Menu

ਪੈਸੇ ਲੈ ਕੇ ਐਸ.ਐਸ.ਪੀ ਲਾਉਣ ਦੇ ਮੁੱਦੇ ‘ਤੇ ਜਵਾਬ ਦੇਣ ਮੁੱਖ ਮੰਤਰੀ ਚੰਨੀ: ਹਰਪਾਲ ਸਿੰਘ ਚੀਮਾ

ਮਾਫੀਆ ਲਈ ਅਫ਼ਸਰਾਂ ਦੀ ਟਰਾਂਸਫਰ- ਪੋਸਟਿੰੰਗ ਮਾਮਲੇ ‘ਚ ਆਪਸ ‘ਚ ਲੜ ਰਹੇ ਨੇ ਕਾਂਗਰਸੀ ਮੰਤਰੀ
ਕਈ ਕਾਂਗਰਸੀ ਵਿਧਾਇਕ ਅਤੇ ਮੰਤਰੀ ਟਰਾਂਸਫਰ- ਪੋਸਟਿੰਗ ਦਾ ਚਲਾ ਰਹੇ ਨੇ ਧੰਦਾ, ਸਾਰੇ ਵਿਭਾਗਾਂ ‘ਚ ਖੁੱਲੇਆਮ ਪੈਸੇ ਲੈ ਕੇ ਅਫ਼ਸਰਾਂ ਕੀਤੇ ਜਾਂਦੇ ਨੇ ਬਦਲੀ
ਕਾਂਗਰਸੀ ਆਗੂਆਂ ਨੂੰ ਲੋਕਾਂ ਦੇ ਕੰਮਾਂ ਨਾਲ ਕੋਈ ਲੈਣਾ ਦੇਣਾ ਨਹੀਂ, ਸਿਰਫ਼ ਜੇਬਾਂ ਭਰਨ ਤੱਕ ਮਤਲਬ
ਪੰਜਾਬ ਦੇ ਲੋਕਾਂ ਨੂੰ ਅਪੀਲ, ਇਸ ਮਹਾਂਭ੍ਰਿਸ਼ਟ ਅਤੇ ਮਾਫੀਆ ਸਰਕਾਰ ਨੂੰ ਹਰਾਓ

