Menu

ਫੁੱਲ ਜਾਂ ਹਾਕੀ ਦੀ ਪੰਜਾਬ ‘ਚ ਚੋਣ ਲੜਣ ਦੀ ਸਲਾਹ ਨਹੀਂ ਲੱਗਦੀ!

ਭਾਜਪਾ ਜਾਂ ਪਲਕ ਦਾ ਪੰਜਾਬ ‘ਚ ਨਾ ਉਮੀਦਵਾਰ-ਨਾ ਪ੍ਰਚਾਰ, ਨਾ ਸਬਜ਼ੀ-ਨਾ ਆਚਾਰ


ਬਠਿੰਡਾ, 18 ਜਨਵਰੀ (ਬਲਵਿੰਦਰ ਸ਼ਰਮਾ)-ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਚਰਚਾ ਹੈ ਕਿ ਫੁੱਲ ਜਾਂ ਹਾਕੀ ਵਲੋਂ ਸੂਬੇ ‘ਚ ਚੋਣ ਲੜਣ ਦੀ ਸਲਾਹ ਨਹੀਂ ਲੱਗਦੀ, ਕਿਉਂਕਿ ਰੋਟੀ ਸੇਕਣ ਦਾ ਸਮਾਂ ਸਿਰ ‘ਤੇ ਆ ਚੁੱਕਾ ਹੈ, ਪਰ ਇਨ੍ਹਾਂ ਵਲੋਂ ਨਾ ਉਮੀਦਵਾਰ-ਨਾ ਪ੍ਰਚਾਰ, ਨਾ ਸਬਜ਼ੀ-ਨਾ ਅਾਚਾਰ. ਇਸ ਲਈ ਜਿਥੇ ਲੋਕ ਅਚੰਬੇ ‘ਚ ਹਨ, ਉਥੇ ਇਨ੍ਹਾਂ ਪਾਰਟੀਆਂ ਨਾਲ ਸੰਬੰਧਤ ਆਗੂ ਵੀ ਨੀਂਵੀਂਆਂ ਪਾ ਕੇ ਲੰਘ ਜਾਂਦੇ ਹਨ.
ਹਾਲਾਂਕਿ ਐਸਾ ਬਿਲਕੁੱਲ ਨਹੀਂ ਹੁੰਦਾ, ਪਰ ਲੋਕ ਇਸਨੂੰ ਪੰਜਾਬ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਰੱਦ ਹੋਣ ਨਾਲ ਵੀ ਜੋੜ ਕੇ ਦੇਖ ਰਹੇ ਹਨ ਕਿ ਸ਼ਾਇਦ ਭਾਜਪਾ ਪੰਜਾਬ ‘ਚ ਚੋਣ ਲੜਣ ਤੋਂ ਪੈਰ ਪਿਛਾਂਹ ਖਿੱਚ ਲਵੇ.
ਪੰਜਾਬ ‘ਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣਾ ਤੈਆ ਹੋ ਚੁੱਕਾ ਹੈ. ਹਰੇਕ ਪਾਰਟੀ ਚੋਣ ਲੜਣ ਖਾਤਰ ਪੱਬਾਂ ਪਾਰ ਹੋਈ ਫਿਰਦੀ ਹੈ. ਸਭ ਨੇ ਲਗਪਗ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ, ਜਦਕਿ ਹਰੇਕ ਹਲਕੇ ‘ਚ ਪ੍ਰਚਾਰ ਆਦਿ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਸ਼ੁਰੂ ਹੋ ਚੁੱਕੀਆਂ ਹਨ. ਪ੍ਰੰਤੂ ਭਾਜਪਾ, ਪੰਜਾਬ ਲੋਕ ਕਾਂਗਰਸ (ਕੈਪਟਨ) ਅਤੇ ਸ਼੍ਰੋਮਣੀ ਅਕਾਲੀ ਦਲ (ਢੀਂਡਸਾ) ਵਲੋਂ ਇਸਦੀ ਕੋਈ ਵਾਈ-ਧਾਈ ਵੀ ਨਜ਼ਰ ਨਹੀਂ ਆ ਰਹੀ ਹੈ.
ਜ਼ਿਕਰਯੋਗ ਹੈ ਕਿ ਜ਼ਿਕਰਯੋਗ ਹੈ ਕਿ ਪੰਜਾਬ ਵਿਚ ਕੁੱਲ 117 ਵਿਧਾਨ ਸਭਾ ਹਲਕੇ ਹਨ, ਜਿਨ੍ਹਾਂ ‘ਚੋਂ ਮਾਝੇ ਚ 25 ਅਤੇ ਦੋਆਬਾ ਖੇਤਰ ਵਿਚ 25 ਸੀਟਾਂ ਹਨ. ਜਦਕਿ ਮਾਲਵਾ ਖੇਤਰ ਵਿਚ ਸਭ ਤੋਂ ਜ਼ਿਆਦਾ 69 ਵਿਧਾਨ ਸਭਾ ਸੀਟਾਂ ਹਨ. ਜੋ ਹਮੇਸ਼ਾਂ ਹੀ ਪੰਜਾਬ ਚ ਸਰਕਾਰ ਬਨਣ ਦਾ ਕਾਰਨ ਬਣਦੀਆਂ ਰਹੀਆਂ ਹਨ.
ਪ੍ਰੰਤੂ ਼ਭਾਜਪਾ-ਕੈਪਟਨ ਗਠਜੋੜ ਵਲੋਂ ਪੰਜਾਬ ਵਿਚ ਕਿਧਰੇ ਵੀ ਕੋਈ ਹਲਚਲ ਨਹੀਂ ਕੀਤੀ ਜਾ ਰਹੀ ਹੈ. ਇਨ੍ਹਾਂ ਵਲੋਂ ਵੋਟਾਂ ਮੰਗਣੀਆਂ ਸ਼ੁਰੂ ਵੀ ਨਹੀਂ ਕੀਤੀਆਂ, ਜਦਕਿ ਬਾਕੀ ਪਾਰਟੀਆਂ ਦੇ ਉਮੀਦਵਾਰ ਤੀਸਰਾ ਜਾਂ ਚੌਥਾ ਗੇੜਾ ਕੱਢ ਰਹੇ ਹਨ. ਹੋਰ ਤਾਂ ਹੋਰ ਚੋਣ ਕਮਿਸ਼ਨ ਨੇ ਰੈਲੀਆਂ ਜਾਂ ਇਕੱਠਾਂ ‘ਤੇ ਪਾਬੰਦੀ ਲਗਾ ਰੱਖੀ ਹੈ. ਚੋਣ ਪ੍ਰਚਾਰ ਕਰਨ ਖਾਤਰ ਹੁਣ ਘਰ ਘਰ ਜਾ ਕੇ ਵੋਟਾਂ ਮੰਗਣਾਂ ਜਾਂ ਸੋਸ਼ਲ ਮੀਡੀਆ ਹੀ ਜ਼ਰੀਆ ਰਹਿ ਗਏ ਹਨ. ਅਜਿਹੀ ਸਥਿਤੀ ਵਿਚ ਪ੍ਰਚਾਰ ਖਾਤਰ ਜ਼ਿਆਦਾ ਸਮੇਂ ਦੀ ਲੋੜ ਹੈ, ਜੋ ਕਿ ਪਹਿਲਾਂ ਹੀ ਬਹੁਤ ਘੱਟ ਰਹਿ ਗਿਆ ਹੈ.
ਇਸ ਸੰਬੰਧੀ ਗਠਜੋੜ ਦੀ ਟਿਕਟ ਵਿਤਰਣ ਕਮੇਟੀ ਦੇ ਮੈਂਬਰ ਦਿਆਲ ਸੋਢੀ ਨੇ ਦੱਸਿਆ ਕਿ ਉਮਦੀਵਾਰਾਂ ਦੀ ਪਹਿਲੀ ਲਿਸਟ 19 ਜਨਵਰੀ ਦੀ ਸ਼ਾਮ ਤੱਕ ਜਾਰੀ ਹੋ ਜਾਵੇਗੀ. ਬਾਕੀ ਉਮੀਦਵਾਰਾਂ ਦੀ ਲਿਸਟ ਵੀ ਜਲਦੀ ਹੀ ਜਾਰੀ ਹੋ ਜਾਵੇਗੀ.

