ਮਹਿਲ ਕਲਾਂ, 8 ਮਾਰਚ – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਵਿਧਾਨ ਸਭਾ ਹਲਕਾ ਭਦੌੜ ਦੇ ਲੋਕਾਂ ਨੂੰ ਮਿਲਣ ਲਈ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਰਹੇ ਹਨ। ਦੁਪਹਿਰ ਸਮੇਂ ਜਦੋਂ ਉਹ ਹਲਕੇ ਦੇ ਪਿੰਡ ਬੱਲ੍ਹੋਂ ਕੋਲ ਦੀ ਲੰਘ ਰਹੇ ਸਨ, ਤਾਂ ਉੱਥੇ ਇਕ ਆਜੜੀ ਬੱਕਰੀਆਂ ਚਰਾ ਰਿਹਾ ਸੀ, ਜਿਸ ਨੂੰ ਦੇਖ ਮੁੱਖ ਮੰਤਰੀ ਦਾ ਕਾਫ਼ਲਾ ਰੁਕ ਗਿਆ ਅਤੇ ਮੁੱਖ ਮੰਤਰੀ ਚੰਨੀ ਇਕ ਬੋਤਲ ਲੈ ਕੇ ਬੱਕਰੀ ਦੀ ਧਾਰ ਕੱਢਣ ਲੱਗ ਪਏ।
ਵੀਡੀਓ ਵਿਚ ਉਹ ਆਖ ਰਹੇ ਹਨ ਕਿ-ਮੈਂ ਬੜੀਆਂ ਧਾਰਾਂ ਕੱਢੀਆਂ ਨੇ, ਮੈਂ ਦੋਵਾਂ ਹੱਥਾਂ ਨਾਲ ਵੀ ਚੋ ਸਕਦਾ ਹਾਂ।
Village Ballo, Bhadaur pic.twitter.com/ZRGmklHTiT
— Charanjit S Channi (@CHARANJITCHANNI) March 8, 2022