ਚੰਡੀਗੜ, 10 ਦਸੰਬਰ – ਕਾਂਗਰਸ ਸਰਕਾਰ ਵਿੱਚ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਆਪਣੀ ਹੀ ਸਰਕਾਰ ‘ਤੇ ਪੈਸੇ ਲੈ ਕੇ ਐਸ.ਐਸ.ਪੀ (ਜ਼ਿਲਾ ਪੁਲੀਸ ਮੁਖੀ) ਨਿਯੁਕਤ ਅਤੇ ਬਦਲੀਆਂ  ਕਰਨ ਦੇ ਦੋਸਾਂ ਨੂੰ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਲਈ ਬੇਹੱਦ ਮੰਦਭਾਗਾ ਦੱਸਿਆ ਹੈ। ‘ਆਪ’ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਇਸ ਘਟਨਾ ‘ਤੇ ਟਿੱਪਣੀ ਕਰਦਿਆਂ ਕਿਹਾ, ”ਕਾਂਗਰਸ ਸਰਕਾਰ ਮਹਾਂਭ੍ਰਿਸ਼ਟ ਸਰਕਾਰ ਹੈ। ਕਾਂਗਰਸ ਦੇ ਆਗੂ ਸਰਕਾਰ ‘ਚ ਬੈਠ ਕੇ ਮਾਫੀਆ ਚਲਾ ਰਹੇ ਹਨ। ਆਮ ਆਦਮੀ ਦਾ ਆਗੂ ਹੋਣ ਦਾ ਡਰਾਮਾ ਕਰਨ ਵਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੰਤਰੀ ਵੱਲੋਂ ਪੈਸੇ ਲੈ ਕੇ ਪੁਲੀਸ ਅਧਿਕਾਰੀਆਂ ਦੀਆਂ ਨਿਯੁਕਤੀ ਅਤੇ ਬਦਲੀਆ ਕਰਨ ਦੇ ਮਾਮਲੇ ‘ਤੇ ਜਵਾਬ ਦੇਣਾ ਚਾਹੀਦਾ ਹੈ।”
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪਿੱਛਲੇ ਸਾਢੇ ਚਾਰ ਸਾਲ ਦੀ ਨਿਕਾਮੀ ਅਤੇ ਭ੍ਰਿਸ਼ਟ ਸ਼ਾਸਨ ਨੂੰ ਛੁਪਾਉਣ ਲਈ ਮੁੱਖ ਮੰਤਰੀ ਬਦਲਣ ਦਾ ਨਾਟਕ ਕੀਤਾ ਹੈ। ਪਰ ਮੁੱਖ ਮੰਤਰੀ ਬਦਲਣ ਤੋਂ ਬਾਅਦ ਵੀ ਕਾਂਗਰਸ ਦੀ ਨਵੀਂ ਚੰਨੀ ਸਰਕਾਰ ‘ਚ ਪਿੱਛਲੀ ਕੈਪਟਨ ਅਤੇ ਬਾਦਲ ਸਰਕਾਰ ਦੀ ਤਰਾਂ ਹੀ ਭ੍ਰਿਸ਼ਟਾਚਾਰ ਚੱਲ ਰਿਹਾ ਹੈ। ਉਨਾਂ ਕਿਹਾ, ”ਕਾਂਗਰਸ ਸਰਕਾਰ ਪੰਜਾਬ ਨੂੰ ਲੁੱਟ ਰਹੀ ਹੈ। ਕਾਂਗਰਸ ਦੇ ਕਈ ਮੰਤਰੀ ਅਤੇ ਵਿਧਾਇਕ ਸੱਤਾ ‘ਚ ਬੈਠ ਕੇ ਪੈਸੇ ਕਮਾਉਣ ਲਈ ਟਰਾਂਸਫਰ- ਪੋਸਟਿੰਗ ਦਾ ਧੰਦਾ ਚਲਾ ਰਹੇ ਹਨ। ਅਜੇ ਸਿਰਫ਼ ਇੱਕ ਹੀ ਵਿਭਾਗ ਦਾ ਮਾਮਲਾ ਸਾਹਮਣੇ ਆਇਆ ਹੈ, ਪਰ ਸਚਾਈ ਇਹ ਹੈ ਕਿ ਸਾਰੇ ਵਿਭਾਗਾਂ ਵਿੱਚ ਪੈਸੇ ਲੈ ਕੇ ਖੁੱਲੇਆਮ ਅਫ਼ਸਰਾਂ ਦੀਆਂ ਬਦਲੀਆਂ ਅਤੇ ਨਿਯੁਕਤੀਆਂ ਕੀਤੀਆਂ ਜਾਂਦੀਆਂ ਹਨ।”
‘ਆਪ’ ਆਗੂ ਨੇ ਕਿਹਾ ਕਿ ਮਾਫੀਆ ਲਈ ਕਾਂਗਰਸੀ ਮੰਤਰੀ ਅਫ਼ਸਰਾਂ ਦੀ ਆਪਣੇ ਹਿਸਾਬ ਨਾਲ ਟਰਾਂਸਫਰ- ਪੋਸਟਿੰਗ ਕਰਨ ਲਈ ਆਪਸ ਵਿੱਚ ਹੀ ਲੜ ਰਹੇ ਹਨ। ਚੰਨੀ ਸਰਕਾਰ ‘ਚ ਪੁਲੀਸ ਦੀ ਗਲਤ ਵਰਤੋਂ ਕਰਕੇ ਮਾਫੀਆ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਇਹ ਗੱਲ ਖੁੱਦ ਕਾਂਗਰਸੀ ਮੰਤਰੀ ਅਤੇ ਵਿਧਾਇਕ ਕਹਿ ਰਹੇ ਹਨ। ਕਾਂਗਰਸ ਸਰਕਾਰ ਦੇ ਆਗੂਆਂ ਅਤੇ ਮੰਤਰੀਆਂ ਦੇ ਭ੍ਰਿਸ਼ਟਾਚਾਰ ਨੇ ਇਹ ਸਿੱਧ ਕਰ ਦਿੱਤਾ ਕਿ ਕਾਂਗਰਸ ਤੋਂ ਇਮਾਨਦਾਰ ਸ਼ਾਸਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਲਈ ਸੱਤਾ ਸੇਵਾ ਲਈ ਨਹੀਂ, ਸਗੋਂ ਪੈਸੇ ਕਮਾਉਣ ਦਾ ਜ਼ਰੀਆ ਹੈ। ਕਾਂਗਰਸੀ ਆਗੂਆਂ ਨੂੰ ਲੋਕਾਂ ਦੇ ਕੰਮਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹ ਆਪਣੇ ਫਾਇਦੇ ਅਤੇ ਕੁਰਸੀ ਪਾਉਣ ਲਈ ਰਾਜਨੀਤੀ ਕਰਦੇ ਹਨ। ਕਾਂਗਰਸੀ ਆਗੂਆਂ ਨੂੰ ਸਿਰਫ਼ ਆਪਣੀ ਜੇਬ ਭਰਨ ਤੱਕ ਮਤਲਬ ਹੈ। ਚੀਮਾ ਨੇ ਪੰਜਾਬ ਦੇ ਲੋਕਾਂ ਨੂੰ 2022 ਦੀਆਂ ਚੋਣਾ ਵਿੱਚ ਕਾਂਗਰਸ ਦੀ ਇਸ ਮਹਾਂਭ੍ਰਿਸ਼ਟ ਅਤੇ ਮਾਫੀਆ ਸਰਕਾਰ ਨੂੰ ਸੱਤਾ ਦੀ ਕੁਰਸੀ ਤੋਂ ਉਤਾਰ ਸੁਟਣ ਅਤੇ ਲੋਕਾਂ ਦੀ ਸੇਵਾ ਕਰਨ ਵਾਲੀ ਸਰਕਾਰ ਬਣਾਉਣ ਦੀ ਅਪੀਲ ਕੀਤੀ ਹੈ।

ਕੇਜਰੀਵਾਲ ਤੇ ਕੇ ਕਵਿਤਾ ਦੀ ਨਿਆਂਇਕ ਹਿਰਾਸਤ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ,…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

ਦਰਦਨਾਕ ਹਾਦਸਾ ਬੱਸ ਅਤੇ ਟਰੱਕ…

ਕਨੌਜ, 23 ਅਪ੍ਰੈਲ 2024 :  ਆਗਰਾ-ਲਖਨਊ ਐਕਸਪ੍ਰੈੱਸ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39886 posts
  • 0 comments
  • 0 fans