ਸੈਮ ਪਿਤਰੋਦਾ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ…

ਨਵੀਂ ਦਿੱਲੀ, 9 ਮਈ 2024-ਸੈਮ ਪਿਤਰੋਦਾ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕਾਂਗਰਸ…

ਕੁਝ ਦਸਤਾਵੇਜ਼ਾਂ ਦੀ ਘਾਟ ਕਿਸੇ…

ਚੰਡੀਗੜ੍ਹ, 9 ਮਈ 2024: ਪੰਜਾਬ ਤੇ ਹਰਿਆਣਾ…

‘ਦਿ ਟ੍ਰਿਬਿਊਨ’ ਨੂੰ ਮਿਲੀ ਪਹਿਲੀ…

8 ਮਈ 2024-ਸੀਨੀਅਰ ਮਹਿਲਾ ਪੱਤਰਕਾਰ ਜਯੋਤੀ ਮਲਹੋਤਰਾ…

ਦਿੱਲੀ ਪੁਲਿਸ ਨੇ ਗੋਲਡੀ ਬਰਾੜ…

ਨਵੀਂ ਦਿੱਲੀ, 8 ਮਈ : ਦਿੱਲੀ ਪੁਲਿਸ…

Listen Live

Subscription Radio Punjab Today

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ ਰੂਸ ਦੇ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਰੂਸ ਦੇ ਰੱਖਿਆ ਮੰਤਰਾਲੇ ‘ਚ ਅਨੁਵਾਦਕ ਦੇ ਤੌਰ ‘ਤੇ ਕੰਮ ਕਰਨ…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ…

ਫਰਿਜਨੋ ( ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ /…

Our Facebook

Social Counter

  • 40235 posts
  • 0 comments
  • 0 fans