Menu

ਸ਼ੌਕੀਨ ਪੰਜਾਬੀਆਂ ਦੇ ਸ਼ੌਕ ਅਵੱਲੇ – ਅਮਰੀਕਾ ਤੋਂ ਪੰਜਾਬ ਗਏ ਗ੍ਰੇਹਾਊਂਡ ਟਰਨੇਡੋ ਨੇ ਹਾਸਲ ਕੀਤਾ ਪਹਿਲਾ ਨੰਬਰ

ਫਰਿਜਨੋ (ਕੈਲੀਫੋਰਨੀਆਂ)(ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ), 8 ਮਾਰਚ – ਸ਼ੌਕੀਨ ਪੰਜਾਬੀਆਂ ਦੇ ਸ਼ੌਕ ਅਵੱਲੇ। ਸਾਲ ਕੁ ਪਹਿਲਾਂ ਫਰਿਜਨੋ ਨਿਵਾਸੀ ਰੰਮੀ ਧਾਲੀਵਾਲ ਅਤੇ ਗੁਰਮੀਤ ਧਾਲੀਵਾਲ ਨੇ ਇੱਕ ਸ਼ਾਨਦਾਰ ਤੇ ਫੁਰਤੀਲਾ ਗ੍ਰੇਹਾਊਂਡ ਨਸਲ ਦਾ ਟਰਨੇਡੋ ਕੁੱਤਾ, ਕੁੱਤਿਆਂ ਦੀਆਂ ਦੌੜਾਂ ਲਈ ਪੰਜਾਬ ਭੇਜਿਆ ਸੀ। ਜਿੱਥੇ ਇਹਨਾਂ ਦਾ ਪੰਜਾਬ ਵਸਦਾ ਤੀਸਰਾ ਸਾਥੀ ਸੀਰਾ ਧਾਲੀਵਾਲ ਟਰਨੇਡੋ ਦੀ ਦੇਖ ਭਾਲ ਕਰ ਰਿਹਾ ਅਤੇ ਇਹਨਾਂ ਤਿੰਨਾਂ ਨੇ ਧਾਲੀਵਾਲ ਹੰਟਰ ਬ੍ਰਦ੍ਰਜ਼ ਨਾਮ ਦਾ ਗਰੁੱਪ ਬਣਾਕੇ ਟਰਨੇਡੋ ਨੂੰ ਵੱਖ ਵੱਖ ਮੇਲਿਆਂ, ਜਿੱਥੇ ਕਿਤੇ ਵੀ ਕੁੱਤਿਆਂ ਦੀਆਂ ਦੌੜਾਂ ਹੁੰਦੀਆਂ ਨੇ ਓਥੇ ਦੜੌਣ ਦਾ ਫੈਸਲਾ ਕੀਤਾ ਹੈ। ਫਰਿਜਨੋ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰੰਮੀ ਧਾਲੀਵਾਲ ਨੇ ਦੱਸਿਆ ਕਿ ਪਿਛਲੇ ਦਿਨੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸ਼ੇਰ ਸਿੰਘ ਵਾਲਾ ਦੇ ਬਾਵਾ ਰਸੂਲਪੁਰ ਗਰੁੱਪ ਵੱਲੋਂ ਮਿਕਸ ਕੁੱਤਿਆਂ ਦੀਆਂ ਟ੍ਰੈਕ ਦੌੜਾਂ ਕਰਵਾਈਆਂ ਗਈਆ। ਇਹਨਾਂ ਦੌੜਾਂ ਵਿੱਚ ਭਾਗ ਲੈਣ ਲਈ ਪੰਜਾਬ ਦੇ ਕੋਨੇ ਕੋਨੇ ਤੋਂ ਕੁੱਤਿਆਂ ਦੀਆਂ ਦੌੜਾਂ ਦੇ ਸ਼ੌਕੀਨ ਪਹੁੰਚੇ ਹੋਏ ਸਨ। ਇੰਟਰਨੈਸ਼ਨਲ ਪੱਧਰ ਦੇ ਟ੍ਰੈਕ ਤੇ ਹੋਈਆਂ ਇਹਨਾਂ ਮਿਕਸ ਦੌੜਾਂ ਵਿੱਚ ਤਕਰੀਬਨ 74 ਦੌੜਾਕ ਕੁੱਤਿਆਂ ਨੇ ਹਿੱਸਾ ਲਿਆ। ਚੰਗਾ ਪ੍ਰਦ੍ਰਸ਼ਨ ਕਰਕੇ ਪਹਿਲੀਆਂ 19 ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਜਾਨਵਰਾ ਅਤੇ ਮਾਲਕਾ ਨੂੰ ਕੱਪ ਅਤੇ ਨਕਦ ਰਾਸ਼ੀ ਇਨਾਮਾਂ ਨਾਲ ਨਿਵਾਜਿਆ ਗਿਆ। ਇਹਨਾਂ ਦੌੜਾਂ ਦੌਰਾਨ ਐਨ. ਆਰ. ਆਈ. ਵੀਰਾ ਦੀ ਸਹੂਲਤ ਨੂੰ ਮੁੱਖ ਰੱਖਕੇ ਸਾਰੀਆਂ ਦੌੜਾਂ ਦਾ ਇੰਟਰਨੈੱਟ ਜ਼ਰੀਏ ਸਿੱਧਾ ਪ੍ਰਸਾਰਨ ਕੀਤਾ ਗਿਆ। ਭੰਬਲਭੂਸਾ ਨਾ ਪਏ, ਇਸ ਲਈ ਰੀ-ਪਲੇਅ ਦਾ ਉੱਚੇਚਾ ਪ੍ਰਬੰਧ ਕੀਤਾ ਗਿਆ ਸੀ। ਇਹਨਾਂ ਦੌੜਾਂ ਵਿੱਚ ਧਾਲੀਵਾਲ ਹੰਟਰ ਬ੍ਰਦ੍ਰਜ਼ ਗਰੁੱਪ ਦਾ ਟਰਨੇਡੋ ਚਿਤਰਾ ਪਹਿਲੇ ਸਥਾਨ ਤੇ ਰਿਹਾ, ਪਰਉਪਕਾਰ ਸਿੰਘ (ਭਾਈ ਸਾਬ੍ਹ) ਡਰੋਲੀ ਭਾਲੀ ਅਤੇ ਸੁੱਖ ਖਡੂਰ ਸਾਹਿਬ ਦਾ ਰੌਨ ਚਿਤਰਾ  ਦੂਜੇ ਸਥਾਨ ਤੇ ਰਿਹਾ ਜਦੋਂ ਕਿ ਬੱਲ ਬ੍ਰਦ੍ਰਜ਼ ਦਾ ਬੈਡ ਫੈਲਾ ਨੀਲਾ ਤੀਜੇ ਸਥਾਨ ਤੇ ਰਿਹਾ। ਰੰਮੀ ਧਾਲੀਵਾਲ ਨੇ ਦੱਸਿਆ ਕੁ ਹੰਟਰ ਇਸ ਸਮੇਂ ਦੋ ਸਾਲ ਦੀ ਭਰ ਜਵਾਨੀ ਵਿੱਚ ਹੈ ਅਤੇ ਤਕਰੀਬਨ ਸਾਲ ਕੁ ਪਹਿਲਾਂ ਇਸਨੂੰ ਅਮਰੀਕਾ ਤੋਂ ਪੰਜਾਬ ਭੇਜਿਆ ਗਿਆ ਸੀ। ਜਿੱਥੇ ਅਸੀਂ ਧਾਲੀਵਾਲ ਹੰਟਰ ਬ੍ਰਦ੍ਰਜ਼ ਟਰਨੇਡੋ ਦੇ ਪ੍ਰਦ੍ਰਸ਼ਨ ਤੋਂ ਪੂਰੇ ਬਾਗੋਬਾਗ ਹਾਂ। ਉਹਨਾਂ ਦੱਸਿਆ ਕਿ ਕੁੱਤਿਆਂ ਦੀਆਂ ਦੌੜਾਂ ਦੇ ਨਾਲ ਅਸੀਂ ਕਬੂਤਰਬਾਜ਼ੀ ਦਾ ਸ਼ੌਕ ਵੀ ਰੱਖਦੇ ਹਾਂ। ਅਮਰੀਕਾ ਵਿੱਚ ਵੀ ਅਸੀਂ ਕਬੂਤਰ ਪਾਲਦੇ ਹਾਂ ‘ਤੇ ਬਾਜ਼ੀਆਂ ਵੀ ਛੱਡਦੇ ਹਾਂ।

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਅਤੇ ਪਾਰਟੀ ਦੇ ਸੂਬਾ ਪ੍ਰਧਾਨ HS ਲੱਕੀ ਨੂੰ ਟਿਕਟ…

ਤਰਸੇਮ ਸਿੰਘ ਦੇ ਕਤਲ ਕੇਸ…

ਤਰਨ ਤਾਰਨ, 24 ਅਪ੍ਰੈਲ 2024 :ਉੱਤਰਾਖੰਡ ਦੇ…

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39903 posts
  • 0 comments
  • 0 fans