ਸੰਗਤ ਮੰਡੀ, 6 ਦਸੰਬਰ (ਮਨਜੀਤ) – ਸ਼ੋ੍ਮਣੀ ਅਕਾਲੀ ਦਲ ਬਾਦਲ ਯੂਥ ਵੱਲੋਂ ਜਾਰੀ ਕੀਤੀ ਜ਼ਿਲੇ ਦੇ ਅਹੁਦੇਦਾਰਾਂ ਦੀ ਲਿਸਟ ’ਚ ਪਾਰਟੀ ਪ੍ਰਤੀ ਵਫ਼ਾਦਾਰੀ ਨੂੰ ਵੇਖਦਿਆਂ ਗੁਰਜੀਤ ਸਿੰਘ ਬੁੱਟਰ ਵਾਸੀ ਗਹਿਰੀ ਬੁੱਟਰ ਨੂੰ ਜ਼ਿਲੇ ਦਾ ਜਰਨਲ ਸਕੱਤਰ ਬਣਾਇਆ ਗਿਆ। ਬਠਿੰਡਾ ਦਿਹਾਤੀ ਤੋਂ ਵਿਧਾਇਕ ਦੀ ਚੋਣ ਲੜ ਰਹੇ ਪ੍ਰਕਾਸ਼ ਸਿੰਘ ਭੱਟੀ ਵੱਲੋਂ ਗੁਰਜੀਤ ਸਿੰਘ ਨੂੰ ਅਹੁਦੇਦਾਰੀ ਦਾ ਲੈਟਰ ਦਿੱਤਾ ਗਿਆ। ਇਸ ਮੌਕੇ ਗੁਰਜੀਤ ਸਿੰਘ ਬੁੱਟਰ ਨੇ ਅਹੁਦਾ ਦੇਣ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਰਪ੍ਰਸਤ ਬਿਕਰਮਜੀਤ ਸਿੰਘ ਮਜੀਠੀਆ, ਸੂਬਾ ਯੂਥ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਪ੍ਰਕਾਸ਼ ਸਿੰਘ ਭੱਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਉਨਾਂ ਨੂੰ ਅਹਿਮ ਜਿੰਮੇਵਾਰੀ ਸੌਂਪੀ ਗਈ ਹੈ ਉਹ ਉਸ ਤੇ ਪੂਰੀ ਤਰਾਂ ਖਰਾਂ ਉਤਰਦਿਆਂ ਪਾਰਟੀ ਲਈ ਦਿਨ ਰਾਤ ਮਿਹਨਤ ਕਰਨਗੇ।