ਚੰਡੀਗੜ੍ਹ, 11 ਜਨਵਰੀ – ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਨੇ ਸੂਬੇ ਵਿੱਚ ESMA ਕਾਨੂੰਨ ਲਾਗੂ ਕੀਤਾ ਹੈ, ਜਿਸ ਤਹਿਤ ਹੁਣ ਸਰਕਾਰ ਦੇ ਸਿਹਤ ਕਰਮਚਾਰੀ 6 ਮਹੀਨੇ ਤੱਕ ਹੜਤਾਲ ਨਹੀਂ ਕਰ ਸਕਣਗੇ।
ਦੱਸ ਦੇਈਏ ਕਿ ਐਸ.ਐਮ.ਓਜ਼ ਦੀ ਸਿੱਧੀ ਭਰਤੀ ਨਹੀਂ ਹੋਣੀ ਚਾਹੀਦੀ, ਇਹ ਅਸਾਮੀਆਂ ਤਰੱਕੀਆਂ ਨਾਲ ਭਰੀਆਂ ਜਾਣ, ਤਿੰਨ ਦੀ ਬਜਾਏ ਚਾਰ ਏਸੀਪੀ 4, 9, 13 ਅਤੇ 20 ਸਾਲ ਵਿੱਚ ਪੂਰੇ ਕੀਤੇ ਜਾਣ ਅਤੇ ਵੱਖਰਾ ਕੇਡਰ ਬਣਾਉਣ ਦੀ ਮੰਗ ਪੂਰੀ ਨਾ ਹੋਣ ਕਾਰਨ ਨਾਰਾਜ਼ ਸਿਹਤ ਮਾਹਰ ਮੰਗਲਵਾਰ ਨੂੰ ਹੜਤਾਲ ‘ਤੇ ਰਹੇ।
ਇਸ ਸਬੰਧੀ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਟਵਿੱਟਰ ‘ਤੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਟਵੀਟ ਕਰਕੇ ਦੱਸਿਆ ਕਿ ਹਰਿਆਣਾ ਵਿੱਚ ESMA ਲਾਗੂ ਕੀਤਾ ਗਿਆ ਹੈ, ਜਿਸ ਨਾਲ ਹੁਣ ਅਗਲੇ 6 ਮਹੀਨਿਆਂ ਤੱਕ ਸਿਹਤ ਕਰਮਚਾਰੀ ਹੜਤਾਲ ‘ਤੇ ਨਹੀਂ ਜਾ ਸਕਣਗੇ।
हरियाणा में एस्मा लागू कर दिया गया है, अब 6 महीने तक हड़ताल नहीं कर सकेंगे स्वास्थ्य कर्मी । यह कदम करोना की रोकथाम में बाधा डालने के लिए डॉक्टरों के एक समूह द्वारा हड़ताल पर चले जाने के कारण उठाया गया है ।
— ANIL VIJ MINISTER HARYANA (@anilvijminister) January 11, 2022