣੇ ਬੱਚਿਆਂ ਤੋਂ ਸੇਧ ਲੈਕੇ ਆਪਣਾ ਟੀਕਾਕਰਨ ਕਰਵਾਉਣ।

          ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ ਟੀਕਾਕਰਨ ਨੂੰ 100 ਫੀਸਦੀ ਕਰਨ ਲਈ ਜ਼ਿਲ੍ਹਾ ਫਾਜ਼ਿਲਕਾ ਦੇ ਬੱਚੇ ਮੋਹਰੀ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਬੱਚੇ ਆਪਣਾ ਕੋਵਿਡ ਟੀਕਾਕਰਨ  ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਦੇ ਲੋਕਾਂ ਨੂੰ ਆਪਣੇ ਬੱਚਿਆਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਆਪਣਾ ਕੋਵਿਡ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 100ਫੀਸਦੀ ਟੀਕਾਕਰਨ ਲਈ ਜ਼ਿਲ੍ਹੇ ਵਿੱਚ ਹਰ ਰੋਜ਼ ਵੱਖ-ਵੱਖ ਪਿੰਡਾਂ ਵਿਚ ਟੀਕਾਕਰਨ ਕੈਂਪ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣਾ ਟੀਕਾਕਰਨ ਜ਼ਰੂਰ ਕਰਵਾਉਣ।

          ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਕੋਵਿਡ ਟੀਕਾਕਰਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਕਿ  12 ਤੋਂ 14 ਅਤੇ 15 ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਸਕੂਲਾਂ ਵਿਚ ਵੈਕਸੀਨ ਲਗਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਚੌਥੀ ਸੰਭਾਵਿਤ ਲਹਿਰ ਦਾ ਅਸਰ ਬੱਚਿਆਂ ਦੇ ਜਿਆਦਾ ਰਹਿਣ ਦਾ ਡਰ ਹੈ ਇਸ ਲਈ ਜਰੂਰੀ ਹੈ ਕਿ ਬੱਚਿਆਂ ਦਾ ਵੈਕਸੀਨੇਸ਼ਨ ਜਰੂਰ ਕਰਵਾਇਆ ਜਾਵੇ।

ਜੇਪੀ ਨੱਡਾ BJP ਉਮੀਦਵਾਰ ਸੰਜੇ ਟੰਡਨ ਦੀ…

ਭਾਜਪਾ 10 ਮਈ ਨੂੰ ਚੰਡੀਗੜ੍ਹ ਵਿੱਚ ਵੱਡੀ ਰੈਲੀ ਕਰਨ ਜਾ ਰਹੀ ਹੈ, ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ…

ਸਲਮਾਨ ਖਾਨ ਦੇ ਘਰ ਦੇ…

ਮੁੰਬਈ, 7 ਮਈ 2024 : ਮੁੰਬਈ ‘ਚ…

ਅਰਵਿੰਦ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ…

ਨਵੀਂ ਦਿੱਲੀ, 7 ਮਈ 2024 – ਸ਼ਰਾਬ…

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ…

ਫਰਿਜਨੋ ( ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ /…

Listen Live

Subscription Radio Punjab Today

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ ਦੀ ਕਮੇਟੀ…

ਫਰਿਜਨੋ ( ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ- ਦਮਦਮੀ ਟਕਸਾਲ ਦੀ ਰਹਿਨੁਮਾਈ ਹੇਠ ਸੇਵਾਵਾਂ ਦੇ ਰਹੇ ਗੁਰਦਵਾਰਾ ਗੁਰੂ…

ਮੰਦਭਾਗੀ ਖਬਰ-ਆਸਟ੍ਰੇਲੀਆ ‘ਚ ਇੱਕ ਭਾਰਤੀ…

6 ਮਈ 2024-ਆਸਟ੍ਰੇਲੀਆ ਤੋਂ ਇਕ ਮੰਦਭਾਗੀ ਖਬਰ…

ਗੋਲਡੀ ਬਰਾੜ ਦੀ ਮੌਤ ਦੀ…

2 ਮਈ 2024-: ਬੀਤੇ ਦਿਨੀਂ ਖਬਰ ਆਈ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

Our Facebook

Social Counter

  • 40181 posts
  • 0 comments
  • 0 fans