ਬਠਿੰਡਾ, 12 ਜਨਵਰੀ (ਬਲਵਿੰਦਰ ਸ਼ਰਮਾ) – ਗੈਂਗਸਟਰ ਤੇ ਸਮਾਜ ਸੇਵੀ ਰਹੇ ਕੁਲਬੀਰ ਸਿੰਘ ਨਰੂਆਣਾ, ਜਿਸਦਾ ਪਿਛਲੇ ਸਾਲ ਕਤਲ ਹੋ ਗਿਆ, ਦੇ ਦੋ ਸਾਥੀਆਂ ਦਾ ਅੱਜ ਪਿੰਡ ਲਹਿਰਾ ਬੇਗਾ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਅਣਪਛਾਤੇ ਕਾਤਲਾਂ ਦੀ ਭਾਲ ‘ਚ ਨਿਕਲ ਚੁੱਕੀ ਹੈ।
ਜਾਣਕਾਰੀ ਮੁਤਾਬਕ ਮਨਪ੍ਰੀਤ ਸਿੰਘ ਛੱਲਾ ਸਿੱਧੂ (32) ਵਾਸੀ ਲਹਿਰਾ ਖਾਨਾ ਤੇ ਵਿੱਕੀ ਸਿੰਘ (26) ਲਹਿਰਾ ਬੇਗਾ ਅੱਜ ਪਿੰਡ ਲਹਿਰਾ ਬੇਗਾ ਵਿਖੇ ਸਨ, ਜਿਥੇ ਕੁਝ ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਗੋਲੀਆਂ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ।