Menu

ਸੰਨਿਆਸੀ ਬਣਨ ਦੇ ਚੱਕਰ ‘ਚ ਪੇਂਟਰ ਨੇ ਮਾਰਿਆ ਸਾਰਾ ਟੱਬਰ, ਫਿਰ ਕੀਤੀ ਖੁਦਕੁਸ਼ੀ

ਹਿਸਾਰ,20 ਦਸੰਬਰ – ਹਿਸਾਰ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। 40 ਸਾਲਾ ਸ਼ਖਸ ਨੇ ਤਿੰਨ ਬੱਚਿਆਂ ਤੇ ਪਤਨੀ ਦਾ ਕਤਲ ਕਰ ਕੇ ਖੁਦ ਖੁਦਕੁਸ਼ੀ ਕਰ ਲਈ ਹੈ। ਉਸ ਨੇ ਪਹਿਲਾਂ ਦੋ ਬੇਟੀਆਂ ਤੇ ਬੇਟੇ ਮਾਰਨ ਤੋਂ ਬਾਅਦ ਪਤਨੀ ਨੂੰ ਮਾਰਿਆ। ਇਸ ਤੋਂ ਬਾਅਦ ਖੁਦ ਕਾਰ ਅੱਗੇ ਆ ਕੇ ਜਾਨ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਡੀਐਸਪੀ ਨਰਾਇਣ ਚੰਦ ਦੀ ਅਗਵਾਈ ਵਿੱਚ ਫੋਰੈਂਸਿਕ ਸਾਇੰਸ ਟੀਮ ਵੀ ਮੌਕੇ ’ਤੇ ਪਹੁੰਚ ਗਈ ਹੈ। ਪੁਲਿਸ ਮੁਤਾਬਿਕ ਮੁਕਤੀ ਹਾਸਲ ਕਰਨ ਲਈ ਵਾਰਦਾਤ ਨੂੰ ਅੰਜ਼ਾਮ ਦਿੱਤਾ।

ਜਾਣਕਾਰੀ ਮੁਤਾਬਿਕ ਹਿਸਾਰ ਦੇ ਅਗਰੋਹਾ ‘ਚ ਪੇਂਟਰ ਦੀ ਦੁਕਾਨ ਚਲਾਉਣ ਵਾਲੇ ਰਮੇਸ਼ ਵਰਮਾ ਨੇ ਆਪਣੀਆਂ ਦੋ ਬੇਟੀਆਂ, ਇਕ ਬੇਟੇ ਅਤੇ ਪਤਨੀ ਦਾ ਕਤਲ ਕਰਕੇ ਖੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਨੰਗਥਲਾ ਦਾ ਰਹਿਣ ਵਾਲਾ 43 ਸਾਲਾ ਰਮੇਸ਼ ਵਰਮਾ ਅਗਰੋਹਾ ਮੋੜ ਵਿਖੇ ਵਰਮਾ ਪੇਂਟਰ ਦੇ ਨਾਂ ‘ਤੇ ਆਪਣੀ ਦੁਕਾਨ ਚਲਾਉਂਦਾ ਹੈ। ਸੋਮਵਾਰ ਸਵੇਰੇ ਉਸ ਦੀ ਲਾਸ਼ ਸੜਕ ‘ਤੇ ਮਿਲੀ। ਪਿੰਡ ਵਾਸੀਆਂ ਨੇ ਘਰ ਜਾ ਕੇ ਦਰਵਾਜ਼ਾ ਖੜਕਾਇਆ ਤਾਂ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ। ਬਾਅਦ ਵਿੱਚ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਦੀ ਮੌਜੂਦਗੀ ‘ਚ ਜਦੋਂ ਲੋਕ ਦਰਵਾਜ਼ਾ ਖੋਲ੍ਹ ਕੇ ਅੰਦਰ ਗਏ ਤਾਂ ਰਮੇਸ਼ ਦੀ 38 ਸਾਲਾ ਪਤਨੀ ਸਵਿਤਾ, 14 ਸਾਲਾ ਬੇਟੀ ਅਨੁਸ਼ਕਾ, 12 ਸਾਲਾ ਬੇਟੀ ਦੀਪਿਕਾ ਅਤੇ 11 ਸਾਲਾ ਪੁੱਤਰ ਕੇਸ਼ਵ ਦੀਆਂ ਲਾਸ਼ਾਂ ਪਈਆਂ ਸਨ।ਡੀਐਸਪੀ ਨਰਾਇਣ ਚੰਦ ਨੇ ਦੱਸਿਆ ਕਿ ਘਰ ਦੇ ਅੰਦਰ ਇੱਕ ਕਮਰਾ ਬਣਾਇਆ ਗਿਆ ਹੈ, ਜਿਸ ਦੇ ਅੰਦਰ ਇੱਕ ਮੰਜੇ ’ਤੇ ਮਾਂ-ਪੁੱਤ ਦੀਆਂ ਲਾਸ਼ਾਂ ਅਤੇ ਦੂਜੇ ਮੰਜੇ ’ਚੋਂ ਦੋਵੇਂ ਧੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਮ੍ਰਿਤਕ ਸਰੀਰਾਂ ਦੇ ਸਿਰ ਉੱਤੇ ਕਹੀ ਨਾਲ ਵਾਰ ਕੀਤੇ ਗਏ ਹਨ। ਪੰਜਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਰੋਹਾ ਮੈਡੀਕਲ ਲਈ ਭੇਜ ਦਿੱਤਾ ਗਿਆ ਹੈ।

ਰਮੇਸ਼ ਨੇ ਸੁਸਾਈਡ ਨੋਟ ਵਜੋਂ ਇੱਕ ਡਾਇਰੀ ਛੱਡੀ ਹੈ। ਇਸ ਵਿੱਚ ਲਿਖਿਆ ਹੈ ਕਿ ‘ਮੈਂ ਰਮੇਸ਼ ਪੇਂਟਰ ਆਪਣੇ ਪੂਰੇ ਪਰਿਵਾਰ ਨੂੰ ਤਬਾਹ ਕਰ ਰਿਹਾ ਹਾਂ। ਇਸ ਬਾਰੇ ਪੁਲਿਸ ਨੂੰ ਦੱਸੋ। ਇਹ ਵੀ ਲਿਖਿਆ ਹੈ ਕਿ ਉਹ ਸੰਨਿਆਸ ਲੈਣਾ ਚਾਹੁੰਦਾ ਸੀ, ਪਰ ਉਸ ਦੀ ਪਤਨੀ ਅਤੇ ਬੱਚੇ ਉਸ ਦੇ ਰਾਹ ਵਿਚ ਰੁਕਾਵਟ ਬਣ ਰਹੇ ਸਨ। ਇਸੇ ਲਈ ਉਸ ਨੇ ਪਹਿਲਾਂ ਉਨ੍ਹਾਂ ਨੂੰ ਮਾਰਿਆ ਅਤੇ ਫਿਰ ਖੁਦ ਖ਼ੁਦਕੁਸ਼ੀ ਕਰ ਲਈ। ਉਹ ਹੁਣ ਇਸ ਦੁਨੀਆਂ ਵਿੱਚ ਚੰਗਾ ਮਹਿਸੂਸ ਨਹੀਂ ਕਰਦਾ। ਇਹ ਦੁਨੀਆਂ ਜੀਣ ਦੇ ਲਾਇਕ ਨਹੀਂ ਹੈ। ਇੱਥੇ ਭੂਤ ਪ੍ਰਵਿਰਤੀ ਵਾਲੇ ਮਨੁੱਖ ਰਹਿੰਦੇ ਹਨ। ਉਹ ਦੁਨੀਆ ਛੱਡਣਾ ਚਾਹੁੰਦਾ ਹੈ ਪਰ ਇਸ ਗੱਲ ਤੋਂ ਡਰਦਾ ਹੈ ਕਿ ਉਸ ਦੇ ਜਾਣ ਤੋਂ ਬਾਅਦ ਉਸ ਦੀ ਪਤਨੀ ਅਤੇ ਬੱਚਿਆਂ ਦਾ ਕੀ ਹੋਵੇਗਾ। ਉਹ ਉਨ੍ਹਾਂ ਨੂੰ ਬਹੁਤ ਪਿਆਰ ਕਰਦਾ ਹੈ। ਇਹ ਵੀ ਲਿਖਿਆ ਸੀ ਕਿ ਰਾਤ ਨੂੰ ਉਸ ਨੇ ਖੀਰ ਬਣਾਈ ਸੀ, ਜਿਸ ਵਿਚ ਸਾਰਿਆਂ ਨੂੰ ਨਸ਼ਾ ਦਿੱਤਾ ਗਿਆ ਸੀ।’

ਧਾਰਮਿਕ ਝੁਕਾਅ ਵਾਲਾ ਸੀ

ਪਰਿਵਾਰ ਵਾਲਿਆਂ ਨੇ ਦੱਸਿਆ ਕਿ ਰਮੇਸ਼ ਸੰਨਿਆਸੀ ਬਣਨਾ ਚਾਹੁੰਦਾ ਸੀ। ਵਿਆਹ ਤੋਂ ਬਾਅਦ ਵੀ ਉਸ ਨੇ ਕਈ ਵਾਰ ਸੰਨਿਆਸ ਲੈਣ ਦੀ ਕੋਸ਼ਿਸ਼ ਕੀਤੀ ਪਰ ਪਰਿਵਾਰ ਵਾਲਿਆਂ ਦੇ ਦਬਾਅ ਕਾਰਨ ਉਹ ਅਜਿਹਾ ਨਹੀਂ ਕਰ ਸਕਿਆ। ਇੰਨਾ ਹੀ ਨਹੀਂ ਉਸ ਨੇ ਕਈ ਵਾਰ ਖੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ। ਪਰ ਪਰਿਵਾਰ ਵਾਲਿਆਂ ਨੇ ਰੋਕ ਲਿਆ। ਹਾਲ ਹੀ ‘ਚ ਉਹ ਸੰਨਿਆਸ ਲੈਣ ਦੇ ਦਰਦ ਨਾਲ ਜੂਝ ਰਹੇ ਸਨ। ਇਸ ਲਈ ਉਸ ਨੇ ਇਹ ਕਦਮ ਚੁੱਕਿਆ।

ਲੋਕਾਂ ਦੀ ਮਦਦ ਕਰਦਾ ਸੀ

ਦੱਸ ਦੇਈਏ ਕਿ ਰਮੇਸ਼ ਵੀ ਵਾਤਾਵਰਣ ਪ੍ਰੇਮੀ ਸੀ। ਉਹ ਚਿੜੀਆਂ ਅਤੇ ਹੋਰ ਕਿਸਮਾਂ ਦੇ ਜੀਵ ਵੀ ਰੱਖਦਾ ਸੀ। ਉਹ ਸ਼ੁਰੂ ਤੋਂ ਹੀ ਧਾਰਮਿਕ ਸੁਭਾਅ ਵਾਲਾ ਸੀ। ਸੱਪ, ਜ਼ਹਿਰੀਲੇ ਜਾਨਵਰ, ਬਿੱਛੂ, ਜੰਗਲੀ ਕਿਰਲੀਆਂ ਜੋ ਲੋਕਾਂ ਦੇ ਘਰਾਂ ਵਿੱਚੋਂ ਵੜ ਕੇ ਜੰਗਲ ਵਿੱਚ ਛੱਡ ਦਿੰਦਾ ਸੀ। ਉਸ ਨੇ ਇਸ ਕੰਮ ਲਈ ਪੈਸੇ ਨਹੀਂ ਲਏ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans